ਕਪੂਰ ਚੰਦ ਥਾਪਰ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ

ਬੂਥ ਨੂੰ ਮਜ਼ਬੂਤ ​​ਕਰਕੇ ਭਾਜਪਾ ਇੱਕ ਵਾਰ ਫਿਰ 2024 ਦੀਆਂ ਲੋਕ ਸਭਾ ਚੋਣਾਂ ਜਿੱਤੇਗੀ- ਖੋਜੇਵਾਲ
ਕਪੂਰਥਲਾ , 13 ਸਤੰਬਰ ( ਕੌੜਾ )- ਭਾਰਤੀ ਜਨਤਾ ਪਾਰਟੀ ਦੇ ਵਰਕਰ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਤੁਸੀਂ ਸਾਰੇ ਆਪਣੇ-ਆਪਣੇ ਬੂਥਾਂ ਨੂੰ ਮਜ਼ਬੂਤ ​​ਕਰੋ ਅਤੇ ਇਹ ਪਾਰਟੀ ਦਾ ਮੰਤਰ ਹੈ ਜਿਸ ਤੇ ਸਾਰੇ ਵਰਕਰਾਂ ਨੂੰ ਇਕਜੁੱਟ ਹੋਣਾ ਪਵੇਗਾ।ਇਹ ਗੱਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਹਿ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ,ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀ ਮੰਥਾਰੀ ਸ੍ਰੀ ਨਿਵਾਸਲੂ,ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਕਪੂਰ ਚੰਦ ਥਾਪਰ ਨੂੰ ਉਨ੍ਹਾਂ ਦੀਆਂ ਭਾਜਪਾ ਪ੍ਰਤੀ ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਹਨ,ਜਿਨ੍ਹਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ।ਵਰਕਰਾਂ ਨੂੰ ਆਮ ਲੋਕਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਵਿੱਚ ਫਰਕ ਸਮਝਾਉਣਾ ਚਾਹੀਦਾ ਹੈ।ਘਰ-ਘਰ ਸੰਪਰਕ ਮੁਹਿੰਮ ਦੀ ਚਰਚਾ ਕਰਦਿਆਂ ਖੋਜੇਵਾਲ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਬੂਥ ਪੱਧਰ ਤੱਕ ਵਿਆਪਕ ਸੰਪਰਕ ਮੁਹਿੰਮ ਚਲਾ ਕੇ ਹਰ ਘਰ ਤੱਕ ਮੋਦੀ ਸਰਕਾਰ ਵਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਅਤੇ ਇਸ ਮੁਹਿੰਮ ਤਹਿਤ ਲੋਕਾਂ ਨੂੰ ਹਰ ਪੱਖ ਤੋਂ ਜੋੜਨ ਦਾ ਕੰਮ ਕਰਨਾ ਹੈ।ਉਨ੍ਹਾਂ ਕਿਹਾ ਕਿ ਸੰਪਰਕ ਸਹਿਯੋਗ ਮੁਹਿੰਮ ਤਹਿਤ ਹਰ ਖੇਤਰ ਵਿੱਚ ਪਤਵੰਤੇ ਲੋਕਾਂ ਨਾਲ ਸੰਪਰਕ ਕਰਨ ਦੀ ਮੁਹਿੰਮ ਨੂੰ ਹਰ  ਕੀਮਤ ਤੇ ਪੂਰਾ ਕਰਨਾ ਹੈ।ਖੋਜੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਵਰਕਰ ਆਧਾਰਿਤ ਪਾਰਟੀ ਹੈ।ਭਾਜਪਾ ਸੰਗਠਨ ਨਾਲ ਮਿਲ ਕੇ ਅੱਗੇ ਵਧਦੀ ਹੈ।ਉਨ੍ਹਾਂ ਕਿਹਾ ਕਿ ਚੋਣਾਂ ਦੀ ਅੰਤਿਮ ਲੜਾਈ ਬੂਥ ਪੱਧਰ ਤੇ ਹੀ ਲੜੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਬੂਥ ਨੂੰ ਮਜ਼ਬੂਤ ​​ਕਰਕੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਤੋਂ ਜਿੱਤ ਹਾਸਲ ਕਰੇਗੀ।ਵਿਰੋਧੀ ਧਿਰ ਦੇ ਇਕਜੁੱਟ ਹੋਣ ‘ਤੇ ਚੁਟਕੀ ਲੈਂਦਿਆਂ ਖੋਜੇਵਾਲ ਨੇ ਕਿਹਾ ਕਿ ਸਾਲ 2014 ‘ਚ ਵਿਰੋਧੀ ਧਿਰ ਇਕੱਠੇ ਸੀ ਤਾਂ ਭਾਜਪਾ ਨੇ 282 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।2024 ਦੀਆਂ ਲੋਕ ਸਭਾ ਚੋਣਾਂ ਲਈ  ਇਕਜੁੱਟ ਹੋ ਰਹੇ ਵਿਰੋਧੀ ਧਿਰ ਤੇ ਚੁਟਕੀ ਲੈਂਦਿਆਂ ਖੋਜੇਵਾਲ ਨੇ ਕਿਹਾ ਕਿ ਸਾਲ 2014 ਵਿਚ ਵਿਰੋਧੀ ਧਿਰ ਇਕਜੁੱਟ ਸੀ,ਤਾਂ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ,ਉਥੇ ਹੀ ਸਾਲ 2019 ਵਿਚ ਵੀ ਵਿਰੋਧੀ ਧਿਰ ਇਕਜੁੱਟ ਸੀ।ਤਾਂ ਫਿਰ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ।ਹੁਣ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਇਸ ਤੋਂ ਵੱਧ ਸੀਟਾਂ ਜਿੱਤਣ ਜਾ ਰਹੀ ਹੈ।ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ,ਸੋਸ਼ਲ ਮੀਡੀਆ ਸੈੱਲ ਦੇ ਸੂਬਾ ਕੋ-ਕਨਵੀਨਰ ਵਿੱਕੀ ਗੁਜਰਾਲ,ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਮੰਡਲ ਪ੍ਰਧਾਨ ਬੂਟਾ ਬੇਟ ਬਲਵੰਤ ਸਿੰਘ ਬੂਟਾ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ,ਅਨਿਲ ਕੁਮਾਰ ਰਾਜਨ,ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਡੀ ਟੀ ਐਫ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਨੂੰ ਮਿਲਿਆ
Next articleਕਪੂਰਥਲਾ ਦੇ ਦੁਕਾਨਦਾਰ ਆਗੂਆਂ ਦੀ ਨਗਰ ਨਿਗਮ ਕਮਿਸ਼ਨਰ ਨਾਲ਼ ਹੋਈ ਵਿਸ਼ੇਸ਼ ਮੀਟਿੰਗ