HOME ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਦਿਵਸ ਨੂੰ...

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਦਿਵਸ ਨੂੰ ਸਮਰਪਿਤ, ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20, 21 ਅਤੇ 22 ਫ਼ਰਵਰੀ ਨੂੰ – ਸੰਤ ਬਾਬਾ ਅਮੀਰ ਸਿੰਘ ਜੀ

3
ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪੁਰਾਤਨ ਗੁਰਮਤਿ ਸੰਗੀਤ, ਗੁਰਬਾਣੀ ਪ੍ਰਚਾਰ ਪਸਾਰ ਅਤੇ ਗੁਰੂ ਇਤਿਹਾਸ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਦਫਤਰ ਵੱਲੋਂ ਭੇਜੀ ਜਾਣਕਾਰੀ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਡਾ: ਹਰਜੋਧ ਸਿੰਘ ਅਤੇ ਸ੍ਰ: ਰਣਜੋਧ ਸਿੰਘ ਜੀ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ, ਸਰਬੰਸ-ਦਾਨੀ, ਅੰਮ੍ਰਿਤ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20, 21 ਅਤੇ 22 ਫ਼ਰਵਰੀ ਨੂੰ ਕਰਵਾਈ ਜਾ ਰਹੀ ਹੈ। ” ਸ਼੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ, ਬਾਣੀ ਅਤੇ ਵਿਰਾਸਤ ” ਵਿਸ਼ੇ ਤੇ ਹੋਣ ਵਾਲੀ ਵਿਸ਼ੇਸ਼ ਕਾਨਫਰੰਸ ਵਿੱਚ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਕਾਰ-ਸੇਵਾ ਸ਼੍ਰੀ ਖਡੂਰ ਸਾਹਿਬ, ਵਿਦਵਾਨ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਨਿਰਮਲੇ ਮਹਾਂਪੁਰਸ਼ ਸੰਤ ਬਾਬਾ ਤੇਜਾ ਸਿੰਘ ਖੁੱਡਾ, ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਸਾ: ਅੰਬੈਸਡਰ ਸ੍ਰ: ਕੇ. ਸੀ. ਸਿੰਘ,  ਪ੍ਰੋ: ਗੁਰਨੇਕ ਸਿੰਘ ਸਾ:ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ,ਪ੍ਰੋ: ਪਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਗੁਰਚਰਨ ਸਿੰਘ ਲਾਂਬਾ, ਸ੍ਰ: ਗੁਰਜਤਿੰਦਰ ਸਿੰਘ ਰੰਧਾਵਾ, ਪ੍ਰੋ: ਬਲਵੰਤ ਸਿੰਘ ਢਿੱਲੋਂ, ਸ੍ਰ: ਭੁਪਿੰਦਰ ਸਿੰਘ ਬਾਜਵਾ, ਸ੍ਰ: ਮੋਤਾ ਸਿੰਘ ਸਰਾਏ, ਪ੍ਰੋ: ਸੁਖਦੇਵ ਸਿੰਘ ਸੋਹਲ, ਪ੍ਰੋ: ਰੌਣਕੀ ਰਾਮ, ਪ੍ਰੋ: ਅੰਜੂ ਸੂਰੀ, ਪ੍ਰੋ: ਬਲਕਾਰ ਸਿੰਘ, ਡਾ: ਚਰਨ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਸ੍ਰ: ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ, ਡਾ: ਜਸਬੀਰ ਸਿੰਘ ਸਰਨਾ ਜੰਮੂ ਕਸ਼ਮੀਰ, ਡਾ: ਆਸਾ ਸਿੰਘ ਘੁੰਮਣ, ਡਾ: ਸਰਮੁਹੱਬਤ ਸਿੰਘ ਰੰਧਾਵਾ, ਡਾ: ਨਬੀਲਾ ਰਹਿਮਾਨ, ਗਿ: ਸੰਤੋਖ ਸਿੰਘ ਆਸਟਰੇਲੀਆ, ਡਾ: ਹਰਜਿੰਦਰ ਸਿੰਘ ਆਸਟਰੇਲੀਆ, ਐਡ: ਪਰਮਜੀਤ ਸਿੰਘ ਗਿੱਲ ਕੈਨੇਡਾ, ਡਾ: ਜਸਬੀਰ ਸਿੰਘ ਮਾਨ ਯੂ.ਐਸ.ਏ, ਪ੍ਰਿੰ: ਸੰਤੋਖ ਸਿੰਘ ਮਲੇਸ਼ੀਆ, ਕੰਵਰਪਾਲ ਸਿੰਘ ਸੂਰੀ ਯੂ.ਐਸ.ਏ.ਆਦਿ ਵਿਦਵਾਨ ਖੋਜ ਭਰਪੂਰ ਪਰਚੇ ਪੜ੍ਹਨਗੇ ਅਤੇ  ਆਪੋ-ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਫੌਜੀ ਅੱਡਿਆਂ ਨੇੜੇ ਡਰੋਨ ਉਡਾਣਾਂ ਨਾਲ ਸੁਰੱਖਿਆ ਏਜੰਸੀਆਂ ਚਿੰਤਤ
Next articleਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮੇਲ ਡਾਕਟਰ ਹਰਦਿਆਲ ਸਿੰਘ ਪੰਨੂ ਨੇ ਆਪਣਾ ਜਨਮਦਿਨ ਮਨਾਇਆ