ਕਲੱਸਟਰ ਵਾਲੀਵਾਲ ਟੂਰਨਾਮੈਂਟ ‘ਚ ਮੇਜ਼ਬਾਨ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਲੜਕੀਆਂ ਤੀਜੇ ਸਥਾਨ ‘ਤੇ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਕਪੂਰਥਲਾ ਸਾਹਮਣੇ ਸਥਿਤ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੰਪੰਨ ਹੋਏ ਸੀ ਬੀ ਐਸ ਈ ਕਲਸਟਰ 18ਵੇਂ ਅੰਡਰ 19 ਲੜਕੇ ਅਤੇ ਲੜਕੀਆਂ ਦੇ ਵਾਲੀਬਾਲ ਟੂੂੂਰਨਾਮੈਂਟ ਵਿਚ ਮੇਜ਼ਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਲੜਕੀਆਂ ਦੀ ਵਾਲੀਬਾਲ ਟੀਮ ਤੀਜੇ ਸਥਾਨ ‘ਤੇ ਕਬਜ਼ਾ ਕਰਨ ਵਿਚ ਸਫਲ ਰਹੀ । ਟੂਰਨਾਮੈਂਟ ਦੌਰਾਨ ਵੱਡੀ ਗਿਣਤੀ ਵਿੱਚ ਸੀ ਬੀ ਐੱਸ ਈ ਨਾਲ ਸਬੰਧਤ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ । ਮੇਜ਼ਬਾਨ ਸਕੂਲ ਦੀ ਵਾਲੀਵਾਲ ਟੀਮ ਦੀਆਂ ਖਿਡਾਰਨਾਂ ਸਿਮਰਨਪ੍ਰੀਤ ਕੌੌੌਰ, ਲਵਪ੍ਰੀਤ ਕੌਰ, ਹਰਜੀਤ ਕੌਰ, ਗੁਰਲੀਨ ਕੌਰ, ਸਿਮਰਨਪ੍ਰੀਤ ਕੌਰ, ਪਲਜਿੰਦਰ ਕੌਰ, ਜਸਮੀਤ ਕੌਰ, ਗੁਰਵਿੰਦਰ ਕੌਰ, ਜਸਮੀਨ ਕੌਰ, ਜਸਮੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਕੈਪਟਨ ਸੁਨੇਹਾ ਦੀ ਅਗਵਾਈ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ।

ਟੂਰਨਾਮੈਂਟ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ, ਪ੍ਰਿਸੀਪਲ ਪ੍ਰਬਦੀਪ ਕੌਰ ਮੋਂਂਗਾ ਅਤੇ ਟੂਰਨਾਮੈਂਟ ਅਬਜ਼ਰਵਰ ਮਨਮੋਹਨ ਸਿੰਘ ਨੇ ਟੀਮ ਨੂੰ ਟਰਾਫੀ, ਮੈਡਲ ਅਤੇ ਸਰਟੀਫੀਕੇਟ ਦੇ ਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ । ਇਸ ਮੌਕੇ ਮੈਡਮ ਨਰਿੰਦਰ ਪੱਤੜ, ਰਣਧੀਰ ਸਿੰਘ, ਰੇਨੂੰ ਬਾਲਾ, ਜਸਵਿੰਦਰ ਸਿੰਘ, ਅਨੀਤਾ ਸਹਿਗਲ, ਰਜਨੀ ਅਰੋੜਾ, ਰਣਜੀਤ ਸਿੰਘ, ਨੀਲਮ ਕਾਲੜਾ, ਮੀਨਾਕਸ਼ੀ, ਹਰਜਿੰਦਰ ਸਿੰਘ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਦਲਜੀਤ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ 50 ਪ੍ਰਵਾਸੀ ਮਜ਼ਦੂਰਾਂ ਨੂੰ ਕੰਬਲ ਵੰਡੇ
Next articleਨਹਿਰੂ ਯੁਵਾ ਕੇਂਦਰ ਵੱਲੋਂ ਵਲੰਟੀਅਰ ਦਿਵਸ਼ ਮਨਾਇਆ ਗਿਆ