(ਸਮਾਜ ਵੀਕਲੀ)
ਖੇਤਾਂ ਚ ਉਗਾ ਕੇ ਅੰਨ,
ਢਿੱਡ ਜਿਹੜਾ ਭਰਦਾ,
ਸਮੇਂ ਦਿਆ ਹਾਕਮਾ ਕਿਉਂ,
ਦੁਖੀ ਉਹਨੂੰ ਕਰਦਾ।
ਸੜਕਾਂ ਤੇ ਬੈਠਾ ਉਹਦੇ,
ਵਿੱਚ ਵੀ ਤਾਂ ਜਾਨ ਏਂ।
ਨਹੀਂ ਏਂ ਬਿਗਾਨਾ ਕੋਈ,
ਤੇਰੇ ਦੇਸ਼ ਦਾ ਕਿਸਾਨ ਏਂ।
ਪਿੰਡੇ ਤੇ ਹੰਡਾਇਆ ਜਿੰਨੇ,
ਸਾਰਾ ਹੀ ਸਿਆਲ ਏ।
ਗਰਮੀ ਚ ਬੈਠਾ ਧੁੱਪੇ,
ਤੈਨੂੰ ਰਤਾ ਨਾਂ ਖਿਆਲ ਏ।
ਕਰ ਨਾ ਸ਼ਿਕਾਰ ਉਹਦਾ,
ਜੇ ਤੇਰੇ ਹੱਥ ਚ ਕਮਾਨ ਏਂ।
ਨਹੀਂ ਏਂ ਬਿਗਾਨਾ ਕੋਈ,
ਤੇਰੇ ਦੇਸ਼ ਦਾ ਕਿਸਾਨ ਏਂ।
ਰੱਬ ਰੂਪੀ ਹੁੰਦਾ ਰਾਜਾ,
ਸੁਣੇ ਸਾਰਿਆਂ ਦੇ ਦੁੱਖ ਉਹ,
ਰਾਜਿਆਂ ਦਾ ਕੰਮ ਦੇਣ,
ਪਰਜਾ ਨੂੰ ਸੁੱਖ ਉਹ।
ਇੱਕੋ ਅੱਖ ਵੇਖੇ ਜਿਹੜਾ,
ਹੁੰਦਾ ਉਹਦਾ ਸਨਮਾਨ ਏਂ।
ਨਹੀਂ ਏਂ ਬਿਗਾਨਾ ਕੋਈ,
ਤੇਰੇ ਦੇਸ਼ ਦਾ ਕਿਸਾਨ ਏਂ।
ਬੱਚੇ ਬੁੱਢੇ ਤੇ ਜਵਾਨ ਪਏ,
ਅੱਜ ਰਾਹ ਤੇਰਾ ਤੱਕਦੇ।
ਤੇਰੇ ਸਹਿਮਤੀ ਦੇ ਨਾਲ
ਵੇਖੀਂ ਧਰਨੇ ਕਿੱਦਾਂ ਚੱਕਦੇ।
ਦੋਵਾਂ ਧਿਰਾਂ ਚ ਪਿਆਰ ਵਧੂ,
ਇਹਤਾਂ(ਵੀਰੇ)ਦਾ ਅਨੁਮਾਨ ਏਂ।
ਨਹੀਂ ਏਂ ਬਿਗਾਨਾ ਕੋਈ,
ਤੇਰੇ ਦੇਸ਼ ਦਾ ਕਿਸਾਨ ਏਂ।
ਤੇਰੇ ਦੇਸ਼ ਦਾ ਕਿਸਾਨ ਏਂ।
ਵੀਰ ਸਿੰਘ ਵੀਰਾ
9855069972
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly