ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਸਤਲੁਜ ਦੇ ਪਾਣੀ ਵਿਚ ਜ਼ਹਿਰ ਘੋਲ ਰਹੇ ਗੰਦੇ ਪਾਣੀਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਦਿਆਂ ਮਾਓ ਸਹਿਬ ਵਿਖੇ ਵਿਸ਼ਾਲ ਧਰਨਾ ਲਗਾਇਆ ਗਿਆ। ਜਿਸ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਬੀਕੇਯੂ ਦੁਆਬਾ ਦੇ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਉਂ ਸਹਿਬ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੀ ਪਾਵਨ ਤੇ ਇਤਿਹਾਸਕ ਧਰਤੀ ਹੈ ਆਗੂਆਂ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਨਜ਼ਦੀਕ ਪਾਈਪ ਲਾਈਨ ਪਾ ਕੇ ਸਤਲੁਜ ਦਰਿਆ ਵਿਚ ਗੰਦਾ ਪਾਣੀ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਕੀਮਤ ਤੇ ਸਤਲੁਜ ਦਰਿਆ ਵਿਚ ਗੰਦਾ ਪਾਣੀ ਨਹੀਂ ਪੈਣ ਦਿਆਂਗੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਬਲਾਕ ਮਹਿਤਪੁਰ ਦੇ ਕਿਸਾਨ ਆਗੂ ਨਰਿੰਦਰ ਸਿੰਘ ਉਧੋਵਾਲ, ਸੁਖਵਿੰਦਰ ਸਿੰਘ ਜੱਜ ਸੰਗਲਤੋੜ ਤੰਦਾਉਰਾ , ਕੁਲਵੀਰ ਸਿੰਘ ਕਾਇਮਵਾਲਾ , ਬਲਬੀਰ ਸਿੰਘ, ਗਰਨਾਮ ਸਿੰਘ, ਭਜਨ ਸਿੰਘ ਉਧੋਵਾਲ, ਹਰਦਿਆਲ ਸਿੰਘ, ਮਹਿੰਦਰ ਸਿੰਘ ਮਹਿਤਪੁਰ , ਗੁਰਮੇਲ ਸਿੰਘ, ਹੀਰਾ ਸਿੰਘ ਪਸਾੜੀਆ, ਹਰਭਜਨ ਸਿੰਘ ਕੈਮਵਾਲਾ, ਦੱਯਾ ਸਿੰਘ, ਹਰੀ ਸਿੰਘ, ਸਰਨਜੀਤ ਸਿੰਘ ਹਰਦੋਸੰਘਾ ਅਤੇ ਗੁਰਮੇਜ਼ ਸਿੰਘ ਆਦਿ ਹਾਜ਼ਰ ਸਨ।
HOME ਸਤਲੁਜ ਦਰਿਆ ਵਿਚ ਗੰਦਾ ਪਾਣੀ ਪਾਉਣ ਤੋ ਰੋਕਣ ਸਬੰਧੀ ਮਾਓ ਸਹਿਬ...



