(ਸਮਾਜ ਵੀਕਲੀ)
ਪਤਾ ਨਹੀਂ ਕੀ ਸੋਚਦੀ ਹੋਣੀ,
ਉਹ ਤਾਂ ਅਕਸਰ ਹੀ ਮੇਰੇ ਬਾਰੇ।
ਵਾਰੇ ਨਿਆਰੇ ਕਰਨਾ ਚਾਹਵੇ,
ਜਾਂ ਚਾਹੁੰਦੀ ਦਿਨੇ ਦਿਖਾਉਣਾ ਤਾਰੇ।
ਸੋਚਾਂ ਦੇ ਡੁੱਬਾ ਰਹਿੰਦਾ ਕਦੇ ਕਦੇ,
ਕਦੇ ਕਦੇ ਕੱਟਦਾ ਦਿਨ ਮਰ ਮਰ ਕੇ।
ਨਵੀਂ ਮੁਸੀਬਤ ਲੱਗਦੈ ਸਹੇੜ ਲਈ,
ਮੈਂ ਤਾਂ ਪਿਆਰ ਉਸਨੂੰ ਕਰ ਕਰ ਕੇ ।
ਪਤਾ ਨਹੀਂ ਕਿਹੜੀ ਗੱਲੋਂ,
ਸੰਗਦੀ ਉਹ ਰਹਿੰਦੀ ਏ।
ਪਾਉਂਦੀ ਵੱਟ ਮੱਥੇ ਉਹ ਤਾਂ,
ਗੱਲ ਖੁੱਲ੍ਹ ਕੇ ਕਹਿੰਦੀ ਏ।
ਪਤਾ ਨਹੀਂ ਕਿਹੜੀ ਗੱਲ,
ਦਿਲ ਉੱਤੇ ਲਾਈ ਏ।
ਦੇਖ ਪਾਸਾ ਵੱਟ ਲੈਂਦੀ ਝੱਟ,
ਜਦ ਵੀ ਨਜ਼ਰ ਮਿਲਾਈ ਏ।
ਜ਼ਖ਼ਮਾਂ ਉੱਤੇ ਮੇਰੇ ਰਹਿੰਦੀ,
ਉਹ ਲੂਣ ਛਿੜਕਦੀ ਏ।
ਕਰਕੇ ਗ਼ਲਤੀਆਂ ਖ਼ੁਦ ਕਈ,
ਮੈਨੂੰ ਰਹਿੰਦੀ ਝਿੜਕਦੀ ਏ।
ਰੱਖਦੀ ਨਾ ਦਿਲ ਵਾਲਾ,
ਕਦੇ ਵੀ ਬੂਹਾ ਉਹ ਖੋਲ੍ਹ ਕੇ।
ਬੋਲਦੀ ਨਾ ਨਾਲ ਮੇਰੇ,
ਮਿਸ਼ਰੀ ਬੋਲਾਂ ਵਿਚ ਘੋਲ ਕੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly