HOME ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮੇਲ ਡਾਕਟਰ ਹਰਦਿਆਲ ਸਿੰਘ ਪੰਨੂ ਨੇ ਆਪਣਾ...

ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮੇਲ ਡਾਕਟਰ ਹਰਦਿਆਲ ਸਿੰਘ ਪੰਨੂ ਨੇ ਆਪਣਾ ਜਨਮਦਿਨ ਮਨਾਇਆ

2
ਅਨਾਥ ਆਸ਼ਰਮ ਤੇ ਬਿਰਧ ਆਸ਼ਰਮ ਵਿਖੇ ਆਪਣਾ ਜਨਮ ਦਿਨ ਮਨਾਉਂਦੇ ਹਨ ਡਾਕਟਰ ਹਰਦਿਆਲ ਸਿੰਘ ਪੰਨੂ 
77 ਸਾਲਾ ਪੰਨੂ ਨੇ 50 ਸਾਲ ਡਾਕਟਰੀ ਸੇਵਾ ਰਾਹੀਂ ਹਜਾਰਾ ਮਰੀਜ਼ ਕੀਤੇ ਠੀਕ 
ਰੂਪਨਗਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਸਿੰਦੇ ਡਾਕਟਰ ਹਰਦਿਆਲ ਸਿੰਘ ਪੰਨੂ ਨੇ ਆਪਣਾ 77ਵਾਂ ਜਨਮਦਿਨ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗੇ ਪਿੰਡ ਅਗਮਪੁਰ ਦੇ ਸੰਤ ਹਰਭਜਨ ਸਿੰਘ ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਵਿਖੇ ਆਪਣਾ ਜਨਮ ਦਿਨ ਮਨਾਇਆ ਇਸ ਮੌਕੇ ਆਉਣਾ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਬਤੌਰ ਹੋਮੋਪੈਥਿਕ ਡਾਕਟਰ ਸਮਾਜ ਵਿੱਚ ਮੁਫਤ ਦਵਾਈ ਦੇ ਕੇ ਆਪਣੀ ਸੇਵਾ ਵਜੋਂ ਯੋਗਦਾਨ ਸਮਾਜ ਵਿੱਚ ਪਾ ਰਹੇ ਹਨ ਉਹ ਹਰ ਸਾਲ ਆਪਣੇ ਪਰਿਵਾਰ ਸਮੇਤ ਪਰਿਵਾਰਕ ਮੈਂਬਰਾਂ ਵਾਂਗ ਸੰਤ ਹਰਭਜਨ ਸਿੰਘ ਬਿਰਧ ਆਸ਼ਰਮ ਵਿਖੇ ਰਹਿ ਰਹੇ ਮਹਿਮਾਨਾਂ ਨਾਲ ਆਪਣਾ ਜਨਮ ਦਿਨ ਕੇਕ ਕੱਟਣ ਦੀ ਬਜਾਏ ਬਜ਼ੁਰਗਾਂ ਦਾ ਅਸ਼ੀਰਵਾਦ ਤੇ ਸਾਂਝੇ ਤੌਰ ਤੇ ਮਠਿਆਈ ਖਾ ਕੇ ਮਨਾਉਂਦੇ ਹਨ ਇਸ ਮੌਕੇ ਉਨਾਂ ਦੇ ਨਾਲ ਜਸਵਿੰਦਰ ਸਿੰਘ ਰਤਨ ਜਸਦੀਪ ਸਿੰਘ ਧਾਰੀਵਾਲ ਹਰਦੇਵ ਸਿੰਘ ਬਿੱਟੂ ਰਾਜ ਕੁਮਾਰ ਰਿਟਾਇਰਡ ਪ੍ਰਿੰਸੀਪਲ ਨਿਰੰਜਨ ਸਿੰਘ ਰਾਣਾ ਸਮੇਤ ਆਪਣਾ ਜਨਮ ਦਿਨ ਮਨਾਇਆ ਉਹਨਾਂ ਕਿਹਾ ਕਿ ਮੈਨੂੰ ਆਪਣੇ ਪਰਿਵਾਰਿਕ ਮੈਂਬਰਾਂ ਵਾਂਗ ਇੱਥੇ ਜਨਮਦਿਨ ਮਨਾਉਣਾ ਬੜਾ ਹੀ ਵਧੀਆ ਲੱਗਦਾ ਹੈ ਕਿਉਂਕਿ ਇੱਥੇ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਮੈਨੂੰ ਆਪਣੇ ਮਾਂ ਪਿਓ ਦੀ ਯਾਦ ਵੀ ਆ ਜਾਂਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਦਿਵਸ ਨੂੰ ਸਮਰਪਿਤ, ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20, 21 ਅਤੇ 22 ਫ਼ਰਵਰੀ ਨੂੰ – ਸੰਤ ਬਾਬਾ ਅਮੀਰ ਸਿੰਘ ਜੀ
Next articleਫਰਵਰੀ 4 ਵਿਸ਼ਵ ਕੈਂਸਰ ਦਿਵਸ ਤੇ ਵਿਸ਼ੇਸ਼: ਭਾਰਤ ਦਾ ਵਧਦਾ ਕੈਂਸਰ ਸੰਕਟ: ਮੌਤਾਂ ਕਿਉਂ ਜ਼ਿਆਦਾ ਹਨ?