ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹਲਕਾ ਨਵਾਂਸ਼ਹਿਰ ਦੇ ਐਮ ਐਲ ਏ ਡਾਕਟਰ ਨਛੱਤਰ ਪਾਲ ਜੀ ਨੇ ਅਚਨਚੇਤ ਪਹੁੰਚਕੇ ਕੀਤਾ ਪਿੰਡ ਕਾਹਮੇ ਦੇ ਛੱਪੜ ਦਾ ਨਿਰੀਖਣ ਜਿੱਥੇ ਪਿੰਡ ਦੀ ਸਮੁੱਚੀ ਟੀਮ ਅਤੇ ਪੰਚਾਇਤ ਨੂੰ ਨਾਲ ਲੈ ਕੇ ਕੀਤੀ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਪੰਜਾਬ ਦੀ ਪਵਿੱਤਰ ਸਦਨ ਦੇ ਅੰਦਰ ਆਪਣੇ ਹਲਕੇ ਵਿੱਚ ਆਉਂਦੇ ਵੱਖ ਵੱਖ ਪਿੰਡਾਂ ਦੇ ਛੱਪੜਾ ਦੀ ਸਫਾ ਸਫਾਈ ਦੀ ਗੱਲ ਰੱਖੀ ਸੀ ਜਿੱਥੇ ਹਲਕੇ ਦੇ ਵਿਚ ਆਉਦੇ ਸਾਰੇ ਵੱਡੇ ਪਿੰਡਾਂ ਦੇ ਵੱਡੇ ਛੱਪੜਾਂ ਨੂੰ ਸਾਫ ਸਫਾਈ ਕਰਨ ਦੀ ਮਨਜ਼ੂਰੀ ਮਿਲਣ ਤੇ ਪਿੰਡ ਕਾਹਮੇ ਦੇ ਇਸ ਛੱਪੜ ਦੀ ਪਹਿਲ ਦੇ ਅਧਾਰ ਤੇ ਸਫਾਈ ਕਰਨ ਦਾ ਕੰਮ ਸ਼ੁਰੂ ਹੋਇਆ ਜਿਸ ਵਿਚ ਵੱਡੀ ਲਾਗਤ ਨਾਲ ਥਾਪਰ ਮਾਡਲ ਰਾਹੀ ਨਵੀਂ ਟੈਕਨੋਲਜੀ ਦੇ ਰੁਪ ਵਿਚ ਖੁਈਆਂ ਗਾਲ ਕੇ ਅਲਗ ਅਲਗ ਲੈਵਲ ਤੇ ਫਿਲਟਰ ਕਰਕੇ ਪਾਣੀ ਛੱਪੜ ਦੇ ਅੰਦਰ ਪਾਇਆ ਜਾਵੇਗਾ ਜਿਸ ਦੇ ਨਾਲ ਛੱਪੜ ਅੰਦਰ ਗੰਦਗੀ ਅਤੇ ਬਦਬੂ ਵੀ ਘੱਟ ਜਾਵੇਗੀ ਜਿਸ ਨਾਲ ਇਸ ਛੱਪੜ ਦੇ ਆਲੇ ਦੁਆਲੇ ਦਾ ਬਾਤਾ ਬਰਨ ਵੀ ਵਧੀਆ ਬਣੀਆਂ ਰਹੇਗਾ ਇਥੇ ਆਉਣ ਤੇ ਜਿਥੇ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਐਮਐਲਏ ਡਾਕਟਰ ਨਛੱਤਰ ਪਾਲ ਜੀ ਦਾ ਵਧੀਆ ਉਪਰਾਲਾ ਕਰਨ ਤੇ ਧੰਨਵਾਦ ਵੀ ਕੀਤਾ ਉਥੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਸ਼ਲਾਗਾ ਕਰਦੇ ਹੋਏ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਪਿੰਡ ਦੀ ਸਮੁੱਚੀ ਟੀਮ ਅਤੇ ਪਿੰਡ ਦੀ ਪੰਚਾਇਤ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਤੋਂ ਬਿਨਾਂ ਇਹ ਸਭ ਅਧੂਰਾ ਸੀ ਇਸ ਮੋਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਦੇ ਨਾਲ ਸਰਬਜੀਤ ਜਾਫਰਪੁਰ, ਰਸ਼ਪਾਲ ਮਹਾਲੋਂ ਵਿਧਾਨ ਸਭਾ ਪ੍ਰਧਾਨ, ਗੁਰਮੁੱਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ,ਸੁਰਜੀਤ ਕਰੀਆ, xਬਿਜੇ ਸਰਪੰਚ,xਡੀਓ ਦਨੇਸ਼ ਕੁਮਾਰ, ਨਵੀਨ ਕੁਮਾਰ,ਬਲਵਿੰਦਰ ਮੰਗਵਾਲ, ਬਿੰਦਾ ਪੰਚ,ਸੋਖੀ ਪੰਚ,ਪਰਮਜੀਤ, ਰਾਜਵੀਰ,ਜਸਵਿੰਦਰ ਸਿੰਘ,ਦੇਸ ਰਾਜ, ਰਾਮ ਪ੍ਰਕਾਸ਼,ਦਵਿੰਦਰ ਪਾਲ,ਸ਼ੀਤਲ ਰਾਮ,ਲਖਵੀਰ ਰਾਮ,ਓਕਾਰ ਸਿੰਘ, ਅਸ਼ਵਨੀ ਕੁਮਾਰ,ਅਤੇ ਹੋਰ ਸਾਥੀ ਵੀ ਹਾਜਰ ਸਨ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



