(ਸਮਾਜ ਵੀਕਲੀ)
ਸਾਉਣ ਮਹੀਨੇ ਦੀ ਪਹਿਲੀ ਬਾਰਿਸ਼ ਤੋਂ ਬਾਅਦ ਹੁਣ
ਪਿੰਡਾਂ ਦੀਆਂ ਗਲੀਆਂ ਚੋਂ ਉਹ ਮਿੱਟੀ ਦੀ ਮਹਿਕ ਨਹੀਂ ਆਉਂਦੀ।
ਹੋਵਣ ਲੱਗੀਆਂ ਜਦ ਦੀਆਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਨੇ।
ਹੁਣ ਨਹੀਂ ਇੱਕ ਦੂਜੇ ਨੂੰ ਪੁੱਛਦੇ ਕਿ ਘੁੱਗੂ ਕੀ ਬੋਲਦਾ ?
ਇੰਜਣ ਰਹਿ ਗਏ ਪਿੱਛੇ, ਚਲਦੀਆਂ ਬਿਜਲੀ ਉੱਤੇ ਚੱਕੀਆਂ ਨੇ।
ਹੁਣ ਸਵਾਦ ਨਹੀਂ ਰਿਹਾ ਲੁਕ ਕੇ ਮੂੰਹ ਦੇਖਣ ਦਾ।
ਕਿ ਦੇਖਾਂਗੇ ਲੁਕ ਕੇ ਉਦੋਂ ਜਦ ਨਵੀਂ ਵਿਆਹੀ ਜੰਗਲ ਪਾਣੀ ਜਾਵੇਗੀ,
ਜਦੋਂ ਦੀਆਂ ਨੂੰਹਾਂ ਇਹਨਾ ਅੱਖਾਂ ਨੇ,
ਡੋਲੀ ਵਾਲੀ ਕਾਰ ਚੋਂ ਉਤਰ ਕੇ ਸੱਸ ਨੂੰ ਹੈਲੋ ਹਾਏ ਕਰਦੀਆਂ ਤੱਕੀਆਂ ਨੇ।
ਨਾ ਤਿਰੰਝਣੀ ਚਰਖਾ ਡਹਿੰਦਾ,ਨਾ ਹੀ ਮੁਟਿਆਰ ਦਿਸੇ ਕਿਧਰੇ ਬੁਣਦੀ ਨਾਲੇ
ਏ ਸੀ ਘਰ ਘਰ ਲੱਗੇ ਨੇ ਤੇ ਖੇਤਾਂ ਤੱਕ ਵੀ ਪਹੁੰਚ ਗਏ ਹੁਣ
ਹੁਣ ਭਲਾ ਕਿਸਦੇ ਚੇਤੇ ਹੋਣੀਆਂ, ਫੁੱਲਾਂ ਵਾਲੀਆਂ ਪੱਖੀਆਂ ਨੇ।
ਜਦ ਸੰਦੂਕ ਖੋਲ੍ਹਦੀ ਬੇਬੇ ਦਾ ਓਹ, ਇੱਕ ਇੱਕ ਕੱਪੜੇ ਤੇ ਹੱਥ ਫੇਰੇ,
ਬੇਬੇ ਵਾਲੀਆਂ ਫੁਲਕਾਰੀਆਂ ਉਹਨੇ ਸਾਂਭ ਸਾਂਭ ਕੇ ਰੱਖੀਆਂ ਨੇ।
ਇਹ ਯਾਦਾਂ ਦੀ ਖ਼ੁਸ਼ਬੂ “ਵੈਦ ਜੀ” ਹੁਣ ਤਾਂ ਬੇਸ਼ਕ ਸਾਹ ਤੋੜ ਗਈ,
ਪਰ ਜਿੰਨਾ ਚਿਰ ਜਿਉਂਦੇ ਅੰਗ ਸੰਗ ਰਹੇਗੀ।
ਕਿਉਂਕਿ ਹੁਣ ਇਹ ਕੰਪਿਊਟਰ ਵਾਂਗੂ,
ਦਿਲ ਦਿਮਾਗ ਵਿਚ ਇੰਸਟਾਲ ਕਰ ਰੱਖੀਆਂ ਨੇ। ਵੈਦ
ਬਲਵਿੰਦਰ ਸਿੰਘ ਢਿੱਲੋ



