ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪ੍ਰੈਸ ਨੁੰ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ ਸੀ/ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ (ਰਜਿ:) ਪੰਜਾਬ ਅਤੇ ਸਰਕਲ ਪ੍ਰਧਾਨ ਹਰਮੇਸ਼ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸਰਕਲ ਖੰਨਾ ਕਮੇਟੀ ਦੀ ਕੀਤੀ ਗਈ ਮੀਟਿੰਗ ਵਿੱਚ ਅਹਿਮ ਵਿਚਾਰ ਚਰਚਾ ਹੋਈ।ਮੀਟਿੰਗ ਦੌਰਾਨ ਸਰਕਲ ਕਮੇਟੀ ਨੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਪਰੀਨਿਰਮਾਣ ਦਿਵਸ ਸਮਾਰੋਹ ਮਨਾਉਣ ਦਾ ਫੈਸਲਾ ਲਿਆ ਗਿਆ। ਜਥੇਬੰਦੀ ਵੱਲੋ ਵਧੀਕ ਮੁੱਖ ਇੰਜੀਨੀਅਰ ਸਰਕਲ ਖੰਨਾ ਨਾਲ ਮੁਲਾਕਾਤ ਕਰਨ ਲਈ ਵੀ ਵਿਚਾਰ ਕੀਤਾ ਗਿਆ। ਇਸ ਤੋ ਇਲਾਵਾ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪਨਬਸ ਠੇਕਾ ਕਰਮਚਾਰੀਆਂ ਉਪਰ ਅੰਨੇਵਾਹ ਕੀਤੇ ਤਸ਼ੱਦਦ ਦੀ ਘੋਰ ਨਿੰਦਿਆ ਕੀਤੀ।ਪੰਜਾਬ ਅੰਦਰ ਠੇਕਾ ਕਰਮਚਾਰੀਆਂ ਦੇ ਚੱਲਦੇ ਸ਼ੰਘਰਸ਼ਾ ਦੀ ਫੈਡਰੇਸ਼ਨ ਪੂਰਨ ਰੂਪ ਵਿੱਚ ਹਮਾਇਤ ਕਰਦੀ ਹੈ। ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਮਜ਼ਦੂਰ ਕਿਸਾਨ ਪੈਨਸ਼ਨਰਜ ਵਿਰੋਧੀ ਨੀਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਮੀਟਿੰਗ ਵਿੱਚ ਵਿਛੜੇ ਸਾਥੀ ਕਰਤਾਰ ਚੰਦ ਦੀ ਆਤਮਿਕ ਸਾਂਤੀ ਲਈ ਮੋਨ ਧਾਰਨ ਕੀਤਾ ਗਿਆ। ਸਰਕਲ ਪੱਧਰ ਤੇ ਮੁਲਾਜ਼ਮਾਂ ਨੂੰ ਆਉਂਦੀਆ ਦਰਪੇਸ਼ ਮੁਸ਼ਕਿਲਾਂ ਸਾਂਝੀਆ ਕੀਤੀਆ,ਉਹਨਾਂ ਦੇ ਸਮਾਧਾਨ ਦੇ ਲਈ ਡਿਵੀਜਨ ਪੱਧਰ ਤੇ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਜਥੇਬੰਦੀ ਦੀ ਬਢੌਤਰੀ ਲਈ ਮੈਂਬਰਸ਼ਿਪ ਵਧਾਉਣ ਅਤੇ ਮਿਹਨਤ ਨਾਲ ਮੁਲਾਜ਼ਮਾਂ ਲਈ ਕੰਮ ਕਰਨ ਦਾ ਪ੍ਰਣ ਲਿਆ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਦਾ ਸਰਕਲ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆ। ਸਕੱਤਰ ਦੀ ਸੇਵਾ ਸਾਥੀ ਸੰਜੀਵ ਕੁਮਾਰ ਨੇ ਨਿਭਾਈ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ।ਇਸ ਮੀਟਿੰਗ ਵਿੱਚ ਸਰਵ ਸ੍ਰੀ ਭਾਗ ਸਿੰਘ, ਇੰਦਰਜੀਤ ਸਿੰਘ ਖਜਾਨਚੀ ,ਸੁਲਤਾਨ ਸਿੰਘ ਬਾਬਾ, ਇੰਜ ਜਸਵੀਰ ਸਿੰਘ ਜੇ ਈ, ਅਨਿਲ ਕੁਮਾਰ ਗੋਬਿੰਦਗੜ੍ਹ, ਧਰਮਰਾਜ,ਪਦਮ ਸ਼ਾਹੀ, ਦਵਿੰਦਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ ਵਗੈਰਾ ਹਾਜਰ ਹੋਏ।
HOME ਐਸ.ਸੀ/ਬੀ.ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਸਰਕਲ ਕਮੇਟੀ ਦੀ ਮਹੀਨਾਵਾਰੀ ਮੀਟਿੰਗ ਹੋਈ



