ਮਸਤਾਨੇ ਫਿਲਮ ਦੇ ਡਾਇਰੈਕਟਰ ਨੇ ਪਰਿਵਾਰ ਸਮੇਤ ਬੁਲੰਦਪੁਰੀ ਸਾਹਿਬ ਦੇ ਦਰਸ਼ਨ ਕੀਤੇ 

ਪ੍ਰਬੰਧਕੀ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਮਹਿਤਪੁਰ ਨਜ਼ਦੀਕ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੁਲੰਦਪਰੀ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਫਿਲਮ “ਮਸਤਾਨੇ” ਦਾ ਡਰਾਇਰੈਕਟਰ ਸ਼ਰਨਦੀਪ ਸਿੰਘ ਪਰਿਵਾਰ ਸਮੇਤ ਦਰਸ਼ਨ ਕਰਨ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲੰਦਪੁਰੀ ਸਾਹਿਬ ਦੇ ਸੈਕਟਰੀ ਪਲਵਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਸ਼ਰਨਦੀਪ ਸਿੰਘ ਵੱਲੋਂ ਮਸਤਾਨੇ ਫਿਲਮ ਦੀ ਚੜ੍ਹਦੀਕਲਾ ਲਈ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਅਤੇ ਉਨ੍ਹਾਂ ਵੱਲੋਂ ਬੁਲੰਦਪਰੀ ਸਾਹਿਬ ਵਿਖੇ ਝੁੱਲ ਰਹੇ ਦੁਨੀਆਂ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਉਹ ਬੁਲੰਦਪੁਰੀ ਸਾਹਿਬ ਵਿਖੇ ਯੂਨੀਵਰਸਿਟੀ ਦੀ ਚੱਲ ਰਹੀ ਉਸਾਰੀ ਵੀ ਦੇਖਣ ਗਏ।ਇਸ ਉਪਰੰਤ ਉਨ੍ਹਾਂ ਗੋਬਿੰਦ ਸਰਵਰ ਬੁਲੰਦਪੁਰੀ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਹਰਜੋਤ ਕੌਰ, ਬੇਟਾ ਹਰਜੀਉ ਸਿੰਘ ਤੇ ਉਨ੍ਹਾਂ ਦੇ ਮਾਤਾ ਜੀ ਵੀ ਮੌਜੂਦ ਸਨ। ਬੁਲੰਦਪੁਰੀ ਸਾਹਿਬ ਦੇ ਪ੍ਰਬੰਧਕੀ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ,ਪਰਵਿੰਦਰਪਾਲ ਸਿੰਘ, ਪਲਵਿੰਦਰ ਸਿੰਘ ਪੰਡੋਰੀ, ਸੁਖਦੇਵ ਸਿੰਘ, ਮੰਗਲ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ, ਪ੍ਰਿ. ਕੁਲਵੰਤ ਕੌਰ ਤੇ ਅਵਤਾਰ ਸਿੰਘ  ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬੁਢਲਾਡਾ ਏਰੀਏ ਵਿੱਚ ਸਿਹਤ ਕਰਮਚਾਰੀਆਂ ਵਲੋਂ ਵਿਸ਼ੇਸ਼ ਮੁਹਿੰਮ ਤਹਿਤ ਚੈਕਿੰਗ 
Next articleਰਾਸ਼ਟਰੀ ਖੇਡ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ