ਸਿੱਖਿਆਂ ਵਿਭਾਗ ਨੇ ਪਡ਼ੋ੍ਂ ਪੰਜਾਬ ਦਾ ਕੰਮ ਵੀ ਕਲੱਸਟਰ ਮੁੱਖੀਆਂ ਦੇ ਸਿਰ ਥੋਪਿਆ – ਪੰਨੂੰ , ਲਹੌਰੀਆ , ਵਾਹੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ , ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਤੇ ਸੂਬਾ ਵਿੱਤ ਸਕੱਤਰ ਰਵੀ ਵਾਹੀ ਨੇ ਦੱਸਿਆ ਕਿ ਕਲੱਸਟਰ ਮੁੱਖੀ ਦੀ ਪੋਸਟ ਇੱਕ ਪ੍ਰਬੰਧਕੀ ਪੋਸਟ ਹੈ । ਪ੍ਰਬੰਧਕੀ ਪੋਸਟ ਹੋਣ ਕਾਰਣ ਸੀ.ਐੱਚ.ਟੀ ਕੋਲੋ ਸੈਂਟਰ ਦੇ ਸਕੂਲਾਂ ਦੇ ਕੰਮਾਂ ਦਾ ਕਾਫੀ ਬੋਝ ਹੰਦਾ ਹੈ । ਸੈਂਟਰ ਸਕੂਲ ਦੇ ਕੰਮਾਂ ਜਿਵੇ ਕਿ ਸੈਂਟਰ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣੀ , ਸੈਂਟਰ ਦੇ ਸਕੂਲਾਂ ਦੀਆਂ ਸਾਰੀਆਂ ਗ੍ਰਾਂਟਾਂ ਲਵਾਉਣੀਆਂ , ਆਮ ਮੀੰਟਿਗਾਂ ਤੋ ਇਲਾਵਾਂ ਜੂਮ ਐਪ ਤੇ ਸੈਂਟਰ ਦੀਆਂ ਸਾਰੀਆਂ ਮੀੰਟਿਗ ਕਰਨੀਆਂ , ਸੈਟਰ ਸਕੂਲਾਂ ਦੀਆ ਕਿਤਬਾਂ ਲਿਉਣੀਆ , ਆਪਣੇ ਸਕੂਲ ਦਾ ਸਾਰਾ ਕੰਮ ਵੀ ਕਰਨੇ , ਗਜਟਡ ਛੁੱਟੀ ਤੇ ਐਤਵਾਰ ਵੀ ਜੂਮ ਐਪ ਤੇ ਮੀੰਟਿਗਾਂ ਤੇ ਹੋਰ ਵਿਭਾਗੀ ਕੰਮ ਕਰਨੇ । ਡੀਈੳ ਤੇ ਬੀਈੳ ਨਾਲ ਮੀੰਟਿਗਾਂ ਕਰਨੀਆਂ ਆਦਿ ਹੋਰ ਕੰਮਾਂ ਸੀਐੱਚਟੀ ਨੂੰ ਕਰਨੇ ਪੈਦੇ ਹਨ ।

ਇਹਨਾਂ ਕੰਮਾਂ ਇਲਾਵਾਂ ਸਿੱਖਿਆਂ ਵਿਭਾਗ ਨੇ ਇੱਕ ਹੋਰ ਕੰਮ ਕਲੱਸਟਰ ਮੁੱਖੀਆਂ ਤੇ ਥੋਪਿਆਂ ਹੈ ਕਿ ਪਡ਼ੵੋ ਪੰਜਾਬ ਦਾ ਸਾਰਾ ਬੋਝ ਸੀਐੱਚਟੀਜ ਤੇ ਪਾ ਦਿੱਤਾ ਹੈ । ਵਿਭਾਗ ਅਨੁਸਾਰ ਸੀਐੱਚਟੀ ਆਪਣੇ ਸਕੂਲ ਤੋਂ ਇਲਾਵਾਂ ਸੈਂਟਰ ਦੇ ਸਾਰੇਂ ਸਕੂਲਾਂ ਦਾ ਪਡ਼ੋ੍ ਪੰਜਾਬ ਦਾ ਡਾਟਾ ਕਨਸੋਲੀ ਡੇਟ ਕਰਕੇ ਬਲਾਕ ਵਿੱਚ ਦੇਵੇਗਾ , ਕਿਉ ਕਿ ਵਿਭਾਗ ਨੇ ਸਾਰੇ ਸੀਐਮਟੀ , ਬੀਐਮਟੀ ਤੇ ਜਿਲਾ੍ਂ ਕੋਆਡੀਨੇਟਰਾਂ ਨੂੰ ਸਕੂਲਾਂ ਚ’ ਭੇਜ ਦਿੱਤਾ ਹੈ। ਸੀਐੱਚਟੀ ਆਪਣੀ ਮਰਜੀ ਅਨੁਸਾਰ ਕੋਈ ਵੀ ਕੰਮ ਨਹੀ ਕਰ ਸਕੇਗਾ । ਜੋ ਕਿ ਬਿਲ਼ਕੁਲ ਗਲਤ ਹੈ , ਸੀਐੱਚਟੀ ਕੋਲ ਪਹਿਲਾ ਹੀ ਕੰਮਾਂ ਬਡ਼ਾ ਬੋਝ ਹੈ । ਸੀਐੱਚਟੀ ਇਹ ਕੰਮ ਤਾਂ ਹੀ ਕਰ ਸਕੇਗਾ , ਜੇ ਉਸ ਕੋਲੋ ਸੈਂਟਰ ਸਕੂਲਾਂ ਸਾਰਾ ਬੋਝ ਹਟਾਇਆਂ ਜਾਵੇ । ਸੀਐੱਚਟੀ ਨੂੰ ਬਿਨੵਾਂ ਪੁਛਿਆਂ ਹੀ ਉਸ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ ਤੇ ਮਾਨਸਿਕ ਤੌਰ ਤੇ ਹਿਰਾਸਮੈਂਟ ਕੀਤੀ ਜਾ ਰਹੀ ਹੈ । ਈਟੀਯੂ ਇਸ ਦਾ ਸਖ਼ਤ ਵਿਰੋਧ ਕਰਦੀ ਹੈ ।

ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ , ਸੁਖਦੇਵ ਸਿੰਘ , ਮਨਿੰਦਰ ਸਿੰਘ ਤਰਨ ਤਾਰਨ , ਸੁਖਚੈਨ ਸਿੰਘ ਖਹਿਰਾ ਆਦਿ ਸੀ ਐੱਚ ਟੀ ਹਾਜਰ ਸਨ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਾਲਕਨ ਸਕੂਲ ਦੀ ਨੂਰ ਪਹਿਲੇ ਤੇ ਗੁਰਮੰਨਤ ਦੂਜੇ ਸਥਾਨ
Next articleਏਕਮ ਪਬਲਿਕ ਸਕੂਲ ਮਹਿਤਪੁਰ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ