HOME ਸੱਚ ਦਾ ਪ੍ਰਚਾਰ, ਕਰ ਰਿਹਾ ਵਿਰੋਧੀਆਂ ‘ਤੇ ਤਿੱਖਾ ਵਾਰ – ਇਸ...

ਸੱਚ ਦਾ ਪ੍ਰਚਾਰ, ਕਰ ਰਿਹਾ ਵਿਰੋਧੀਆਂ ‘ਤੇ ਤਿੱਖਾ ਵਾਰ – ਇਸ ਵਾਰ ਐਡਵੋਕੇਟ ਪਰਉਪਕਾਰ

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਆਪਣੀ ਚੋਣ ਮੁਹਿੰਮ ਨੂੰ ਜ਼ਬਰਦਸਤ ਰਫ਼ਤਾਰ ਦਿੰਦਿਆਂ, ਵੋਟਰਾਂ ਨਾਲ ਨਿੱਜੀ ਸੰਪਰਕ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ। “ਸੱਚ ਦਾ ਪ੍ਰਚਾਰ” ਨਾਅਰੇ ਹੇਠ ਚੱਲ ਰਹੀ ਉਨ੍ਹਾਂ ਦੀ ਮੁਹਿੰਮ ਵਿਰੋਧੀਆਂ ‘ਤੇ ਸਿੱਧਾ ਤੇ ਤਿੱਖਾ ਵਾਰ ਕਰ ਰਹੀ ਹੈ। ਪਰਉਪਕਾਰ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅਲੱਗ ਅਲੱਗ ਇਲਾਕਿਆਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਖ਼ਤ ਕਾਨੂੰਨੀ ਰਣਨੀਤੀ, ਨੌਜਵਾਨਾਂ ਲਈ ਰੋਜ਼ਗਾਰ ਮੌਕੇ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਵੱਲ ਆਪਣੇ ਯਤਨਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਦੂਜੀਆਂ ਰਾਜਨੀਤਕ ਪਾਰਟੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਝੂਠ ਦੀ ਰਾਜਨੀਤੀ ਦਾ ਅੰਤ ਨੇੜੇ ਆ ਚੁੱਕਾ ਹੈ । ਜਿਨ੍ਹਾਂ ਨੇ ਲੋਕਾਂ ਨਾਲ ਸਿਰਫ਼ ਵਾਅਦੇ ਕੀਤੇ, ਪਰ ਨਿਭਾਏ ਨਹੀਂ। ਮਹਿਲਾ ਮੀਟਿੰਗਾਂ ਤੋਂ ਲੈ ਕੇ ਨੌਜਵਾਨ ਰੈਲੀਆਂ ਤੱਕ, ਘੁੰਮਣ ਹਰ ਵਰਗ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੀ ਮੁਹਿੰਮ ਵਿੱਚ ਨੈਤਿਕਤਾ, ਨਿਰਭਿਕਤਾ ਅਤੇ ਨਿੱਜਤਾ ਸਾਫ਼ ਦਿਖਾਈ ਦੇ ਰਹੀ ਹੈ। ਐਡਵੋਕੇਟ ਘੁੰਮਣ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਭਰੋਸਾ ਜਤਾਇਆ ਜਾਂਦਾ ਹੈ ਕਿ ਇਸ ਵਾਰ ਹਲਕਾ ਪੱਛਮੀ ਵਿੱਚ ਇੱਕ ਨਵੀਂ ਸੋਚ ਦੀ ਜਿੱਤ ਹੋਵੇਗੀ। ਐਡਵੋਕੇਟ ਘੁੰਮਣ ਨੇ ਕਿਹਾ ਕਿ ਉਹ ਸਿਆਸਤ ਨੂੰ ਸੇਵਾ ਬਣਾਉਣ ਆਏ ਹਨ, ਨਾ ਕਿ ਸੱਤਾ ਹਾਸਲ ਕਰਨ। ਵਿਸ਼ੇਸ਼ ਤੌਰ ਤੇ ਅੱਜ ਦਿਲਰੋਜ ਦੇ ਪ੍ਰੀਵਾਰਕ ਮੈਂਬਰਾਂ ਵੱਲੋਂ ਵੀ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਵਿੱਚ ਹਾਜਰ ਹੋ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵੇਲੇ ਇੱਕ ਵਾਰ ਜ਼ਰੂਰ ਐਡਵੋਕੇਟ ਘੁੰਮਣ ਦੀ ਇਮਾਨਦਾਰੀ ਅਤੇ ਜਜਬੇ ਬਾਰੇ ਜ਼ਰੂਰ ਸੋਚੀਉ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੋਬਾਇਲ ਫੋਨ- ਇੱਕ ਵਰਦਾਨ ਜਾਂ ਸਰਾਪ?
Next articleਮੈਂ ਚੁੱਪ ਰਿਹਾ