(ਸਮਾਜ ਵੀਕਲੀ)
ਨੋਟ ਵੀ ਤੇਰੇ, ਵੋਟ ਵੀ ਤੇਰੇ
ਥਾਣਾ, ਕਚਹਿਰੀ, ਕੋਰਟ ਵੀ ਤੇਰੇ
ਠੱਪੇ, ਮੋਹਰਾਂ, ਚਿਤਰ, ਛਾਪੇ
ਰਿਸ਼ਵਤਖੋਰੀ ਤੇ ਛੋਟ ਵੀ ਤੇਰੇ
ਜਿੱਤ ਹਾਰ ਦਾ ਡਰ ਹੈ ਕਾਹਦਾ
ਬੈਲਟ ਤੇ ਪਰਨੋਟ ਵੀ ਤੇਰੇ
ਲੋਕਤੰਤਰ ‘ਚੋਂ ਲੋਕ ਗਾਇਬ ਹਨ
ਜਨਤਾ ਸੀਨੇ ਚੋਟ ਵੀ ਤੇਰੇ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly