HOME ਡਾਕਟਰ ਅੰਬੇਡਕਰ ਜੀ ਦੀਆਂ ਬੇ- ਅਦਬੀਆਂ ਦੇ ਮੁੱਖ ਕਾਰਣ ਅਤੇ ਰੋਕ (ਬਦਲ)

ਡਾਕਟਰ ਅੰਬੇਡਕਰ ਜੀ ਦੀਆਂ ਬੇ- ਅਦਬੀਆਂ ਦੇ ਮੁੱਖ ਕਾਰਣ ਅਤੇ ਰੋਕ (ਬਦਲ)

ਇੰਜ ਵਿਸ਼ਾਲ ਖੈਰਾ

  (ਸਮਾਜ ਵੀਕਲੀ)    ਅਸਲ ਵਿੱਚ ਬਾਬਾ ਸਾਹਿਬ ਜੀ ਦੀ ਮੂਰਤੀ ਤੋੜਨਾ ਜਾਂ ਓਹਨਾ ਦੀ ਨਿੰਦਿਆ ਕਰਨੀ ਅੱਜ ਦੇ ਸਮੇਂ ਵਿੱਚ ਕੋਈ ਵੱਡੀ ਗੱਲ ਨਹੀਂ ਰਹੀ । ਭਾਵੇਂ ਵਿਸ਼ਾ ਸੰਵਿਧਾਨ ਬਦਲਣ ਦਾ ਹੋਵੇ ਜਾਂ ਸੰਵਿਧਾਨ ਦੇ ਪੰਨੇ ਜਲਾਉਣ ਦਾ ਹੋਵੇ ਅਸੀਂ ਕੀਤਾ ਕੀ? ਧਰਨੇ ਲਗਾ ਕੇ ਮਾਫੀ ਮੰਗਵਾ ਲਈ ਜਾਂ ਜੇਲ ਭੇਜ ਦੇਵਾਂਗੇ ਪਰ ਦੂਜੇ ਦਿਨ ਫਿਰ ਉਹੀ ਕੰਮ ਪਰ ਸਾਨੂੰ ਇਸ ਦੇ ਪਿੱਛੇ ਛੁਪੇ ਕਾਰਣ ਦੀ ਤਹਿ ਤੱਕ ਪਹੁੰਚ ਕੇ ਮੰਥਨ ਕਰਨਾ ਚਾਹੀਦਾ ਹੈ। ਜਿੱਥੇ ਤੱਕ ਮੇਰੀ ਥੋੜ੍ਹੀ ਬਹੁਤ ਸਮਝ ਹੈ ਤਾਂ ਮੈਨੂੰ ਲਗਦਾ ਹੈ ਕਿ ਇਨ੍ਹਾਂ ਬੇ- ਅਦਬੀਆਂ ਕਰਵਾਉਣ ਵਿੱਚ ਉਨੀ ਗਲਤੀ ਸਾਡੀ ਮਤਲਬ ਬਹੁਜਨ ਸਮਾਜ ਦੀ ਵੀ ਹੈ , ਜਿੰਨੀ ਮਨੂੰਵਾਦੀ ਮੂਰਤੀ ਤੋੜਨ ਵਾਲਿਆਂ ਦੀ, ਜਿਸ ਦਾ ਮੁੱਖ ਕਾਰਨ ਹੈ, ਬਹੁਜਨ ਸਮਾਜ ਦਾ ਆਪਣੀ ਮੂਲ ਵਿਚਾਰਧਾਰਾ ਤੋ ਬੇ-ਮੁੱਖ ਹੋਣਾ ਅਤੇ ਗੈਰ ਸਮਾਜ ਦੀ ਵਿਚਾਰਧਾਰਾ ਦੀ ਗੁਲਾਮੀ ਕਰਨਾ । ਸਾਡੇ ਵੱਖਰੇ ਧਰਮ ਸਨ ਅਤੇ ਵੱਖਰੇ ਵੱਖਰੇ ਵਿਚਾਰ, ਰਹਿਬਰ ਕੀ ਕਹਿ ਕੇ ਗਏ ਇਹ ਕੋਈ ਮਤਲਬ ਨਹੀਂ ਰੱਖਦਾ। ਤੁਸੀ ਜਰਾ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਵੇਖੋ ਕਿ ਜਿਹੜੀ ਵਿਚਾਰਧਾਰਾ ਜਾਂ ਧਰਮ ਦੇ ਲੋਕ ਅੱਜ ਇਕੱਠੇ ਹਨ ਕਿ ਉਹਨਾਂ ਦੇ ਦੂਜੇ ਕੁ ਦਿਨ ਅਜਿਹੇ ਇਸ਼ੂ ਬਣਦੇ ਹਨ ? ਨਿੱਤ ਬੇਅਦਬੀਆਂ ਹੁੰਦੀਆਂ ਹਨ? ਮੂਰਤੀਆਂ ਤੋੜੀਆਂ ਜਾਂਦੀਆਂ ਹਨ? ਗ੍ਰੰਥ ਜਲਾਏ ਜਾਂ ਪਾੜੇ ਜਾਂਦੇ ਹਨ ? ਜਵਾਬ ਮਿਲੇਗਾ ਨਹੀਂ ਜਾਂ ਬਹੁਤ ਘੱਟ ਪਰ ਕਿਉਂ? ਇਸਦਾ ਮੁੱਖ ਕਾਰਨ ਹੈ ਓਹਨਾ ਦੀ ਆਪਸੀ ਭਾਈਚਾਰਕ ਏਕਤਾ ਅਤੇ ਵਿਚਾਰਧਾਰਾ ਦੇ ਨਾਲ ਫੈਵੀਕੋਲ ਵਰਗਾ ਪੱਕਾ ਜੋੜ ਅਤੇ ਉਹਨਾਂ ਦਾ ਆਪਣੇ ਮਹਾਂਪੁਰਸ਼ਾ ਤੇ ਵਿਸਵਾਸ਼, ਜਿਸ ਕਾਰਨ ਕਿਸੇ ਦੀ ਜੁਰਅੱਤ ਤੱਕ ਨਹੀਂ ਪੈਂਦੀ ਕਿ ਉਹਨਾਂ ਦੀ ਧੀ ਭੈਣ ਵੱਲ ਕੋਈ ਅੱਖ ਚੁੱਕ ਲਵੇ, ਗ੍ਰੰਥਾਂ ਨੂੰ ਕੋਈ ਹੱਥ ਲਾ ਦੇਵੇ ਜਾਂ ਕੋਈ ਮੂਰਤੀ ਨੂੰ ਹੱਥ ਲਾ ਦੇਵੇ।

ਅੰਤ; – ਸਾਨੂੰ ਆਪਣੇ ਮਹਾਪੁਰਸ਼ਾ ਦੇ ਦਰਸਾਏ ਵਿਗਿਆਨਕ ਮਾਰਗ ਤੇ ਬਿਨ੍ਹਾਂ ਕਿੰਤੂ-ਪ੍ਰੰਤੂ ਕੀਤੇ ਚੱਲਣਾ ਚਾਹੀਦਾ ਹੈ ਤਾਂ ਹੀ ਅਸੀਂ ਸ਼ਾਸ਼ਕ ਕਰਤਾ ਜਮਾਤ ਬਣ ਪਾਵਾਂਗੇ ਅਤੇ ਪ੍ਰਬੁੱਧ ਭਾਰਤ ਦਾ ਨਿਰਮਾਣ ਕਰ ਪਾਵਾਂਗੇ,ਜਦੋਂ ਇੱਕ ਸੋਚ,ਇੱਕ ਵਿਚਾਰ,ਇੱਕ ਧਰਮ ਹੋਵੇਗਾ ਕਿਸੇ ਦੀ ਜੁਰਅੱਤ ਨਹੀਂ ਕਿ ਉਹ ਬਹੁਜਨ ਸਮਾਜ ਦੀ ਕਿਸੇ ਧੀ ਭੈਣ ਵੱਲ ਅੱਖ ਚੁੱਕ ਲਵੇ ਜਾਂ ਵਿਚਾਰਧਾਰਾ,ਸੰਵਿਧਾਨ ਅਤੇ ਮੂਰਤੀਆਂ ਤੋੜਨ ਬਾਰੇ ਸੋਚ ਵੀ ਲਵੇ । ਇਸ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਬਹੁਜਨ ਮਹਾਪੁਰਸ਼ਾ ਦੀ ਵਿਚਾਰਧਾਰਾ/ਧਰਮ/ਰਾਜਨੀਤੀ ਹੇਠ ਇਕੱਠੇ ਹੋਣ ਦੀ ਲੋੜ ਹੈ ਨਹੀਂ ਤਾਂ ਨਿੱਤ ਨਮੀ ਬੇਅਦਬੀ ਸਹਿਣ ਲਈ ਤਿਆਰ ਰਹਿਣਾ ਪਵੇਗਾ ।
ਜੈ ਭੀਮ ਨਮੋ ਬੁਧਾਏ
ਇੰਜ ਵਿਸ਼ਾਲ ਖੈਰਾ, ਵਾਸਤਵਿਕ ਕਲਮ ਤੋਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕਾਹਮਾਂ ਦੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਕੀਤਾ ਨਿਰੀਖਣ ਡਾ ਨਛੱਤਰ ਪਾਲ
Next articleਜਦੋਂ ਕੜਾਹ ਖਾਣੇ ਗੁਲਾਮ ਬਣੇ !