ਅਫ਼ਸਰ ਕਲੋਨੀ  ਦੇ ਵਫ਼ਦ ਨੇ ਉਚ ਅਧਿਕਾਰੀਆਂ ਨੂੰ  ਮਿਲ ਕੇ ਸਮੱਸਿਆਵਾਂ ਦੇ ਛੇਤੀ ਹਲ ਦੀ ਮੰਗ ਰੱਖੀ   

 ਸੰਗਰੂਰ,4 ਅਕਤੂਬਰ (ਰਮੇਸ਼ਵਰ ਸਿੰਘ)ਗ੍ਰਾਮ ਪੰਚਾਇਤ ਅਫ਼ਸਰ ਕਲੋਨੀ ਮੰਗਵਾਲ (ਸੰਗਰੂਰ) ਦਾ  ਇੱਕ ਵਫ਼ਦ ਸਰਪੰਚ ਸੁਰਿੰਦਰ ਸਿੰਘ ਭਿੰਡਰ , ਕੇਵਲ ਸਿੰਘ ਜਲਾਨ, ਸੁਦੇਸ਼ ਕੁਮਾਰ, ਜਸਵੀਰ ਸਿੰਘ ਮਾਨ ਅਤੇ ਮਾਸਟਰ ਪਰਮਵੇਦ ਅਧਾਰਤ ਸਹਾਇਕ  ਕਮਿਸ਼ਨਰ ਦੇਵਦਰਸ਼ ਦੀਪ ਸਿੰਘ ਮਿਲਿਆ ਤੇ ਉਨ੍ਹਾਂ ਨੂੰ ਕਲੋਨੀ ਦੀਆਂ  ਸੀਵਰੇਜ , ਗਲੀਆਂ ਤੇ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ  ਦੀ ਮੰਗ ਰੱਖੀ। ਵਫ਼ਦ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਦੋ ਸਾਲਾਂ ਤੋਂ ਸੀਵਰੇਜ ਦਾ ਕੰਮ ਚਲ ਰਿਹਾ ਹੈ ਪਰ ਹੁਣ ਤੱਕ ਚਾਲੂ ਨਹੀਂ ਹੋਇਆ,ਸੀਵਰੇਜ ਕਰਕੇ ਪੁੱਟੀਆਂ ਗਲੀਆਂ ਦਾ ਬੁਰਾ ਹਾਲ ਹੈ, ਕਲੋਨੀ ਵਿੱਚ ਬਿਜਲੀ ਦਾ ਪ੍ਰਬੰਧ ਵੀ  ਪੂਰਾ ਨਹੀਂ। ਉਨ੍ਹਾਂ ਸੀਵਰੇਜ ਛੇਤੀ ਚਾਲੂ ਕਰਵਾਉਣ, ਗਲੀਆਂ ਪੱਕੀਆਂ ਕਰਵਾਉਣ ਤੇ ਬਿਜਲੀ ਦਾ ਢੁਕਵਾਂ ਪ੍ਰਬੰਧ ਕਰਵਾਉਣ ਦੀ ਮੰਗ ਰੱਖੀ। ਉਨ੍ਹਾਂ ਸਾਰੀਆਂ ਦਿੱਕਤਾਂ ਧਿਆਨ  ਨਾਲ ਸੁਣੀਆਂ ਤੇ ਉਨ੍ਹਾਂ ਨੂੰ ਛੇਤੀ ਹਲ ਕਰਵਾਉਣ  ਬਾਰੇ ਕਿਹਾ।
ਉਸ ਤੋਂ  ਬਾਅਦ ਵਫ਼ਦ  ਪੀ ਐਸ ਪੀ ਸੀ ਐਲ ਦੇ  ਕਾਰਜਕਾਰੀ ਇੰਜੀਨੀਅਰ ਵਰਿੰਦਰ ਦੀਪਕ  ਨੂੰ ਮਿਲਿਆ ਤੇ ਕਲੋਨੀ ਦੀ ਬਿਜਲੀ  ਸਬੰਧੀ  ਸਮੱਸਿਆਵਾਂ ਜਿਵੇਂ ਬਿਜਲੀ ਦਾ ਘੜੀ ਮੁੜੀ ਘਟ-ਵੱਧ ਹੋਣਾ,(ਫਲੱਕਚੂਏਟ ਕਰਨ )   ਤੇ   ਵਾਰ ਵਾਰ ਜਾਣ   ਬਾਰੇ ਦੱਸਿਆ।। ਵਫ਼ਦ ਨੇ ਕਲੋਨੀ ਦੇ ਵਧੇ ਹੋਏ ਦਰੱਖਤਾਂ ਦੀ ਛੰਗਾਈ  ਕਰਨ ਦੀ ਮੰਗ ਵੀ ਰੱਖੀ। ਬਿਜਲੀ ਅਧਿਕਾਰੀ ਦੀਪਕ ਜੀ ਨੇ ਸਾਰੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਤੇ ਇਨ੍ਹਾਂ ਸਮੱਸਿਆਵਾਂ ਨੂੰ ਛੇਤੀ ਹਲ ਕਰਨ ਦਾ ਵਿਸ਼ਵਾਸ ਦਵਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਲਿਸ ਵੱਲੋਂ ਦਾਣਾਮੰਡੀ ਮਹਿਤਪੁਰ ਚੋ ਝੋਨਾ ਚੋਰੀ ਕਰਨ ਤੇ ਟਰਾਂਸਫਾਰਮਰ ਚੋਰੀ ਕਰਨ ਵਾਲੇ 03 ਦੋਸੀ ਗਿ੍ਫਤਾਰ      
Next article1 अक्टूबर 2023 को जालंधर पंजाब में बच्चों का मार्गदर्शन व पुस्तक वितरण ऐतिहासिक कार्यक्रम किया गया