(ਸਮਾਜ ਵੀਕਲੀ)
ਕਿਤੇ ਨਿਸ਼ਾਨੇ ਤੇ ਕਿਤੇ ਨੇ ਤੀਰ ਲੱਗਦੇ
ਚੇਲਾ ਕੋਈ ਨਾ ਸਾਰੇ ਹੀ ਪੀਰ ਲਗਦੇ
ਗਿਰਗਿਟ ਵੇਖਕੇ ਕੰਮ ਹੈਰਾਨ ਹੋਈ
ਰੰਗ ਇਕੋ ਪਰ ਵਖ ਸਰੀਰ ਲਗਦੇ
ਮਗਰਮੱਛ ਦੇ ਹੰਝੂ ਜਿਵੇਂ ਹੋਣ ਅਸਲੀ
ਮਗਰਮੱਛ ਦੇ ਸਾਰੇ ਨੇ ਵੀਰ ਲਗਦੇ
ਮੱਝਾਂ ਰਾਂਝੇ ਤੋਂ ਬੇਲੇ ਚਰਾਉਣ ਵਾਲੇ
ਡੋਲੀ ਖੇੜਿਆਂ ਦੀ ਬੈਠੀ ਹੀਰ ਲਗਦੇ
ਫੁੱਲ ਗੁਲਾਬ ਬਣ ਵੋਟਾਂ ਬਿਟੋਰਦੇ ਨੇ
ਲੋਕ ਇਨ੍ਹਾਂ ਨੂੰ ਕਿੱਕਰ ਕਰੀਰ ਲਗਦੇ
ਮਤਲਬ ਨਿਕਲਦੇ ਪਤਰਾਂ ਵਾਚ ਜਾਂਦੇ
ਚੰਦੀ, ਮਰੀ ਹੋਈ ਸੱਚੀ ਜ਼ਮੀਰ ਲਗਦੇ
ਲੇਖਕ ਹਰਜਿੰਦਰ ਚੰਦੀ ਮਹਿਤਪੁਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



