(ਸਮਾਜ ਵੀਕਲੀ)
ਉਮਰ ਦੇ ਕਿਸੇ ਇੱਕ ਪੜਾਅ ਤੇ
ਹਰ ਇਨਸਾਨ ਇੱਕ ਬਜ਼ੁਰਗ ਹੋਏਗਾ
ਅਗਰ ਘਣੀ ਛਾਂ ਬਨਣਾ ਚਾਹੇ ਤਾਂ
ਮੁਖ਼ਤਸਰ ਪੱਖ ਨਹੀਂ ਲਿਖੇਗਾ
ਉਹ ਜ਼ਰੂਰ ਦੁਆਵਾਂ ਲਿਖੇਗਾ
ਜਿਸ ਵਿਚ ਉਸਦਾ ਸੱਚਾ ਪੱਖ,
ਪੀੜ੍ਹੀ ਦਰ ਪੀੜ੍ਹੀ
ਉਸਦੇ ਹਰ ਵਾਰਿਸ ਦੇ ਹੱਕ ਚ ਆਏਗਾ
ਪੱਕਾ ਮਕਾਨ ਨਹੀਂ,ਘਰ ਦੇ ਕੇ ਜਾਂਦਾ
ਜਿਸਦੀ ਤਖ਼ਤੀ ਤੇ ਸੁਰਲੋਕ ਲਿਖਿਆ ਹੋਏਗਾ
ਉਹ ਮਨੁੱਖ ਕਿਤਾਬ-ਏ-ਈਮਾਨ ਹੁੰਦਾ
ਉਹ ਸਦਾ ਦੀਨ ਈਮਾਨ ਦਾ ਰਹਿਬਰ ਹੁੰਦਾ
ਹਰ ਕਿਸੇ ਨੂੰ ਚਾਅ ਇਸੇ ਛਾਂ ਦਾ ਹੁੰਦਾ
ਨਿੱਕੇ ਨਿੱਕੇ ਹੱਥਾਂ ਵਾਲੇ ਰਾਜਕੁਮਾਰ ਨੂੰ
ਵੀ ਬੁੱਢੇ ਹੱਥਾਂ ਵਾਲੇ ਬਾਦਸ਼ਾਹ ਦਾ
ਚਾਅ ਮਲਾਰ ਰਹਿੰਦਾ।
ਮੋਹ ਚ ਭਿਜਿਆ ਮੋਹ ਦੋਨਾਂ ਦੀ ਤ੍ਰਿਸ਼ਨਾ ਚ
ਮੂਲ ਤੋਂ ਵਿਆਜ਼ ਪਿਆਰਾ ਲਗਦਾ
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly