‘ਗੁਰੂਆਂ ਦੀ ਚਰਨ ਛੋਹ ਧਰਤੀ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ)

‘ਗੁਰੂਆਂ’ ਦੀ ਚਰਨ ਛੋਹ ਧਰਤੀ ਨੂੰ,
ਕਿਉਂ ਇਥੋਂ ਦੇ ਜਾਏ ਛੱਡ ਰਹੇ ਨੇ ?
ਛੱਡ ਮਾਪੇ ਭੈਣ ਭਰਾ ਰਿਸ਼ਤੇਦਾਰਾਂ ਨੂੰ,
ਇਹ ਵਿਦੇਸ਼ਾਂ ਦੇ ਵੱਲ ਭੱਜ ਰਹੇ ਨੇ।

ਇਹ ਧਰਤੀ ਛੱਡਣ ਲਈ ਜਾਇਦਾਦਾਂ ਵੇਚ ਰਹੇ,
ਕੁਝ ਕਿਸੇ ਅੱਗੇ ਝੋਲੀਆਂ ਅੱਡ ਰਹੇ ਨੇ।
ਕੁਝ ਸਮਰੱਥ ਨੇ ਆਪਣੇ ਸਿਰ ਤੇ,
ਜਾ ਵਿਦੇਸ਼ ਦੇ ਵਿੱਚ ਸਜ ਰਹੇ ਨੇ।

ਜਿਹਨਾਂ ਤੇ ਦੋਸ਼ ਗੁਲਾਮ ਬਣਾਕੇ ਰੱਖਣ ਦਾ,
ਗੋਰੇ ਉਥੇ ਨਾ ਕਿਸੇ ਨੂੰ ਗੁਲਾਮ ਬਣਾਉਂਦੇ ਨੇ।
ਉਹ ਲੋਕ ਆਪਣਿਆਂ ਤੋਂ ਚੰਗੇ ਲਗਦੇ ਨੇ,
‘ਮੇਜਰ’ ਲੋਕ ਤਾਹੀਂ ਉਹਨਾਂ ਨੂੰ ਚਾਹੁੰਦੇ ਨੇ।

ਮੇਜਰ ਸਿੰਘ ਬੁਢਲਾਡਾ
94176 42327

Previous articleਨਾਮ ਲਿਖਣ ਲਈ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਵਿੱਚ ਲਿਖਣ ਨੂੰ ਹੀ ਪਹਿਲ ਦਿੱਤੀ ਜਾਵੇ- ਜਸਪ੍ਰੀਤ ਕੌਰ
Next articleਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨ ਪੜਾਅ : ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ (ਮਿੱਤਰ ਸੈਨ ਮੀਤ)