ਮੁਲਾਜ਼ਮਾਂ ਨੇ ਲਾਏ ਵਿਧਾਇਕ ਦਿਨੇਸ਼ ਚੱਢਾ ‘ਤੇ ਬੇਵਜ੍ਹਾ ਪ੍ਰੇਸ਼ਾਨ ਕਰਨ ਦੇ ਦੋਸ਼

ਮਾਫ਼ੀ ਨਾ ਮੰਗਣ ‘ਤੇ ਕੀਤਾ ਸੂਬਾ-ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ
ਰੋਪੜ, 20 ਜੁਲਾਈ (ਗੁਰਬਿੰਦਰ ਸਿੰਘ ਰੋਮੀ): ਇੱਥੋਂ ਦੇ ਤਹਿਸੀਲ ਦਫ਼ਤਰ ਮੁਲਾਜ਼ਮਾਂ ਨੇ ਵਿਧਾਇਕ ਦਿਨੇਸ਼ ਚੱਢਾ ‘ਤੇ ਇਲਜ਼ਾਮ ਲਾਉਂਦਿਆਂ ਪ੍ਰੈੱਸ ਨੋਟ ਜਾਰੀ ਕੀਤਾ ਕਿ ਉਨ੍ਹਾਂ ਵੱਲੋਂ 18 ਜੁਲਾਈ ਨੂੰ ਡਿਊਟੀਆਂ ਕਰ ਰਹੇ ਮੁਲਾਜ਼ਮਾਂ ਨਾਲ਼ ਦੁਰਵਿਹਾਰ ਕੀਤਾ ਤੇ ਚਲਦੇ ਕੰਮਾਂ ਵਿੱਚ ਰੁਕਾਵਟ ਪਾਈ ਗਈ। ਆਪਣੇ ਅਧਿਕਾਰਾਂ ਤੋਂ ਉਲਟ ਮਹੱਤਵਪੂਰਨ ਸਰਕਾਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਅਤੇ ਕਰਮਚਾਰੀਆਂ ‘ਤੇ ਬਿਨਾਂ ਕਿਸੇ ਸਬੂਤ ਤੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਸ਼ੋਸ਼ਲ ਮੀਡੀਆ ‘ਤੇ ਬਦਨਾਮ ਕੀਤਾ।
                   ਉਪਰੋਕਤ ਸਭ ਦੇ ਵਿਰੋਧ ਵਿੱਚ ਰੋਪੜ ਜਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਕਾਮੇ 21 ਜੁਲਾਈ ਤੱਕ ਕਲਮ-ਛੋੜ ਹੜਤਾਲ਼ ਕਰਨਗੇ। ਇਸਦੇ ਬਾਵਜੂਦ ਵੀ ਜੇਕਰ ਵਿਧਾਇਕ ਵੱਲੋਂ ਮਾਫ਼ੀ ਨਾ ਮੰਗੀ ਗਈ ਤਾਂ 23 ਜੁਲਾਈ ਤੋਂ ਸੂਬਾ-ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਕਾਰਨ ਆਮ ਲੋਕਾਂ ਨੂੰ ਹੋਣ ਵਾਲ਼ੀ ਪ੍ਰੇਸ਼ਾਨੀ ਲਈ ਸਿੱਧੇ ਤੌਰ ‘ਤੇ ਵਿਧਾਇਕ ਦਿਨੇਸ਼ ਚੱਢਾ ਜੁੰਮੇਵਾਰ ਹੋਣਗੇ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਵਲੋਂ 218.40 ਕਰੋਡ਼ ਰੁਪਏ ਪੰਜਾਬ ਲਈ ਭੇਜੇ ਗਏ 
Next articleਦਿਲ ਦੀਆਂ ਗੱਲਾਂ