ਕਪੂਰਥਲਾ (ਸਮਾਜ ਵੀਕਲੀ) ( ਕੌੜਾ)-– ਦੁਆਬਾ ਸਪੋਰਟਸ ਕਲੱਬ ਸਪੇਨ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ 6 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ (ਜਲੰਧਰ) ਵਿਖੇ ਕਰਵਾਏ ਜਾ ਰਹੇ ਪਹਿਲੇ ਕਬੱਡੀ ਗੋਲਡ ਕੱਪ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਕਨਵੀਨਰ ਬਲਜਿੰਦਰ ਸਿੰਘ ਸਪੇਨ ( ਸੈਫਲਾਬਾਦ) ਨੇ ਦੱਸਿਆ ਕਿ ਉਕਤ ਪਹਿਲੇ ਕਬੱਡੀ ਗੋਲਡ ਕੱਪ ਦੇ ਆਯੋਜਨ ਲਈ ਗੋਲਡਨ ਸਪਾਂਸਰ ਸਤਿਨਾਮ ਸਿੰਘ ਸੰਧੂ ਨੇ ਕਲੱਬ ਨੂੰ 50 ਲੱਖ ਰੁਪਏ ਦਾ ਆਰਥਿੱਕ ਸਹਿਯੋਗ ਦਿੱਤਾ ਹੈ। ਜਿਸ ਲਈ ਕਲੱਬ ਦਾ ਹਰ ਮੈਂਬਰ ਓਹਨਾਂ ਦਾ ਧੰਨਵਾਦੀ ਹੈ।
ਬਲਜਿੰਦਰ ਸਪੇਨ ( ਸੈਫਲਾਬਾਦ) ਨੇ ਦੱਸਿਆ ਕਿ ਉਕਤ ਪਹਿਲੇ ਕਬੱਡੀ ਗੋਲਡ ਕੱਪ ਵਿੱਚ 8 ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਆਕਰਸ਼ਕ ਮੈਚ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਤਕਸੀਮ ਕੀਤੇ ਜਾਣਗੇ। ਮਾਹਣਾ ਵਡਾਲਾ, ਵੀਰੂ ਸੈਦੋਵਾਲ, ਜਸਵੀਰ ਵੜੈਚ ਸੈਦੋਵਾਲ, ਸ਼ੰਭੂ ਧਨੋਆ, ਬਿੱਟੂ ਪੁਰੇਵਾਲ, ਆਦਿ ਨੇ ਸਤਿਨਾਮ ਸਿੰਘ ਸੰਧੂ ਦਾ ਕਲੱਬ ਨੂੰ ਵੱਡਾ ਆਰਥਿਕ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਖੇਡ ਪ੍ਰੇਮੀ ਦਰਸ਼ਕਾਂ ਨੂੰ ਉਕਤ ਖੇਡ ਮੇਲੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਪ੍ਰੇਰਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly