ਕਵਿਤਾ

ਬਿੰਦਰ

(ਸਮਾਜ ਵੀਕਲੀ)

ਅੱਜ ਲੱਭੀ ਮੈਨੂੰ ਖੋਈ ਕਵਿਤਾ
ਅੱਖੀਆਂ ਵਿਚੋਂ ਚੋਈ ਕਵਿਤਾ.

ਸਾਰੇ ਲੋਕੀ ਪੜਦੇ ਚਿਹਰਾ
ਸਮਝਦਾ ਕੋਈ ਕੋਈ ਕਵਿਤਾ

ਮਹਿਕ ਮਿਟੀ ਦੀ ਆਵੇ ਵਿਚੋਂ
ਪਰਦੇਸੀ ਭਾਵੇ ਹੋਈ ਕਵਿਤਾ

ਯਾਦਾਂ ਵਿਚ ਗੁਆਚੀ ਫਿੱਰਦੀ
ਲੱਗਦੀ ਕਦੇ ਨਾ ਸੋਈ ਕਵਿਤਾ

ਹਰਫ਼ ਬੜੇ ਜਜਬਾਤੀ ਜਾਪਣ
ਛਮ ਛਮ ਜਾਵੇ ਰੋਈ ਕਵਿਤਾ

ਬਿਰਹਾ ਬਿਰਹਾ ਕੁਰ੍ਲਾਦੀ ਏ
ਅੱਗ ਦੇ ਹਾਰ ਪਰੋਈ ਕਵਿਤਾ

ਦਿਲ ਦੇ ਕੋਰੇ ਪੱਨਿਆ ਉਤੇ
ਹੰਝੂਆਂ ਦੇ ਨਾਲ ਬੋਈ ਕਵਿਤਾ

ਸਦੀਆਂ ਤੱਕ ਵੀ ਹੇਕ ਨਾਂ ਟੁਟੇ
ਕੋਟ ਜਨਮ ਦੀ ਹੋਈ ਕਵਿਤਾ

ਜਾਤ ਧਰਮ ਤੇ ਭੁਖ ਗਰੀਬੀ
ਤੱਕ ਹੋਈ ਅਧਮੋਈ ਕਵਿਤਾ

ਸਭ ਕੁੱਝ ਮੈਨੂੰ ਲੱਗਦੀ ਮੇਰੀ
ਅਜਲ਼ਾਂ ਦੀ ਅਰਜੋਈ ਕਵਿਤਾ

ਜਾਨ ਬਿੰਦਰਾ ਸੀਨੇ ਛਪ ਗਈ
ਜਾਵੇ ਨਾ ਹੁਣ ਧੋਈ ਕਵਿਤਾ .

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਸਰਪੰਚ ਵਲੋ ਨਰੇਗਾ ਅਧੀਨ ਕੰਮ ਕਰ ਚੁੱਕੀ ਅਪਣੀ ਪਤਨੀ ਦੇ ਖਾਤੇ ਵਿੱਚ ਰਕਮ ਪਾਉਣ ਦੀ ਮੰਗ
Next articleਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਕਬੱਡੀ ਗੋਲਡ ਕੱਪ 6 ਨੂੰ