(ਸਮਾਜ ਵੀਕਲੀ)
ਤਕਦੀਰਾਂ ਵਿੱਚ ਤਦਬੀਰਾਂ ਸਾਥੋਂ ਨਾ ਹੋਈਆਂ
ਅੱਗ ਹਿੱਜਰ ਦੀ ਵਿੱਚ ਅੱਜ ਅੱਖੀਆਂ ਰੋਈਆਂ।
ਪੰਧ ਵਿਜੋਗ ਦਾ ਸਰੀਰਾਂ ਸਣੇ ਰੂਹਾਂ ਮੋਈਆਂ
ਤਕਦੀਰਾਂ ਦੇ ਮੇਲੇ ਯਾਦਾਂ ਦਾ ਕਾਫਲਾ ਲੁੱਟਿਆ
ਤਨ ਪੈਣ ਚੀਸਾਂ ਦੇਹੀ ਚਿਣਗਾਂ ਪਰੋਈਆਂ।।
ਕੀ ਨਾਮ ਧਰਾ ਇਸ ਰਿਸ਼ਤੇ ਅਲ਼ਬੇਲੇ ਦਾ
ਉਮਰਾਂ ਦਾ ਵਕਫ਼ਾ ਪਰ ਸਾਥ ਜਿਉਂ ਮੇਲੇ ਦਾ
ਅਨਮੋਲ ਸਮਾਂ ਨਾਲ ਤੇਰੇ ਉਂਝ ਧੇਲੇ ਦਾ
ਕਰਤਾਰ ਦੇ ਰੰਗ ਤੇਰਾ ਰੰਗ ਜਿਉਂ ਤਰੇਲੇ ਦਾ।।
ਮੌਲਾਂ ਜੇਕਰ ਬਖਸ਼ੇ ਤੂੰ ਆਪਣੀ ਖੁਦਾਈ
ਠੋਕਰ ਮਾਰ ਦਿੰਦਾ ਜੇ ਪੈਣ ਨਾ ਦਿੰਦਾ ਜੁਦਾਈ ।।
ਸੁਰਿੰਦਰਪਾਲ ਸਿੰਘ ਐਮ.ਐਸ.ਸੀ (ਗਣਿਤ) ਐਮ.ਏ (ਅੰਗ੍ਰੇਜੀ ) ਐਮ.ਏ (ਪੰਜਾਬੀ) ਐਮ. ਏ ( ਧਾਰਮਿਕ ਸਿੱਖਿਆ)
ਕਿੱਤਾ ਅਧਿਆਪਨ।
ਸ੍ਰੀ ਅੰਮ੍ਰਿਤਸਰ ਸਾਹਿਬ।