(ਸਮਾਜ ਵੀਕਲੀ)
ਕਦੇ ਦੁਨੀਆਂ ਦੀਆਂ ਪੁਰਾਣੀਆਂ ਰਚਨਾਵਾਂ,ਜਿੰਨਾਂ ਨੇ ਬੁੱਧੀ ਦੇ ਮੋਤੀ ਖਿਲਾਰ ਦਿੱਤੇ ਸਨ,ਬਾਰੇ ਅਕਸਰ ਗੱਲ ਕੀਤੀ ਜਾਦੀ ਹੈ,ਕਿ ਉਹ ਜਬਰਦਸਤ ਵਿਵਾਦ ਦਾ ਕਾਰਨ ਵੀ ਬਣ ਸਕਦੀਆਂ ਹਨ,ਇਹ ਕਿਹਾ ਜਾ ਸਕਦਾ ਜਾਂ ਕੱਲ੍ਹ ਦੇ ਪ੍ਰਮੁੱਖ ਚਿੰਤਕਾਂ, ਕ੍ਰਾਂਤੀਕਾਰੀਆਂ, ਜਿੰਨਾਂ ਨੇ ਯੁੱਗ ਨੂੰ ਪ੍ਰਭਾਵਿਤ ਕੀਤਾ।ਇਹ ਵੀ ਅੰਦਾਜ਼ਾਂ ਨਹੀ ਲਗਾਇਆ ਜਾਂ ਸਕਦਾ ਕਿ ਕੇਸ ਕਦੋਂ ਆਪਣੇ ਸਮ੍ਹੇਂ ਦੀ ਸੀਮਾ ਦੇ ਅੰਦਰ ਕੈਦ ਹੋਏ ਦੇਖੇ ਜਾਣਗੇ,ਨਹੀ ਤਾਂ ਇਹ ਕਿਵੇਂ ਮੁਮਕਿਨ ਸੀ ਕਿ ਦੁਨੀਆਂ ਦੇ ਮਹਾਨ ਨਾਟਕਕਾਰਾਂ ਵਿੱਚੋਂ ਇਕ ਸ਼ੇਕਸ਼ਪੀਅਰ ,ਜਿਸ ਦੀ ਅੱਜ ਵੀ ਦੁਨੀਆਂ ਭਰ ਵਿੱਚ ਪ੍ਰਸ਼ੰਸਾ ਕੀਤੀ ਜਾਦੀ ਹੈ ਅਤੇ ਲੋਕ ਉਸ ਦੇ ਸ਼ਬਦਾਂ ਤੋਂ ਤਾਕਤ ਖਿੱਚਦੇ ਹਨ,ਆਪਣੇ ਕਥਿਤ ‘ਯਹੂਦੀ-ਵਿਰੋਧੀ’ ਕਾਰਨਾ ਦਾ ਸ਼ਿਕਾਰ ਵੀ ਹੁੰਦਾ ਹੈ।ਜਦੋਂ ਉਸ ਦੇ ਮਸ਼ਹੂਰ ਨਾਟਕ ‘ਦਾ ਮਰਚੈਟ ਆਫ਼ ਵੇਨਿਸ’ ਵਿੱਚ ‘ਖਲਨਾਇਕ’ਸ਼ਾਇਲੌਕ ਦੇ ਚਿੱਤਰਣ ਲਈ ਉਸ ਦੀ ਅਲੋਚਨਾ ਕੀਤੀ ਗਈ ਸੀ,ਜਾਂ ਜਦੋਂ ਫਰਾਂਸੀਸੀ ਕ੍ਰਾਂਤੀ(1978) ਦੇ ਸੱਭ ਤੋਂ ਪ੍ਰਭਾਵਸ਼ਾਲੀ ਰਾਜਨਿਤਕ ਸਮੂਹ ਜੈਕੋਬਿਨਸ ਨੇ ਔਰਤਾਂ ਪ੍ਰਤੀ ਆਪਣੇ ਤੰਗ ਨਜ਼ੀਏ ਨੂੰ ਨਜ਼ਰ-ਅੰਦਾਜ਼ ਕੀਤਾ ਸੀ,ਜਾਂ ਗੌਤਮ ਬੁੱਧ,ਜਿਸ ਨੇ ਆਪਣਾ ਰਾਜ ਤਿਆਗ ਦਿੱਤਾ ਅਤੇ ਸੱਚ ਦੀ ਖੋਜ ਵਿੱਚ ਨਿਕਲਿਆ,ਨੂੰ ਅਜੇ ਵੀ ਔਰਤਾਂ ਪ੍ਰਤੀ ਆਪਣੇ ਬਿਆਨਾਂ ਜਾਂ ਰਵੱਈਏ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।
ਇਸ ਤਰ੍ਹਾਂ ਦੀ ਘਟਨਾ ਪਿੱਛਲੇ ਸਮੇਂ ਵਿੱਚ ਭਾਰਤ ਵਿੱਚ ਵਾਪਰੀ ਸੀ।ਜਦੋਂ ਤੁਲਸੀ ਦਾਸ ਦੇ ਰਾਮਚਰਿਤਮਾਨਸ,ਜਿਸ ਵਿੱਚ ਔਰਤਾਂ ਅਤੇ ਦੱਬੀਆਂ ਜਾਤੀਆਂ ਦੇ ਕਥਿਤ ਤੌਰ ‘ਤੇ ਅਪਮਾਨਜਨਕ ਚਿੱਤਰਣ ਬਾਰੇ ਬਹਿਸ ਹੋਈ ਸੀ,ਤਾਂ ਇਕ ਹਿੱਸਾ ਸਿਰੇ ਤੋਂ ਖਾਰਜ ਕਰ ਰਿਹਾ ਸੀ।ਉਥੇ ਦੁਜੇ ਹਿੱਸੇ ਵਲੋਂ ਇਕ ਤੋਂ ਇਕ ਸਬੁਤ ਪੇਸ਼ ਕੀਤੇ ਜਾ ਰਹੇ ਸਨ,ਕਿ ਇਹ ਬਿਲਕੁਲ ਸਹੀ ਹੈ।ਬਹਿਸ ਅਜੇ ਵੀ ਜੋਰਾਂ-ਸ਼ੋਰਾ ਨਾਲ ਚਲ ਰਹੀ ਸੀ,ਅਤੇ ਇਹ ਮੁੱਦਾ ਵੀ ਬਹਿਸ ਦਾ ਵਿਸ਼ਾਂ ਬਣਿਆ ਹੋਇਆ ਸੀ ਕਿ ਅਜਿਹੀਆਂ ਰਚਨਾਵਾਂ ਨੂੰ ਆਧੁਨਿਕ ਯੁੱਗ ਦੀ ਸੰਵੇਦਨਾ ਦੇ ਸਹਾਰੇ ਕਿਵੇ ਦੇਖਿਆ ਜਾਵੇ?ਕੀ ਇਹੋ ਜਿਹੀਆ ਰਚਨਾਵਾਂ ਨੂੰ ਸੰਪਾਦਿਤ ਕਰਨਾ ਚਾਹੀਦਾ ਹੈ ਜਾਂ ਉਨਾਂ ਨੂੰ ਪੂਰੀ ਤਰਾਂ ਰੱਦ ਕਰ ਦੇਣਾ ਚਾਹੀਦਾ ਹੈ?
ਉਸ ਵਿੱਚ ਦੇਸ਼ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਕਾਂਸ਼ੀ ਯੂਨੀਵਰਸਿਟੀ ਦਾ ਧਰਮ ਸ਼ਾਸ਼ਤਰ ਅਤੇ ਵਿਗਿਆਨ ਵਿਭਾਗ ਇਕ ਅਜਿਹਾ ਪ੍ਰਸਤਾਵ ਲੈ ਕੇ ਆਇਆ ਹੈ,ਜਿਸ ਕਾਰਨ ਇਸ ਵਿਵਾਦ ਨੂੰ ਠੱਲਣ ਦੀ ਸੰਭਾਵਨਾ ਘੱਟ ਹੀ ਲੱਗਦੀ ਹੈ।ਇਕ ਅਜਿਹੀ ਕਿਤਾਬ ਦੀ ਉਪਯੋਗਤਾ/ਪ੍ਰਯੋਗਤਾ ‘ਤੇ ਖੋਜ ਕਰਨ ਦਾ ਸੀ,ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਮੱਧਕਲੀਨ ਕਾਲ ਤੋਂ ਪਹਿਲਾਂ ਰਚੀ ਗਈ ਸੀ ਅਤੇ ਜੋ ਕਿ ਪਿੱਛਲੀ ਇਕ ਸਦੀ ਤੋਂ ਵੱਧ ਸਮੇਂ ਤੋਂ ਵਿਵਾਦਾਂ ਦੇ ਕੇਂਦਰ ਵਿੱਚ ਰਹੀ ਹੈ ਕਿ ਕਿਵੇਂ ਇਸ ਕਿਤਾਬ ਨੇ ਦਲਿਤ ਅਤੇ ਔਰਤਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੀ ਹੈ,ਅਤੇ ਇਸ ਨੂੰ ਦੇਖਦੇ ਹੋਏ ਅੰਦੋਲਨ ਵੀ ਚਲੇ।
‘ਭਾਰਤ ਸਮਾਜ ਵਿੱਚ ਮਨੁਸਮ੍ਰਿਤੀ ਦੀ ਪ੍ਰਯੋਗਤਾ’ ਵਿਸ਼ੇ ‘ਤੇ ਖੋਜ ਦੀ ਯੋਜਨਾ ਦਾ ਇਹ ਪ੍ਰਸਤਾਵ ਇਸ ਵਿਦਿਅਕ ਸੰਸਥਾ ਦੇ ਥੀਓਲਾਜੀਕਲ ਫਿਲਾਸਫੀ ਵਿਭਾਗ ਦੁਆਰਾ ਪੇਸ਼ ਕੀਤਾ ਗਿਆ ਹੈ।ਜਿੱਥੇ ਪਹਿਲਾਂ ਹੀ ਪ੍ਰਾਚੀਨ ਗ੍ਰੰਥਾਂ ਦੇ ਅਧਿਐਨ ਅਧੀਨ ਮਨੁਸਮ੍ਰਿਤੀ ਦਾ ਅਧਿਐਨ ਕੀਤਾ ਜਾਂਦਾ ਹੈ।ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਇੰਸਟੀਚਿਊਸ਼ਨਜ਼ ਆਫ਼ ਐਮੀਨੈਸ ਸਕੀਮ ਤਹਿਤ ਕੇਂਦਰ ਸਰਕਾਰ ਵਲੋਂ ਮੁਹੱਈਆਂ ਕਰਵਾਏ ਗਏ।ਇਸ ਯੋਜਨਾ ਤਹਿਤ ਦੇਸ਼ ਦੇ ਦਸ ਪ੍ਰਮੁੱਖ ਜਨਤਕ ਆਦਾਰਿਆਂ ਨੂੰ ਖੋਜ਼ ਅਤੇ ਵਿਕਾਸ ਲਈ ਇਕ ਹਜ਼ਾਰ ਕਰੋੜ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਣੀ ਹੈ।
ਇਹ ਪ੍ਰਭਾਵ ਦੋ ਕਾਰਨਾਂ ਕਰਕੇ ਬਿਲਕੁਲ ਅਣਉਚਿਤ ਜਾਪਦਾ ਹੈ,ਇਕ ਅਜਿਹੇ ਸਮੇਂ ਵਿੱਚ ਜਦੋਂ ਸਾਰੀਆਂ ਜਨਤਕ ਯੂਨੀਵਰਸਿਟੀਆਂ ਫ਼ੰਡਾਂ ਵਿੱਚ ਕਟੌਤੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਆਪਣੀਆਂ ਜਰੂਰੀ ਲੋੜਾ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ।ਅਜਿਹੇ ਸਮੇਂ ਵਿੱਚ ਅਜਿਹੇ ਹਵਾਈ ਮੁੱਦਿਆਂ ‘ਤੇ ਫ਼ੰਡ ਦਿੱਤੇ ਜਾ ਰਹੇ ਹਨ,ਜਿੰਨਾਂ ‘ਤੇ ਪਹਿਲਾਂ ਵੀ ਬਹੁਤ ਅਧਿਐਨ ਕੀਤਾ ਜਾ ਚੁੱਕਾ ਹੈ।ਦੂਜਾ,ਲਗਭਗ ਇਕ ਸਦੀ ਪਹਿਲਾਂ, ਡਾ ਅੰਬੇਦਕਰ ਦੀ ਅਗਵਾਈ ਵਿੱਚ ਆਧੁਨਿਕ ਸਮੇਂ ਵਿੱਚ ਪਹਿਲੇ ਦਲਿਤ ਵਿਦਰੋਹ ਵਿੱਚ ਮਨੂਸਮ੍ਰਿਤੀ ਨੂੰ ਇਕ ਜਨਤਕ ਸਮਰੋਹ (25 ਦਸੰਬਰ 1927) ਵਿੱਚ ਵਿਧੀਵਤ ਰੂਪ ਵਿੱਚ ਸਾੜ ਦਿੱਤਾ ਗਿਆ ਸੀ।
ਉਦੋਂ ਡਾ ਅੰਬੇਦਕਰ ਨੇ ਇਸ ਨੂੰ ਵਿਰੋਧੀ ਇੰਨਕਲਾਬ ਦੀ ਖੁਸ਼ਖਬਰੀ ਕਰਾਰ ਦਿੱਤਾ ਸੀ। ਉਸ ਵੇਲੇ ਦੇ ਮੁੰਬਈ ਸੂਬੇ ਦੇ ਮਹਾਡ ਵਿਖੇ ਹੋਏ ਇਸ ਸਤਿਆਗ੍ਰਹਿ ਵਿੱਚ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਉਥੇ ਪਹੁੰਚੇ ਹਜ਼ਾਰਾਂ ਦਲਿਤ ਅਤੇ ਹੋਰ ਇਨਸਾਫ਼ ਪ੍ਰੇਮੀਆਂ ਨੇ ਹਿੱਸਾ ਲਿਆ।ਇਸ ਸਤਿਆਗ੍ਰਹਿ ਤੋਂ 23 ਸਾਲ ਬਾਅਦ,ਜਦੋਂ ਭਾਰਤ ਦਾ ਸੰਵਿਧਾਨ ਦੇਸ਼ ਦੇ ਲੋਕਾਂ ਨੂੰ ਸੌਪਿਆ ਜਾ ਰਿਹਾ ਸੀ,ਤਾਂ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਮੁੱਖੀ ਡਾ,ਅੰਬੇਦਕਰ ਨੇ ਐਲਾਨ ਕੀਤਾ ਕਿ ਇਸ ਨੂੰ ਅਪਣਾਉਣ ਨਾਲ ਮਨੁ ਦਾ ਸਾLਸ਼ਨ ਸਮਾਪਤ ਹੋ ਗਿਆ ਹੈ।
ਇਹ ਇਕ ਪਿੱਛਲੇ ਸਾਲ ਦੀ ਗੱਲ ਹੈ ਕਿ ਜਦੋ ਦਿੱਲੀ ਹਾਈ ਕੋਰਟ ਦੀ ਜਸਟਿਸ ਸ੍ਰੀਮਤੀ ਪ੍ਰਤਿਭਾ ਸਿੰਘ ਨੇ ਇਕ ਜਨਤਕ ਸਮਾਗਮ ਵਿੱਚ ਮਨੁਸਮ੍ਰਿਤੀ ਦਾ ਗੁਣਗਾਨ ਕਰਕੇ ਵਿਵਾਦ ਖੜਾ ਕਰ ਦਿੱਤਾ ਸੀ।ਜਾਤੀਵਾਦ ਅਤੇ ਵਰਗਵਾਦ ਨੂੰ ਉਤਸ਼ਾਹਤ ਕਰਨ ਲਈ ਉਸ ਦੀ ਸਖਤ ਆਲੋਚਨਾ ਕੀਤੀ ਗਈ ਸੀ।ਦਰਆਸਲ ਫ਼ਿਕੀ ਵਲੋਂ ਆਯੋਜਿਤ ਇਕ ਪ੍ਰੋਗ੍ਰਾਮ ‘ਚ ਉਨਾਂ ਨੇ ਕਿਹਾ ਸੀ ਕਿ ਮਨੁਸਮ੍ਰਿਤੀ ਔਰਤਾਂ ਨੂੰ ਸਨਮਾਨਜਨਕ ਦਰਜ਼ਾ ਦਿੰਦੀ ਹੈ।ਇਹ ਸੋਚਣਾ ਮਾਸੂਮੀਅਤ ਦਾ ਸਿਖਰ ਹੋਵੇਗਾ ਕਿ ਵਾਰਾਣਸੀ ਦੀ ਇਸ ਮੋਹਰੀ ਯੂਨੀਵਰਸਿਟੀ ਨਾਲ ਜੁੜੇ ਅਕਾਦਮਿਕ ਮਨੁਸਮ੍ਰਿਤੀ ਦੇ ਅੰਸ਼ ਜਾਂ ਇਸ ਦੇ ਨਾਲ ਜੁੜੇ ਅਣਗਿਣਤ ਵਿਵਾਦਾਂ ਆਦਿ ਤੋਂ ਜਾਣੂ ਨਹੀ ਹੋਣਗੇ।ਸੰਵਿਧਾਨ ਕਮੇਟੀ ਦੇ ਚੇਅਰਮੈਨ ਡਾ,ਅੰਬੇਦਕਰ ਨੇ ਇਸ ਕਿਤਾਬ ਨੂੰ ਜਨਤਕ ਤੌਰ ‘ਤੇ ਕਿਉ ਸਾੜਿਆ ਜਾਂ ਉਨਾਂ ਨੇ ਕੀ ਕਿਹਾ?
ਅਤੇ 21ਵੀ ਸਦੀ ਦੇ ਤੀਜੇ ਦਹਾਕੇ ਵਿੱਚ,ਜਦ ਕਿ ਦੁਨੀਆਂ ਭਰ ਦੇ ਸ਼ੋਸ਼ਿਤ ਅਤੇ ਦੱਬੇ ਕੁਚਲੇ ਲੋਕਾਂ ਵਿੱਚ ਇਕ ਨਵੀ ਰੈਡੀਕਲ ਚੇਤਨਾ ਆਈ ਹੈ,ਉਸ ਸਮੇਂ ਬਲੈਕ ਲਾਈਵਜ਼ ਮੋਟਰ ਵਰਗੀਆਂ ਲਹਿਰਾਂ ਨੇ ਵਿਕਸਿਤ ਦੇਸ਼ਾਂ ਦੇ ਸਮਾਜਿਕ ਤਾਣੇ ਬਾਣੇ ਵਿੱਚ ਇਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ।ਅਤੀਤ ਦੇ ਕਾਲੇ ਦੌਰ ਦੀ ਯਾਦ ਦਿਵਾਉਦੀ ਇਸ ਪੁਸਤਕ ਦੀ ਉਪਯੋਗਤਾ ਬਾਰੇ ਗੱਲ ਕਰਦਿਆਂ,ਭਾਰਤ ਦੁਨੀਆਂ ਵਿੱਚ ਕੀ ਚਿਤਰ ਬਣਾਏਗਾ?
ਬਿਨਾਂ ਸੱLਕ,ਮਨੁਸਮ੍ਰਿਤੀ ਦੀ ਪ੍ਰਯੋਗਤਾ ਨੂੰ ਖੋਸਣ ਦਾ ਇਹ ਯਤਨ ਨਾ ਸਿਰਫ਼ ਭਾਰਤ ਵਿੱਚ ਸਮਾਜਿਕ ਬਰਾਬਰੀ ਅਤੇ ਜੁਲਮ ਵਿਰੋਧੀ ਲਈ ਚੱਲ ਰਹੀਆਂ ਸਾਰੀਆਂ ਲਹਿਰਾਂ ਨੂੰ ਅਪ੍ਰਮਾਣਿਤ ਕਰਦਾ ਹੈ,ਉਹਨਾਂ ਨੂੰ ਵਿਅਰਥ ਸਾਬਤ ਕਰਦਾ ਹੈ ਅਤੇ ਨਾਲ ਹੀ ਮਨੁਸਮ੍ਰਿਤੀ ਨੂੰ ਨਵੇ ਸਿਰੇ ਤੋਂ ਸਵੱਛ ਬਣਾਉਣ ਦੀ ਕਵਾਇਦ ਨੂੰ ਨਵੀ ਜਾਇਜ਼ਤਾ ਪ੍ਰਦਾਨ ਕਰਦਾ ਹੈ।ਸਪੱਸ਼ਟ ਤੌਰ ‘ਤੇ ਪੇਸ਼ ਕਰਨ ਦੇ ਨਿਸ਼ਚਿਤ ਤੌਰ ‘ਤੇ ਇਹ ਸਾਰੀ ਯੋਜਨਾ ਸੰਘ ਪਰਿਵਾਰ ਦੀ ਹਿੰਦੂਤਵੀ ਸਰਵਉਚਤਾ ਦੀ ਵਿਆਪਕ ਸੋਚ ਨਾਲ ਮੇਲ ਖਾਂਦੀ ਹੈ।ਆਜਾਦੀ ਤੋਂ ਬਾਅਦ ਜਦੋਂ ਸੰਵਿਧਾਨ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਹੀ ਤਾਕਤਾਂ ਨੇ ਹਰ ਕਦਮ ‘ਤੇ ਇਸ ਦਾ ਵਿਰੋਧ ਕੀਤਾ।ਨਿਜੀ ਪਸੰਦ,ਨਾਪਸੰਦ ਦੇ ਮਾਮਲੇ ਤੋਂ ਇਲਾਵਾ।ਮਨੁਸਮ੍ਰਿਤੀ ਪ੍ਰਤੀ ਸਮੁੱਚੀ ਹਿੰਦੂਤਵ ਬ੍ਰਿਗੇਡ ਵਿੱਚ ਇਸ ਤਰਾਂ ਦਾ ਗੁਸਾ ਕਿਉ ਦਿਖ ਰਿਹਾ ਹੈ? ਇਹ ਸਮਝਿਆ ਜਾ ਰਿਹਾ ਹੈ ਕਿ ਮਨੁਸਮ੍ਰਿਤੀ ਦੀ ਵਡਿਆਈ,ਜੋ ਪਰਿਵਾਰ ਦੇ ਦਾਇਰੇ ਵਿੱਚ ਇਕ ਨਿਰੰਤਰ ਪ੍ਰਕਿਰਿਆ ਹੈ,ਦੋਹਰੇ ਉਦੇਸ਼ ਦੀ ਪੂਰਤੀ ਕਰਦੀ ਹੈ। ਅੱਜ ਅਜਿਹੇ ਲੇਖ,ਕਿਤਾਬਚੇ ਅਤੇ ਕਿਤਾਬਾਂ ਵੀ ਉਪਲਬਦ ਹਨ।
ਪੇਸ਼ਕਸ਼:-ਅਮਰਜੀਤ ਚੰਦਰ
9417600014
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly