ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੁਚੇਤਗੜ੍ਹ ਦੇ ਸਾਬਕਾ ਸਰਪੰਚ ਸਵਰਨ ਸਿੰਘ ਨੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਪਾਸੋਂ ਮੰਗ ਕੀਤੀ ਹੈ ਕਿ ਨਰੇਗਾ ਸਕੀਮ ਅਧੀਨ ਕੰਮ ਕਰ ਰਹੀ ਗੁਰਮੀਤ ਕੌਰ ਦੇ ਖਾਤੇ ਵਿੱਚ ਮੇਹਨਤਾਣਾ ਪਾਇਆ ਜਾਵੇ। 8 ਅਕਤੂਬਰ 2021 ਨੂੰ ਐਸ ਡੀ ਐਮ ਨੂੰ ਲਿਖੇ ਪੱਤਰ ਵਿੱਚ ਸਵਰਨ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਗੁਰਮੀਤ ਕੌਰ ਜਿਸਨੇ ਨਰੇਗਾ ਸਕੀਮ ਅਧੀਨ 13 ਦਿਨ ਕੰਮ ਕੀਤਾ ਹੈ, ਪਰ ਉਸਦੇ ਪੈਸੇ ਉਸਦੇ ਅਕਾਊਂਟ ਵਿੱਚ ਨਹੀਂ ਆਏ, ਜਦਕਿ ਕਿਸੇ ਹੋਰ ਗੁਰਮੀਤ ਕੋਰ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ। ਉਹਨਾਂ ਨੇ ਪੱਤਰ ਵਿੱਚ ਅਪਣੀ ਪਤਨੀ ਦੇ ਖਾਤਾ ਨੰਬਰ ਦਾ ਹਵਾਲਾ ਦੇ ਕੇ ਉਸ ਵਿੱਚ 13 ਦਿਨਾਂ ਦੀ 3497 ਰੁਪਏ ਸੰਬਧਤ ਰਾਸ਼ੀ ਭੇਜਣ ਦੀ ਗੁਹਾਰ ਲਗਾਈ ਹੈ।ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਐਸ. ਡੀ. ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly