(ਸਮਾਜ ਵੀਕਲੀ) ਅਸਲ ਦੇ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਮੂਰਤੀ ਤੋੜਨ ਦੇ ਕਾਰਨ ਅਸਲ ਦੇ ਵਿੱਚ ਬਾਬਾ ਸਾਹਿਬ ਜੀ ਦੀ ਮੂਰਤੀ ਤੋੜਨਾ ਜਾਂ ਓਹਨਾ ਦੀ ਨਿਦਿਆ ਕਰਨੀ ਹੁਣ ਅੱਜ ਦੇ ਸਮੇਂ ਵਿੱਚ ਕੋਈ ਵੱਡੀ ਗੱਲ ਨਹੀਂ ਰਹੀ। ਭਾਵੇਂ ਵਿਸ਼ਾ ਸੰਵਿਧਾਨ ਬਦਲਣਾ ਜਾਂ ਉਸਦੇ ਪੰਨੇ ਜਲਾਉਣ ਦਾ ਹੋਵੇ। ਅੱਜ ਧਰਨੇ ਲਗਾ ਕੇ ਮਾਫੀ ਮੰਗਵਾ ਲਈ ਜਾਂ ਜੇਲ ਭੇਜ ਦੇਵਾਂਗੇ ਪਰ ਦੂਜੇ ਦਿਨ ਫਿਰ ਉਹੀ ਕੰਮ । ਸਾਨੂੰ ਇਸ ਦੇ ਪਿੱਛੇ ਛੁਪੇ ਕਾਰਣ ਦੀ ਤਹਿ ਤੱਕ ਜਾਣ ਚਾਹੀਦਾ ਹੈ ਅਤੇ ਮੰਥਨ ਕਰਨਾ ਚਾਹੀਦਾ ਹੈ। ਜਿੱਥੇ ਤੱਕ ਮੇਰੀ ਥੋੜ੍ਹੀ ਬਹੁਤ ਸਮਝ ਹੈ ਤਾਂ ਮੈਨੂੰ ਲਗਦਾ ਹੈ ਇਨ੍ਹਾਂ ਬੇ- ਅਦਬੀਆਂ ਵਿੱਚ ਉਨੀ ਗਲਤੀ ਸਾਡੀ ਮਤਲਬ ਬਹੁਜਨ ਸਮਾਜ ਦੀ ਵੀ ਜਿੰਨੀ ਮਨੂੰਵਾਦੀ ਮੂਰਤੀ ਤੋੜਨ ਵਾਲਿਆਂ ਦੀ, ਜਿਸ ਦਾ ਮੁੱਖ ਕਾਰਨ ਹੈ, ਬਹੁਜਨ ਸਮਾਜ ਦਾ ਆਪਣੀ ਮੂਲ ਵਿਚਾਰਧਾਰਾ ਤੋ ਬੇ-ਮੁੱਖ ਹੋਣਾ ਅਤੇ ਗੈਰ ਸਮਾਜ ਦੀ ਵਿਚਾਰਧਾਰਾ ਦੀ ਗੁਲਾਮੀ ਕਰਨਾ । ਸਾਡੇ ਵੱਖਰੇ ਧਰਮ ਸਨ ਅਤੇ ਵੱਖਰੇ ਵੱਖਰੇ ਵਿਚਾਰ, ਰਹਿਬਰ ਕੀ ਕਹਿ ਕੇ ਗਏ ਇਹ ਕੋਈ ਮਤਲਬ ਨਹੀਂ ਰੱਖਦਾ। ਤੁਸੀ ਜਰਾ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਵੇਖੋ ਕਿ ਜਿਹੜੇ ਮਹਾਂਪੁਰਸ਼ਾ ਦੀ ਵਿਚਾਰਧਾਰਾ ਦੇ ਸਮਾਜ ਦੇ ਲੋਕ ਅੱਜ ਇਕੱਠੇ ਹਨ ਕਿ ਉਹਨਾਂ ਦੇ ਦੂਜੇ ਕੁ ਦਿਨ ਅਜਿਹੇ ਇਸ਼ੂ ਬਣਦੇ ਹਨ ? ਨਿੱਤ ਬੇਅਦਬੀਆਂ ਹੁੰਦੀਆਂ ਹਨ? ਮੂਰਤੀਆਂ ਤੋੜੀਆਂ ਜਾਂਦੀਆਂ ਹਨ? ਗ੍ਰੰਥ ਜਲਾਏ ਜਾਂ ਪਾੜੇ ਜਾਂਦੇ ਹਨ ? ਜਵਾਬ ਮਿਲੇਗਾ ਨਹੀਂ ਜਾਂ ਬਹੁਤ ਘੱਟ ਪਰ ਕਿਉਂ? ਇਸਦਾ ਮੁੱਖ ਕਾਰਨ ਓਹਨਾ ਦੀ ਆਪਸੀ ਭਾਈਚਾਰਕ ਏਕਤਾ ਅਤੇ ਵਿਚਾਰਧਾਰਾ ਦੇ ਨਾਲ ਫੈਵੀਕੋਲ ਵਰਗਾ ਪੱਕਾ ਜੋੜ ਅਤੇ ਉਹਨਾਂ ਦਾ ਆਪਣੇ ਮਹਾਂ ਪੁਰਸ਼ਾ ਤੇ ਵਿਚਵਾਸ਼, ਜਿਸ ਕਾਰਨ ਕਿਸੇ ਦੀ ਜੁਰਅੱਤ ਤੱਕ ਨਹੀਂ ਪੈਂਦੀ ਕਿ ਉਹਨਾਂ ਦੀ ਧੀ ਭੈਣ ਵੱਲ ਕੋਈ ਅੱਖ ਚੁੱਕ ਲਵੇ, ਗ੍ਰੰਥਾਂ ਨੂੰ ਕੋਈ ਹੱਥ ਲਾ ਦੇਵੇ ਜਾਂ ਕੋਈ ਮੂਰਤੀ ਨੂੰ ਹੱਥ ਲਾ ਦੇਵੇ। ਅੰਤ; – ਸਾਨੂੰ ਆਪਣੇ ਮਹਾਪੁਰਸ਼ਾ ਦੇ ਦਰਸਾਏ ਵਿਗਿਆਨਕ ਮਾਰਗ ਤੇ ਬਿਨਾ ਕਿੰਤੂ ਪ੍ਰੰਤੂ ਕੀਤੇ ਚੱਲਣਾ ਚਾਹੀਦਾ ਹੈ ਤਾਂ ਹੀ ਅਤੇ ਸ਼ਾਸ਼ਕ ਕਰਤਾ ਜਮਾਤ ਬਣ ਪਾਵਾਂਗੇ ਜਦੋਂ ਇੱਕ ਸੋਚ,ਇੱਕ ਵਿਚਾਰ,ਇੱਕ ਧਰਮ ਹੋਵੇਗਾ ਕਿਸੇ ਦੀ ਜੁਰਅੱਤ ਨਹੀਂ ਕਿ ਉਹ ਬਹੁਜਨ ਸਮਾਜ ਦੀ ਕਿਸੇ ਧੀ ਭੈਣ ਵੱਲ ਅੱਖ ਚੁੱਕ ਲਵੇ ਜਾਂ ਵਿਚਾਰਧਾਰਾ,ਸੰਵਿਧਾਨ ਅਤੇ ਮੂਰਤੀਆਂ ਤੋੜਨ ਬਾਰੇ ਸੋਚ ਵੀ ਲਵੇ ।
ਜੈ ਭੀਮ ਨਮੋ ਬੁਧਾਏ
ਇੰਜ ਵਿਸ਼ਾਲ ਖੈਰਾ।
ਬਾਬਾ ਸਾਹਿਬ ਡਾ ਅੰਬੇਡਕਰ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



