(ਸਮਾਜ ਵੀਕਲੀ) ਮਾਲਵਾ ਇਤਿਹਾਸ, ਹਿੰਦੀ ਸੰਸਕ੍ਰਿਤੀ ਅਤੇ ਬ੍ਰਹਮ ਬੋਲੀ, ਬਾਣੀ, ਵੇਦ ਰੂਪ ਅਤੇ ਪੁਰਾਣ ਕਥਾਵਾਂ ਤੇ ਅਧਾਰਿਤ, ਸ਼ਾਸਤਰਾਂ ਤੇ ਵੇਦਾਂ ਤੋਂ ਉਪਜੀ ਧੁਨ ਦਾ ਨਿਚੋੜ, “ਸ਼ਬਦ” ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ੧ਓਕਾਰ ਸਰੂਪ ਹੈ। ਮਾਲ ਤੋਂ ਭਾਵ ਮਾਲਾਮਾਲ ਹੋਣਾ ਹੈ। ਰਾਜਸੀ ਮਾਲ : ਧਰਤੀ ਦੀ ਪੈਦਾਇਸ਼, ਉਪਜਾਊ ਹੋਣਾ, ਮਾਲ, ਡੰਗਰ, ਪਸ਼ੂਆਂ, ਊਠ, ਘੋੜੇ, ਮੱਝਾਂ, ਗਊਆਂ, ਬੈਲ, ਗੱਡੇ, ਗੱਡੀਆਂ, ਆਦਿ। ਗੁਰੂ ਕਾ ਮਾਲਵਾ, ਸਾਰੇ ਗੁਰੂਆਂ ਦੀ ਚਰਨ-ਛੋਹ ਪ੍ਰਾਪਤ ਖੇਤਰ ਹੈ। “ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ, ਚੜਿਆ ਸੋਧਣ ਧਰਤ ਲੋਂਕਾਈ”। ਉਦਾਸੀ ਮੱਤ ਦੀ ਪ੍ਰਾਰੰਭਤਾ, ਗੁਰੂ ਨਾਨਕ ਸਾਹਿਬ ਤੋਂ ਆਈ। ਅਰਬਾਂ ਖਰਬਾਂ ਸਾਲਾਂ ਤੋਂ ਇੱਕ ਅਦਿੱਖ ਸ਼ਕਤੀ, ਸਾਰੀਆਂ ਦਿਖਣ ਵਾਲੀਆਂ, ਜੀਵਿਤ ਤੇ ਅਜੀਵਤ ਵਸਤੂਆਂ, ਪਸ਼ੂ, ਪੰਛੀਆਂ, ਜੰਗਲ ਬੇਲਿਆਂ, ਪਹਾੜਾਂ, ਸਮੁੰਦਰਾਂ, ਦੀ ਹਰ ਗਤੀਵਿਧੀ ਨੂੰ ਕੰਟਰੋਲ ਕਰਦੀ ਹੈ। ਉਸਦੇ ਅਸੂਲ ਪੱਕੇ ਹਨ, ਅਡਿਗ ਹਨ। ਕਲਯੁਗ, ਦੁਆਪਰ, ਤਰੇਤਾ, ਸਤਯੁੱਗ, ਅਤੇ ਹੁਣ ਮਸ਼ੀਨਰੀ ਯੁਗ, ਖਪਤਕਾਰੀ ਯੁਗ, ਸਭ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪਸਾਰੇ ਹੁੰਦੇ ਰਹਿੰਦੇ ਹਨ। ਸਭਿਅਤਾਵਾਂ ਉਸਰਦੀਆਂ ਰਹਿੰਦੀਆਂ ਹਨ, ਖਤਮ ਹੁੰਦੀਆਂ ਰਹਿੰਦੀਆਂ ਹਨ। ਮੱਧ ਏਸ਼ੀਆ ਦੇ ਖਿੱਤੇ ਵਿੱਚ ਵੱਡੇ ਵੱਡੇ ਰਿਸ਼ੀ, ਮੁਨੀ, ਮਹਾਤਮਾ, ਸੰਤ, ਤਪੱਸਵੀ ਹੋਏ ਹਨ। ਵੇਦ ਵੇਦਾਂਤਰਾਂ, ਰਾਮਾਇਣ ਭਗਵਦ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਤਪਤੀ ਹੋਈ। ਅੰਬਾਲਾ ਜ਼ਿਲ੍ਹੇ ਦੇ ਲਖਨੌਰ ਪਿੰਡ ਵਿੱਚ ਬੀਰਮਦਾਸ ਜੀ ਦਾ ਜਨਮ ਹੋਇਆ। ਮਾਤਾ ਗੁਜਰੀ ਜੀ ਦੇ ਚਚੇਰੇ ਭਰਾ ਸਨ। ਸੰਤ ਕਿਰਪਾਲ ਦਾਸ ਜੀ, ਮਾਤਾ ਜੀ ਦੇ ਵੱਡੇ ਭਰਾ ਸਨ। ਬੀਰਮ ਦਾਸ ਜੀ ਦਾ ਮੁੱਢਲਾ ਨਾਮ ਰਤਨ ਦਾਸ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲ ਰਹੇ ਉਦਾਸੀਨ ਪੰਥ (ਬਾਬਾ ਬਿਧੀ ਚੰਦ ਜੀ ਮੋਢੀ ਉਦਾਸੀ ਪੰਥ ਅਤੇ ਬਾਬਾ ਲਖਮੀ ਚੰਦ ਜੀ) ਦਾ ਆਪ ਤੇ ਬਹੁਤ ਪ੍ਰਭਾਵ ਪਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਨਕੇ ਘਰ ਲਖਨੌਰ ਗਏ ਤਾਂ ਮਾਤਾ ਗੁਜਰੀ ਜੀ ਨੇ ਰਤਨ ਦਾਸ ਦੀ ਜਾਣ ਪਛਾਣ ਮਾਮੇ ਵਜੋਂ ਕਰਵਾਈ ਸੰਤ ਕਿਰਪਾਲ ਦਾਸ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਅਨੰਦਪੁਰ, ਗੁਰੂ ਤੇਗ ਬਹਾਦਰ ਸਾਹਿਬ ਕੋਲ ਪਹੁੰਚੇ ਤੇ ਦੱਸਿਆ ਕਿ ਉਨ੍ਹਾਂ ਨੂੰ, ਔਰੰਗਜ਼ੇਬ ਜ਼ਬਰੀ ਧਰਮ ਬਦਲ ਕੇ ਉਨ੍ਹਾਂ ਦੇ ਜਨੇਊ ਉਤਰਵਾ ਲੈਂਦਾ ਹੈ। ਗੁਰੂ ਸਾਹਿਬ ਉਨ੍ਹਾਂ ਦੀ ਫਰਿਆਦ ਸੁਣ ਕੇ ਮਨ ਵਿੱਚ ਸੋਚ ਵਿਚਾਰ ਕਰ ਰਹੇ ਸਨ, ਬਾਲ ਗੋਬਿੰਦ ਦੌੜਦੇ ਪਿਤਾ ਜੀ ਕੋਲ ਆਏ, ਉਹਨਾਂ ਨੂੰ ਚਿੰਤਿਤ ਦੇਖ ਕੇ ਪ੍ਰਸ਼ਨ ਕੀਤਾ, ਤੁਸੀਂ ਸੋਚਾਂ ਵਿੱਚ ਕਿਉਂ ਪਏ ਹੋ, ਤੇਗ ਬਹਾਦਰ ਸਾਹਿਬ ਕਿਹਾ, “ਵੱਡੀ ਕੁਰਬਾਨੀ ਦੀ ਲੋੜ ਹੈ”! ਝੱਟ ਬਾਲ ਗੋਬਿੰਦ ਨੇ ਕਿਹਾ, ਤੁਹਾਡੇ ਨਾਲੋਂ ਵੱਡੀ ਕੁਰਬਾਨੀ ਕੌਣ ਦੇ ਸਕਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵੱਲ ਚੱਲ ਪਏ, ਮੁੱਖ ਮਾਰਗਾਂ ਤੋਂ ਹਟ ਕੇ ਸਾਡੇ ਪਿੰਡ ਕੁਲਬੁਰਛਾਂ ਵਿੱਚ ਵੀ ਪਿੰਡ ਦੇ ਬਾਹਰਵਾਰ ਟਿੱਬੇ ਤੇ ਰਾਤ ਗੁਜ਼ਾਰੀ, ਉਸ ਥਾਂ ਉੱਤੇ ਪਿੰਡ ਦੇ ਜੋਰਾ ਸਿੰਘ ਖਾਲਸਾ ਨੇ ਛੋਟਾ ਕਮਰਾ ਉਸਾਰਿਆ ਉਸਦਾ ਨਾਮ ਜੋਰਾ ਸਿੰਘ ਖਾਲਸਾ ਗੁਰਦੁਆਰਾ ਪੈ ਗਿਆ। ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਗੁਰਦੁਆਰਾ ਨਾਨਕ ਦਰਬਾਰ ਪਿੰਡ ਦੇ ਉੱਤਰ ਪੂਰਬ ਵਿੱਚ ਬਾਬੇ ਨਾਨਕ ਦੀ ਯਾਦ ਵਿੱਚ ਬਣਾਇਆ ਹੈ। ਦੱਸਦੇ ਹਨ ਕਿ ਬਾਬਾ ਨਾਨਕ ਨੇ ਵੀ ਕੁਰੂਕਸ਼ੇਤਰ-ਦੱਖਣ ਦੀ ਉਦਾਸੀ ਵੇਲੇ ਪਿੰਡ ਦੇ ਬਾਹਰਵਾਰ ਢਾਬ ਤੇ ਟਿੱਬੇ ਦੇ ਵਿਚਕਾਰ ਰਾਤ ਗੁਜਾਰੀ ਸੀ।
ਬਾਬਾ ਬੀਰਮ ਦਾਸ ਜੀ, ਗੁਰੂ ਗੋਬਿੰਦ ਜੀ ਨੂੰ ਮਿਲਣ ਦੀ ਤਮੰਨਾ ਨਾਲ ਹਜ਼ੂਰ ਸਾਹਿਬ (ਬਿਦਰ) ਜਾਂਦੇ ਹੋਏ ਰਾਹ ਭੁੱਲ ਗਏ, ਕੁਦਰਤੀ, ਗੋਦਾਵਰੀ ਨਦੀ ਦੇ ਕੰਢੇ ਗੁਰੂ ਸਾਹਿਬ ਮਿਲ ਗਏ,ਮਨ ਬਹੁਤ ਪ੍ਰਸੰਨ ਹੋਇਆ ਉਸੇ ਉਸ ਵੇਲੇ ਆਪ ਦੀ ਉਮਰ 89 ਸਾਲ ਦੇ ਲਗਭਗ ਸੀ ਉਨ੍ਹਾਂ ਬੀਰਮ ਦਾਸ ਜੀ ਨੂੰ ਥਾਪੜਾ ਦੇ ਕੇ ਪੰਜਾਬ ਭੇਜਿਆ ਤਾਂ ਕਿ ਉਹ ਊਚਨੀਚ ਦਾ ਭੇਦਭਾਵ ਮਿਟਾ ਕੇ ਜ਼ੁਲਮਾਂ ਖਿਲਾਫ ਲੜਨ ਤੇ ਕੁਦਰਤ ਨਾਲ ਇੱਕ ਹੋਣ ਦਾ ਅਹਿਦ ਲੈ ਕੇ ਵਿੱਚਰਨ। ਆਪ ਪਟਿਆਲੇ, ਬਾਬਾ ਆਲੇ ਕੋਲੋਂ ਚੱਲ ਕੇ, ਆਲੇ ਦੁਆਲੇ ਦੇ ਜੰਗਲੀ ਖੇਤਰਾਂ ਵਿੱਚੋਂ ਵਿਚਰਦੇ ਹੋਏ ਸਮਾਣਾ-ਭਵਾਨੀਗੜ੍ਹ (ਢੋਡੇ)ਦੇ ਵਿਚਕਾਰ ਅਣਗੌਲੇ ਪਿੰਡ ਕੁਲਬੁਰਛੇ ਵਿੱਚ ਡੇਰੇ ਲਾਏ। ਪਹਿਲਾਂ ਪਿੰਡ ਦੀ ਝਿੜੀ ਵਿੱਚ, ਬਾਅਦ ਵਿੱਚ ਹਥਾਈ ਵਿੱਚ। ਉੱਥੇ ਨਾਲ ਹੀ ਪੀਣ ਵਾਸਤੇ ਪਾਣੀ ਦੀ ਟਿੰਡਾਂ ਵਾਲੀ ਖੂਹੀ ਸੀ, ਜਿਸ ਤੋਂ ਖੇਲ ਵਿੱਚੋਂ ਡੰਗਰ ਪਸ਼ੂ ਪਾਣੀ ਪੀਂਦੇ ਸਨ ਅਤੇ ਥੋੜਾ ਉੱਪਰ ਖੁੱਲੇ ਇਸ਼ਨਾਨ ਘਰ ਬਣੇ ਹੋਏ ਸਨ, ਉਥੋਂ ਲੋਕ ਪੀਣ ਵਾਲਾ ਪਾਣੀ ਵੀ ਭਰਦੇ ਸਨ। ਨਾਲ ਹੀ ਦੋ ਮੰਜ਼ਿਲਾਂ ਛੋਟੀ ਜਿਹੀ ਇਮਾਰਤ ਸੀ ਜਿਸ ਵਿੱਚ ਉੱਪਰ ਰਾਜੋ ਬਾਹਮਣੀ ਅਤੇ ਬਾਵਾ ਬੀਰਗਿਰ ਰਹਿੰਦੇ ਸਨ, ਨੀਚੇ ਵਾਲੇ ਹਿੱਸੇ ਵਿੱਚ ਦੋ ਗਊਆਂ ਅਤੇ ਹਲਟੀ ਤੇ ਚੱਲਣ ਵਾਲਾ ਬੈਲ ਰੱਖਿਆ ਹੋਇਆ ਸੀ। ਹਲਟੀ ਦੀ ਸੇਵਾ ਤੇਲੂਰਾਮ ਗੂਹਲੇਵਾਲਾ ਕਰਦਾ ਸੀ। ਇੱਕ ਵਾਰ ਰਾਜੋ ਬ੍ਰਾਹਮਣੀ ਨੇ ਬੀਰਮ ਦਾਸ ਜੀ ਨੂੰ ਪਰਖਣ ਲਈ ਤੁਰੰਤ ਗੰਢੇ ਲਿਆਉਣ ਲਈ ਕਿਹਾ ਤਾਂ ਉਹ ਟੋਕਰਾ ਭਰ ਕੇ ਲੈ ਆਇਆ। ਕਿਸੇ ਨੂੰ ਸ਼ੱਕ ਪਿਆ ਕਿ ਉਹ ਮੇਰੇ ਖੇਤ ਚੋਂ ਗੰਢੇ ਪੁੱਟ ਕੇ ਲਿਆਇਆ ਹੈ ਤਾਂ ਬੀਰਮਦਾਸ ਜੀ ਨੇ ਜਗ੍ਹਾ ਦਿਖਾਉਣ ਵਾਸਤੇ ਕਿਹਾ, ਸਾਰੇ ਮੋਢੀ ਬੰਦੇ ਨਾਲ ਗਏ, ਪਰ ਕਿਤੇ ਵੀ ਉਹ ਥਾਂ ਨਾ ਮਿਲੀ ਜਿਥੋਂ ਗੰਢੇ ਪੁੱਟੇ ਗਏ। ਉਸ ਵੇਲੇ ਤਾਂ ਮੰਨਣ ਲੱਗ ਪਏ ਇਹ ਤਾਂ ਕਰਨੀ ਵਾਲਾ ਸੰਤ ਹੈ। ਇੱਕ ਵਾਰ ਗਊ ਦੀ ਵਛਰੀ ਮਰ ਗਈ, ਬੀਰਮ ਦਾਸ ਨੇ ਵੱਛੀ ਨੂੰ ਕਲਾਵੇ ਵਿੱਚ ਲੈ ਕੇ ਕਿਹਾ, ਕਮਲੀਏ! ਉਠ, ਦੁੱਧ ਚੁੰਘ ਤੇ ਚੁਗਣਾ ਕਰ। ਕਾਫੀ ਲੋਕ ਕਹਿਣ ਲੱਗੇ, ਇਹ ਸੰਤ ਨਹੀਂ ਮਰੀ ਹੋਈ ਵੱਛੀ ਨੂੰ ਹੱਥ ਲਾਇਆ ਹੈ। ਵੱਛੀ ਉੱਠੀ ਤੇ ਦੁੱਧ ਪੀਣ ਲੱਗ ਪਈ, ਇਧਰ ਉਧਰ ਮੂੰਹ ਮਾਰਨ ਲੱਗੀ।ਜਦੋਂ ਜੀਵਿਤ ਹੋ ਗਈ, ਫਿਰ ਕਹਿਣ ਸੰਤ ਤਾਂ ਰੱਬ ਵਰਗੇ ਹਨ। ਉਹ ਆਪਣੀ ਉਪਮਾ ਨਹੀਂ ਸੁਣਨਾ ਚਾਹੁੰਦੇ ਸੀ ਇਸ ਕਰਕੇ ਕਮਰੇ ਦਾ ਕੁੰਡਾ ਬੰਦ ਕਰਕੇ ਸੱਤ ਅੱਠ ਦਿਨ ਸਮਾਧੀ ਵਿੱਚ ਲੀਨ ਰਹੇ। ਬਾਹਰੋਂ ਕੁੰਡਾ ਖੜਕਾਉਣ ਤੇ ਕੁੰਡਾ ਨਾ ਖੋਲਿਆ ਤਾਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਹਨਾਂ ਦੀ ਸਮਾਧੀ ਉਚਾਟ ਹੋ ਗਈ। ਲੋਕਾਂ ਦੁਆਰਾ ਮਿੱਠੇ ਚੌਲਾਂ ਦਾ ਲੰਗਰ ਲਗਾਇਆ। ਸੰਤਾਂ ਨੂੰ ਜੋ ਵੀ ਲੰਗਰ ਦਿੱਤਾ ਜਾਂਦਾ, ਉਹ ਆਪ ਥੋੜਾ ਖਾਂਦੇ ਬਾਕੀ ਸਾਰਾ ਪਸ਼ੂਆਂ ਜਾਂ ਜਾਨਵਰਾਂ ਨੂੰ ਪਾ ਦਿੰਦੇ।
ਇੱਕ ਦਿਨ ਅਚਨਚੇਤ ਆਪ ਪਿੰਡੋਂ ਚਲੇ ਗਏ। ਪਟਿਆਲਾ-ਭਵਾਨੀਗੜ ਸੜਕ ਤੋਂ ਥੋੜਾ ਹਟ ਕੇ, ਪਿੰਡ ਗੱਜੂਮਾਜਰੇ ਦੀ ਝਿੜੀ ਵਿੱਚ ਜਾ ਡੇਰੇ ਲਾਏ,ਉਸ ਪਿੰਡ ਦਾ ਜੈਲਦਾਰ ਗੱਜੂਮਾਜਰਾ ਜੈਲ ਦਾ ਮੁਖੀ ਸੀ। 12 ਪਿੰਡਾਂ ਦੀ ਨਗਰ ਪੰਚਾਇਤ ਦਾ ਪ੍ਰਧਾਨ ਸੀ, ਮੇਰੇ ਪਿਤਾ ਜੀ ਕੁਲਬੁਰਛੇ ਵਾਲੇ ਪ੍ਰੀਤਮ ਸਿੰਘ, ਉਸ ਪੰਚਾਇਤ ਦੇ ਮੀਤ ਪ੍ਰਧਾਨ ਹੁੰਦੇ ਸਨ। ਗੱਜੂ ਮਾਜਰੇ ਦੇ ਇਲਾਕੇ ਦੀ ਵੀ 12 ਸਾਲ ਸੇਵਾ ਕਰਕੇ ਆਪ ਪਟਿਆਲਾ-ਸਰਹੰਦ ਰੋਡ ਤੇ ਪੈਂਦੇ ਰੋੜੇਵਾਲ ਤੇ ਚਰਨਾਂਥਲ ਦੇ ਲੋਕਾਂ ਦੁਆਰਾ ਤੰਗ ਕਰਨ ਤੇ ਚਲੈਲੇ ਨਗਰ ਚਲੇ ਗਏ।ਤਧੌਂਦਾ ਨਗਰ ਵਿੱਚ ਮੜੀਆਂ ਵਿੱਚ ਬਹੁਤ ਦੇਰ ਰਹੇ, ਇੱਕ ਦਿਨ ਮੌਜ ਵਿੱਚ ਆ ਕੇ ਸਰੀਰ ਟੁਕੜਾ ਟੁਕੜਾ ਕਰ ਧੜ ਦੇ ਨੌ ਹਿੱਸੇ ਬਣਾ ਲਏ। ਪਿੰਡ ਰੋੜੇਵਾਲ ਉਨ੍ਹਾਂ ਦੀ ਤਪੱਸਿਆ ਦੇ ਤੇਜ਼ ਪ੍ਰਤਾਪ ਨੂੰ ਦੇਖਦੇ, ਉਪਮਾ ਕਸਤੂਰੀ ਵਾਂਗ ਮਹਿਕ ਉਠੀ, ਜਿਵੇਂ ਜੋਗੀ ਜੋਗ ਕਮਾਉਣ ਵਾਲੇ, ਜਤੀ ਜਤ ਰੱਖਣ ਵਾਲੇ, ਸਤੀ ਸੱਚ ਦਾ ਸਰੂਪ, ਹੱਠੀ ਹੱਠ ਦਾ ਤਪ ਸਿਰੇ ਚਾੜਨ ਵਾਸਤੇ, ਮੋਨੀ ਮੋਨ ਧਾਰਨ ਵਾਲੇ, ਕਿ ਸਾਡਾ ਸਿਮਰਨ ਸਿਰੇ ਚੜ੍ਹੇ। ਜੋ ਸਾਧੂ ਲੁਕ ਛਿਪ ਕੇ ਤਪੱਸਿਆ ਕਰਦੇ ਸਨ ਕੁਝ ਕੁ ਹੇਠ ਲਿਖੇ ਹਨ ਬਾਵਾ ਦੇਵਾ ਦਾਸ, ਠਾਕੁਰ ਜੀ ਕੁੱਤਿਆਂ ਵਾਲੇ, ਬ੍ਰਹਮ ਗਿਆਨੀ ਗੁਰਮੁਖ ਦਾਸ ਜੀ, ਪਰਮਾਨੰਦ ਜੀ, ਰੰਗੀ ਰਾਮ ਗਊਆਂ ਵਾਲੇ, ਸੰਤ ਕਿਸ਼ਨ ਦਾਸ ਜੀ, ਬਾਬਾ ਪੂਰਨ ਦਾਸ ਜੀ (ਸੰਤ ਬਲਵੰਤਸਿੰਘ ਖਾਲਸਾ ਦੇ ਗੁਰੂ)।
ਬੀਰਮ ਦਾਸ ਜੀ ਨੇ ਇਸ ਧਰਤੀ ਤੇ ਤਕਰੀਬਨ 230 ਸਾਲ ਦਾ ਸਮਾਂ ਬਿਤਾਇਆ। 1938 ਵਿੱਚ ਆਪ ਗੁਰਪੁਰੀ ਸਿਧਾਰ ਗਏ ਆਪ ਤਕਰੀਬਨ 321 ਦੀ ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਵਿਦਾ ਆਖ ਗਏ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639



