ਬਾਵਾ ਨੇ ਕਿਹਾ ਕਿ ਹੁਣ ਵੀ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੂੰ ਜਿਤਾ ਕੇ ਅਗਾਂਹ ਵਧੂ ਸੋਚ ਦਾ ਪ੍ਰਮਾਣ ਦੇਣਗੇ ਮਾਝੇ ਦੇ ਵੋਟਰ
ਪੰਜਾਬ ਦੇ ਛੇ ਰਾਜ ਸਭਾ ਮੈਂਬਰ ਤਕਰੀਬਨ 100 ਕਰੋੜ ਪੰਜਾਬ ਦੇ ਵਿਕਾਸ ਲਈ ਖਰਚਣ ਤੋਂ ਅਸਮਰਥ ਰਹੇ ਜੋ ਪੰਜਾਬ ਨਾਲ ਵੱਡਾ ਧ੍ਰੋਅ ਹੈ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਾਝੇ ਦੇ ਲੋਕਾਂ ਦੀ ਦੂਰ ਅੰਦੇਸ਼ ਸੋਚ ਸੀ ਕਿ ਉਹਨਾਂ ਨੇ ਪੰਜਾਬ ਨੂੰ ਪ੍ਰਤਾਪ ਸਿੰਘ ਕੈਰੋਂ ਵਰਗਾ ਮਹਾਨ ਸਪੂਤ ਦਿੱਤਾ ਜਿਸ ਨੇ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਕਾਇਆ ਕਲਪ ਕੀਤੀ। ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਤਰਨਤਾਰਨ ਜਿਮਨੀ ਚੋਣ ਵਿੱਚ ਪ੍ਰਚਾਰ ਸਮੇਂ ਬੋਲਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ। ਬਾਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਕੈਰੋਂ ਦੀ ਹੀ ਦੇਣ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਣੀ ਜਿਸ ਨਾਲ ਨਵੇਂ ਬੀਜ ਆਉਣ ਨਾਲ ਕਣਕ ਦਾ ਉਤਪਾਦਨ ਅੱਠ ਗੁਣਾਂ ਹੋਇਆ। ਜੋ ਕਣਕ ਇੱਕ ਏਕੜ ਚੋਂ 3 ਕੁਇੰਟਲ ਹੁੰਦੀ ਸੀ ਅੱਜ 25 ਕੁਇੰਟਲ ਹੁੰਦੀ ਹੈ। ਸ੍ਰ: ਕੈਰੋ ਨੇ ਹੀ ਭਾਖੜਾ ਡੈਮ ਲਿਆਂਦਾ। ਇਲਾਜ ਲਈ ਪੀ.ਜੀ.ਆਈ ਲਿਆਂਦਾ। ਪੜ੍ਹਾਈ ਲਈ ਯੂਨੀਵਰਸਿਟੀਆਂ ਲਿਆਂਦੀਆਂ। ਇਹ ਸਭ ਉਹਨਾਂ ਦੀ ਦੂਰਅੰਦੇਸ਼ ਸੋਚ ਦਾ ਪ੍ਰਮਾਣ ਸੀ। ਉਹਨਾਂ ਕਿਹਾ ਕਿ ਹੁਣ ਵੀ ਤਰਨਤਾਰਨ (ਮਾਝਾ) ਦੇ ਲੋਕ ਪੰਜਾਬ ਦੇ ਵਿਕਾਸ, ਸ਼ਾਂਤੀ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਹੱਕ ਵਿੱਚ ਵੋਟ ਪਾ ਕੇ ਮੁੜ ਪੰਜਾਬ ਦਾ ਭਵਿੱਖ ਸਵਾਰਨ ਲਈ ਉਸਾਰੂ ਰੋਲ ਅਦਾ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਤਰਨਤਾਰਨ ਹਲਕੇ ਦੇ ਪਿੰਡਾਂ ਵਿੱਚ ਅਤੇ ਸ਼ਹਿਰ ਵਿੱਚ ਜਾ ਕੇ ਕਿਸਾਨਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਨਾਲ ਮੀਟਿੰਗਾਂ ਕੀਤੀਆਂ ਹਨ। ਲੋਕ ਪੰਜਾਬ ਨੂੰ ਮੁੜ ਵਿਕਾਸ ਦੇ ਰਸਤੇ ‘ਤੇ ਲਿਆਉਣਾ ਚਾਹੁੰਦੇ ਹਨ। ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ। ਉਹਨਾਂ ਦੀ ਨਲਾਇਕੀ ਹੈ ਕਿ 100 ਕਰੋੜ ਦੇ ਕਰੀਬ ਰੁਪਏ ਉਹਨਾਂ ਦੇ ਅਖਤਿਆਰੀ ਫੰਡ ਵਿੱਚ ਪਏ ਹਨ ਪਰ ਉਹ ਖਰਚਣ ਵਿੱਚ ਅਸਮਰੱਥ ਰਹੇ ਜੋ ਪੰਜਾਬ ਦੇ ਵਿਕਾਸ ਨਾਲ ਧ੍ਰੋਅ ਹੈ। ਲੱਗਦਾ ਹੈ ਵਿਕਾਸ ਪੱਖੋਂ ਉਹਨਾਂ ਦਾ ਪੰਜਾਬ ਨਾਲ ਕੋਈ ਰਿਸ਼ਤਾ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀ ਕਠਪੁਤਲੀ ਦੀ ਸਰਕਾਰ ਤੋਂ ਬਚਾਉਣ ਲਈ ਤਰਨਤਾਰਨ ਦੇ ਸੂਝਵਾਨ ਵੋਟਰ ਪੰਜਾਬ ਪ੍ਰਤੀ ਜਿੰਮੇਵਾਰਾਨਾ ਰੋਲ ਨਿਭਾਉਣ।



