HOME ਕੁੜੀਆਂ

ਕੁੜੀਆਂ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਮੇਰੀ ਕੋਸ਼ਿਸ਼ ਹੈ ਕਿ ਮੈਂ ਲਿਖਣਾ ਪੜ੍ਹਨਾ ਸਿਖ ਸਕਾਂ
ਆਪਣੀ ਕਿਸਮਤ ਖੁਦ ਘੜਨਾ ਸਿਖ ਸਕਾਂ

ਬੋਝ ਸਮਝਿਆ ਮਾਪਿਆ ਮੈਨੂੰ
ਉਹਨਾਂ ਲਈ ਕੁਝ ਕਰਨਾ ਸਿਖ ਸਕਾਂ

ਅੱਗੇ ਵਧਣ ਤੋਂ ਨਾ ਰੋਕੇ ਦੁਨੀਆ
ਉਸਦਾ ਮੂੰਹ ਬੰਦ ਕਰਨਾ ਸਿਖ ਸਕਾਂ

ਸਭ ਕੁੱਝ ਹਾਸਿਲ ਹੋ ਸਕਦੈ
ਜੇ ਹਰ ਮੁਸ਼ਕਿਲ ਨਾਲ ਲੜਨਾ ਸਿਖ ਸਕਾਂ

ਮੇਰੀ ਅੱਖ ਹੈ ਓਸ ਮੀਲ – ਪੱਥਰ ਤੇ
ਜਦ ਵਕਤ ਦਾ ਪਹੀਆ ਕੱਸ ਸਕਾਂ

ਕਮਜ਼ੋਰ ਨਹੀਂ ਹੁੰਦੀਆਂ ਕਦੇ ਵੀ ਕੁੜੀਆਂ
ਜਮਾਨੇ ਨੂੰ ਇਹ ਗੱਲ ਦੱਸ ਸਕਾਂ

✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ
Next articleਅਣਗਹਿਲੀ