HOME ਦੁਨੀਆ ਵਿਚ ਆ ਰਹੇ ਸੰਕਟ ਦਾ ਮੁਕਾਬਲਾ ਕਰਨ ਲਈ ਸਤਿਗੁਰੂ ਰਵਿਦਾਸ ਮਹਾਰਾਜ...

ਦੁਨੀਆ ਵਿਚ ਆ ਰਹੇ ਸੰਕਟ ਦਾ ਮੁਕਾਬਲਾ ਕਰਨ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਹੀ ਪਰਪੱਕ : ਡਾ. ਭੀਮਇੰਦਰ

5
ਫੋਟੋ ਅਜਮੇਰ ਦੀਵਾਨਾ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਹਰੇਕ ਵਰਗੇ ਲਈਂ ਚਾਨਣ ਮੁਨਾਰਾ : ਡਾ. ਰਾਜਿੰਦਰਪਾਲ ਸਿੰਘ ਬਰਾੜ

ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਚ ਕਟਵਾਇਆ ਗਿਆ  ਤੀਜਾ ਸੈਮੀਨਾਰ ਪ੍ਰਭਾਵਸ਼ਾਲੀ ਰਿਹਾ। ਕੌਮਾਂਤਰੀ ਪੱਧਰ ਤੇ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਇਹ ਸੈਮੀਨਾਰ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਕਰਾਇਆ ਗਿਆ। ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਹੋਏ ਸੈਮੀਨਾਰ ਵਿਚ ਬੋਲਦਿਆਂ ਯੂਨੀਵਰਸਿਟੀ ਆਫ਼ ਦਿਲੀ ਦੀ ਵਿਦਵਾਨ ਪ੍ਰੋਫੈਸਰ ਡਾ. ਰੰਜੂ ਵਾਲਾ ਨੇ ਕਿਹਾ ਕਿ ਉਹ ਸਮਾਂ ਬੜਾ ਭਿਆਨਕ ਸੀ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ, ਇਨਸਾਨ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਪ੍ਰਚੰਡ ਰੂਪ ਤੇ ਸੀ। ਉਸ ਵੇਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਉਠਾਈ ਦੱਬੇ ਕੁਚਲੇ ਲੋਕਾਂ ਦੇ ਪੱਖ ਵਿਚ ਅਵਾਜ਼ ਨੂੰ ਗੁਰੂ ਨਾਨਕ ਦੇਵ ਜੀ ਨੇ ਅੱਗੇ ਤੋਰਿਆ। ਤੇ ਗੁਰੂ ਅਰਜਨ ਦੇਵ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ  ਦਰਜ ਕਰਕੇ ਉਸ ਮਾਨਤਾ ਦਿੱਤੀ  ਤੇ ਗੁਰੂ ਗੋਬਿੰਦ ਸਿੰਘ ਜੀ  ਨੇ ਉਸ ਲਹਿਰ ਨੂੰ ਸਿਰੇ ਲਾਉਣ ਲਈ ਆਪਣਾ ਪਰਿਵਾਰ ਤੱਕ ਵਾਰ ਦਿੱਤਾ, ਡਾ. ਭੀਮ ਰਾਓ ਅੰਬੇਡਕਰ ਜੀ ਨੇ ਉਸ ਲਹਿਰ ਨੂੰ ਕਾਨੂੰਨੀ ਰੂਪ ਦੇਣ ਲਈ ਸੰਵਿਧਾਨ ਦੀ ਸਿਰਜਣਾ ਕੀਤੀ। ਵਰਲਡ ਪੰਜਾਬੀ ਸੈਂਟਰ ਵੱਲੋਂ ਡਾ. ਭੀਮਇੰਦਰ ਸਿੰਘ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਦੁਨੀਆ ਵਿਚ ਆ ਰਹੇ ਸੰਕਟ ਨੂੰ ਦੂਰ ਕਰਨ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਉਨ੍ਹਾਂ ਦੀ ਵਿਚਾਰਧਾਰਾ ਹੀ ਸਾਰਥਕ ਹੈ ਜੋ ਪਰਪੱਕ ਰੂਪ ਨਾਲ ਦੁਨੀਆ ਨੂੰ ਰਾਹ ਦਿਖਾ ਸਕਦੀ ਹੈ। ਇਸ ਵੇਲੇ ਕੁੰਜੀਵਤ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ  ਜੀਵਨ ਤੇ ਬਾਣੀ ਅਤੇ ਉਨ੍ਹਾਂ ਦੀਆਂ ਸਾਖੀਆਂ ਸ਼ੋਸ਼ਿਤ ਸਮਾਜ ਲਈ ਚਾਨਣ ਮੁਨਾਰਾ ਹਨ, ਕਈ ਵਾਰੀ ਮਿੱਥਾਂ ਵੀ ਕਈ ਸਹੀ ਸੁਨੇਹੇ ਦਿੰਦੀਆਂ ਹਨ। ਇਸ ਵੇਲੇ ਮੰਚ ਤੇ ਮੁੱਖ ਸਰਪ੍ਰਸਤ ਮਿਲਕਫੈੱਡ ਪੰਜਾਬ ਦੇ ਸਾਬਕਾ ਜੀਐਮ ਬਲਵਿੰਦਰ ਸਿੰਘ ਜਾਤੀਵਾਲ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਮੰਚ ਦਾ ਸੰਚਾਲਨ ਕਰਦਿਆਂ ਗੁਰਨਾਮ ਸਿੰਘ ਅਕੀਦਾ ਨੇ ਮੰਚ ਵੱਲੋਂ ਕਰਵਾਏ ਜਾਣ ਵਾਲੇ ਸੈਮੀਨਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਰਾਏਪੁਰ ਨੇ ਧੰਨਵਾਦ ਕੀਤਾ ਤੇ ਡਾ. ਗੁਰਮੀਤ ਕੱਲਰਮਾਜਰੀ ਨੇ ਸਮਾਪਤੀ ਭਾਸ਼ਣ ਦਿੱਤਾ। ਇਸ ਵੇਲੇ ਗੁਰਨਾਮ ਸਿੰਘ ਅਕੀਦਾ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਲਿ‌ਖਿਆ ਨਾਟਕ ‘ਨੀਚਿਹ ਊਚ ਕਰੇ ਮੇਰਾ ਗੋਬਿੰਦ..ਵੀ  ਰਿਲੀਜ਼ ਕੀਤਾ ਗਿਆ, ਜਿਸ ਦਾ ਮੰਚਨ ਕਰਨ ਲਈ ਫ਼ਿਲਮੀ ਕਲਾਕਾਰ ਤੇ ਥੀਏਟਰ ਡਾਇਰੈਕਟਰ ਡਾ. ਲੱਖਾ ਲਹਿਰੀ ਨੂੰ ਦੋ ਕਾਪੀਆਂ ਭੇਂਟ ਕੀਤੀਆਂ। ਇਸ ਵੇਲੇ ਚੰਡੀਗੜ੍ਹ ਤੋਂ ਫਤਿਹਜੰਗ ਸਿੰਘ, ਅਮਰ ਸਿੰਘ ਨਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਵੱਲੋਂ ਅਕਸ਼ੇ ਕੁਮਾਰ ਖਨੌਰੀ, ਮੇਵਾ ਸਿੰਘ ਪੁਰਖਾਲੀ, ਕਹਾਣੀਕਾਰ ਸਰੂਪ ਸਿਆਲਵੀ, ਭਾਸ਼ੋ, ਡਾ. ਸੰਤੋਖ ਸੁੱਖੀ, ਪ੍ਰੀਤ ਕਾਂਸ਼ੀ, ਜਰਨੈਲ ਸਿੰਘ, ਬੰਤ ਸਿੰਘ ਝੰਡੀ ਆਦਿ ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਜੂਨ ਵਿਚ ਸੈਮੀਨਾਰ ਮੋਗਾ,ਅਤੇ  ਚੰਡੀਗੜ੍ਹ ਵਿਚ ਹੋਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਚਪਨ ਵਾਲਾ ਐਤਵਾਰ
Next articleਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ 37ਵੀਂ ਸਾਲਾਨਾ ਬਰਸੀ ਸ਼ਰਧਾ ਸਹਿਤ ਮਨਾਈ ਗਈ