(ਸਮਾਜ ਵੀਕਲੀ)
ਛੋਟੇ ਛੋਟੇ ਨਿੱਕੇ ਨਿੱਕੇ ਇਹ ਬੱਚੇ ਪਿਆਰੇ ਪਿਆਰੇ,
ਮਾਤਾ ਪਿਤਾ ਦੀਆਂ ਪਰੀਆਂ ਤੇ ਇਹ ਰਾਜ ਦੁਲਾਰੇ,
ਵਿੱਚ ਸਕੂਲ ਦੇ ਪੜਨ ਨੇ ਆਉਂਦੇ ਬੱਚੇ ਇਹ ਪਿਆਰੇ,
ਨੰਨ੍ਹੇ ਮੁੰਨੇ ਭੋਲੇ ਭਾਲੇ ਇਹ ਬੱਚੇ ਨੇ ਬਾਲ ਪਿਆਰੇ ,
ਕਰ ਕੇ ਪ੍ਰਾਥਨਾ ਸਵੇਰੇ ਸਵੇਰੇ ਭੱਜੇ ਜਾਂਦੇ ਵਿੱਚ ਕਲਾਸਾਂ,
ਕਲਾਸ ਚ ਜਾ ਕੇ ਖੁਸ਼ ਹੋਈ ਜਾਂਦੇ ਦੇਖ ਇੱਕ ਦੂਜੇ ਨੂੰ ਸਾਰੇ,
ਪੜਨ ਵੇਲੇ ਲਗਦਾ ਜਿਵੇਂ ਸਾਰਾ ਹੀ ਸਮਝ ਗਏ ਨੇ ਇਹ,
ਸਿਰ ਹਿਲਾ ਕੇ ਦੱਸਦੇ ਮੈ ਸਾਰਾ ਸਮਝ ਗਿਆ ਹਾਂ ਇਹ ,
ਵਿੱਚ ਬੈਠੇ ਇਹ ਭੋਲੇ ਭਾਲੇ ਜਹਾਜ ਕਿਸ਼ਤੀ ਬਣਾਈ ਜਾਂਦੇ,
ਟੀਚਰਾਂ ਤੋਂ ਇਹ ਨੰਨ੍ਹੇ ਮੁੰਨੇ ਆਪਣੀ ਕਲਾ ਛੁਪਾਈ ਜਾਂਦੇ,
ਲਗਦਾ ਇਹਨਾਂ ਨੂੰ ਟੀਚਰ ਨੂੰ ਤਾਂ ਪਤਾ ਨੀ ਲੱਗਿਆ,
ਅਸੀਂ ਛੁਪ ਕੇ ਟੀਚਰ ਤੋਂ ਕੀ ਕੀ ਚੀਜਾਂ ਬਣਾਈ ਜਾਂਦੇ ,
ਛੋਟੇ ਛੋਟੇ ਚਾਅ ਇਹਨਾਂ ਦੇ ਹੀਰੋ ਬੱਚੇ ਨੂੰ ਬਣਾਈ ਜਾਂਦੇ,
ਬੱਚਿਆਂ ਨੂੰ ਇਹ ਲੱਗੇ ਹਵਾ ‘ ਚ ਉਡਾਰੀ ਲਾਈ ਜਾਂਦੇ,
ਧਰਮਿੰਦਰ ਇਹ ਪੜ੍ਹਦੇ,ਹਸਦੇ ਰਹਿਣ ਬੱਚੇ ਪੜ ਜਾਵਣ,
ਨਾਲੇ ਆਪ ਖੁਸ਼ ਹੁੰਦੇ ਨਾਲੇ ਦੁਨੀਆਂ ਨੂੰ ਹਸਾਈ ਜਾਵਣ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly