HOME ਹੋਂਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਬਣਾ ਕੇ ਦਿੱਤਾ...

ਹੋਂਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਸਪੈਸ਼ਲ ਇਨਵੈਸਟੀਕੇਸ਼ਨ ਟੀਮ ਬਣਾ ਕੇ ਦਿੱਤਾ ਜਾਵੇ ਇਨਸਾਫ : ਭਾਈ ਘੋਲੀਆ

4
ਫੋਟੋ ਕੈਪਸ਼ਨ: ਹਰਿਆਣਾ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਦੇ ਹੋਏ ਹਨ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸਨ ਸਿੰਘ ਘੋਲੀਆ ਅਤੇ ਐਡਵੋਕੇਟ ਬਲਜਿੰਦਰ ਸਿੰਘ ਲੂੰਬਾ ਅਤੇ ਨਾਲ ਪੀੜਤ ਪਰਿਵਾਰ

ਹਰਿਆਣਾ ਦੇ ਮੁੱਖ ਮੰਤਰੀ ਨੂੰ  ਲਈ ਲਿਖਿਆ ਮੰਗ ਪੱਤਰ

ਨਵੀਂ ਦਿੱਲੀ/ਮੋਗਾ  (ਸਮਾਜ ਵੀਕਲੀ)  ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਤ  ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਬਾਰੇ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਬਲਜਿੰਦਰ ਸਿੰਘ ਲੂੰਬਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ  ਇਨ੍ਹਾਂ ਨੇ ਪੱਤਰਕਾਰ ਵਾਹਦ ਦੀਦਾਵਰ ਨਾਲ ਗੱਲਬਾਤ ਵਿਚ ਦੱਸਿਆ ਕਿ ਹੋਦ ਚਿੱਲੜ ਸਮੇਤ ਗੁੜਗਾਉਂ, ਪਟੌਦੀ, ਮਹਿੰਦਰਗੜ ਦੇ 1984 ਕਤਲੇਆਮ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸਪੈਸ਼ਲ ਇਨਵੈਸਟੀਕੇਸ਼ਨ ਟੀਮ  ਦਾ ਗਠਨ ਕੀਤਾ ਜਾਵੇ। ਇਸ ਮੌਕੇ  ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ 2 ਨਵੰਬਰ 1984 ਨੂੰ ਹੋਦ ਚਿੱਲੜ ਵਿਖੇ 32 ਸਿੱਖਾਂ ਨੂੰ ਬੇਰਹਿਮੀ  ਨਾਲ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ, ਜਦਕਿ ਗੁੜਵਾਉ, ਪਟੌਦੀ ਅਤੇ ਗੂੜਾ ਮਹਿੰਦਰਗੜ ਵਿਖੇ ਕਰੀਬ 385 ਘਰਾਂ ਨੂੰ ਲੁੱਟ ਪੁੱਟ ਕੇ ਸਿੱਖਾਂ ਦੀਆਂ ਫੈਕਟਰੀਆਂ ਸਮੇਤ ਅੱਗ ਦੇ ਭੇੜ ਚਾੜ ਦਿੱਤਾ ਸੀ   ਅਤੇ 47 ਬੱਚਿਆਂ ਬੀਬੀਆਂ ਨੌਜਵਾਨਾਂ ਬਜ਼ੁਰਗਾਂ ਸਮੇਤ ਉਹਨਾਂ ਦੇ ਪਰਿਵਾਰਾਂ ਸਾਹਮਣੇ  ਵਹਿਸੀਆਨਾ ਜਾਲਮਾਂ ਦੀ ਭੀੜ ਨੇ ਦਾਤਰਾਂ ਅਤੇ  ਰਾਡਾ  ਨੂੰ ਮਾਰ ਕੇ ਸ਼ਹੀਦ ਕਰ ਦਿੱਤਾ । ਉਨ੍ਹਾਂ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਉਪਰਾਲੇ ਸਦਕਾ ਹਾਈਕੋਰਟ ਵੱਲੋਂ ਟੀ ਪੀ ਗਰਗ ਕਮਿਸਨ ਬਣਾਇਆ ਗਿਆ ਸੀ ਜਿਸ ਨੇ 4 ਸਾਲ ਤੱਕ ਹਿਸਾਰ ਵਿਖੇ ਪੀੜਤ ਪਰਿਵਾਰਾਂ ਦੀਆਂ ਗਵਾਹੀਆਂ ਸਣੇ ਸਾਰੀ ਕਾਰਵਾਈ ਚਲਾਈ ਪਰ ਨਤੀਜਾ ਨਾ ਹੋਇਆ। ਕਮਿਸਨ ਵੱਲੋਂ ਸਿਫਾਰਸ਼ਾਂ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਮਿਸਨ ਵੱਲੋਂ ਦਿੱਤਾ ਗਿਆ ਮੁਆਵਜ਼ਾ – ਲਗਭਗ 22 ਕਰੋੜ 60 ਲੱਖ ਰੁਪਏ – ਕੇਵਲ “ਮਲਮ ਪੱਟੀ” ਦਾ ਕੰਮ ਤਾਂ ਕਰ ਗਿਆ ਪਰ ਇਨਸਾਫ ਅਜੇ ਤੱਕ ਵੀ ਨਹੀਂ ਮਿਲਿਆ।  ਦਰਸਨ ਸਿੰਘ ਘੋਲੀਆ ਨੇ ਇਹ ਵੀ ਕਿਹਾ ਕਿ ਜਿਵੇਂ ਯੂਪੀ, ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ 1984 ਕਤਲੇਆਮ ਦੇ ਕੇਸ ਦੁਬਾਰਾ ਖੋਲ੍ਹ ਕੇ ਸੱਜਣ ਕੁਮਾਰ ਵਰਗਿਆਂ ਨੂੰ ਸਜ਼ਾਵਾਂ ਹੋਈਆਂ, ਉਸੀ ਤਰ੍ਹਾਂ ਹਰਿਆਣਾ ਵਿੱਚ ਵੀ ਦੋਸ਼ੀਆਂ ਖਿਲਾਫ ਮੁਕੱਦਮੇ ਰੀਓਪਨ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸਨ। ਕਿਉਂਕਿ ਬਿਰਧ ਵਾਸਤਾ ਬੈਠੇ ਪੀੜਤ ਪਰਿਵਾਰ 41 ਸਾਲਾ ਬਾਅਦ ਵੀ ਨਿਆ ਦੀ ਉਡੀਕ ਵਿੱਚ ਹਨ ਅਤੇ ਕਈ ਪੀੜਤ ਪੀੜਤ ਅੱਜ ਵੀ ਗਹਿਰੇ ਸਦਮੇ ਵਿੱਚ ਹਨ ਉਨ੍ਹਾਂ ਨੇ ਸਾਵਧਾਨ ਕਰਦੇ ਹੋਏ ਕਿਹਾ ਕਿ ਜੇ ਹਰਿਆਣਾ ਸਰਕਾਰ ਸਪੈਸ਼ਲ ਖੋਜੀ ਟੀਮ ਦੀ ਸਥਾਪਨਾ ਨਹੀਂ ਕਰਦੀ ਤਾਂ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਲਿਜਾਇਆ ਜਾਵੇਗਾ। ਇਸ ਮੌਕੇ ਸ੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਨੁਮਾਇਂਦੇ ਗੁਰਦਿਆਲ ਸਿੰਘ ਫੌਜੀ ਅਤੇ ਪੀੜਤ ਕਰਨੈਲ ਸਿੰਘ ਕੁਰੂਕਸ਼ੇਤਰ ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਮੰਗ ਕੀਤੀ ਕਿ ਦੂਜੇ ਸੂਬਿਆਂ ਦੀ ਤਰਜ ਤੇ ਹਰਿਆਣਾ ਦੇ ਪੀੜਤਾਂ ਨੂੰ ਇਨਸਾਫ਼ ਮਿਲੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਚੇਤਨਾ ਕੈਂਪ ਚ’ ਦਿੱਤਾ ਸਮਾਜਿਕ ਤੇ ਸਰਕਾਰੀ ਜਬਰ ਵਿਰੁੱਧ ਲੋਕ ਲਹਿਰ ਉਸਾਰਨ ਦਾ ਸੱਦਾ
Next articleਅਮਰੀਕੀ ਹਵਾਈ ਹਮਲੇ ਨੇ ਈਰਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ… DIA ਰਿਪੋਰਟ ਵਿੱਚ ਖੁਲਾਸਾ; ਟਰੰਪ ਨੇ ਕਿਹਾ – ਬਦਨਾਮ ਕਰਨ ਦੀ ਸਾਜ਼ਿਸ਼