(ਸਮਾਜ ਵੀਕਲੀ)
ਉਡੀਕਦੇ ਸੀ ਵਿਸਾਖੀ ਵਾਲਾ ਦਿਨ ਆ ਗਿਆ,
ਇਸ ਦਿਨ ਗੁਰੂ ਜੀ ਖਾਲਸਾ ਸਜਾ ਗਿਆ,
ਡਰੇ ਹੋਏ ਲੋਕਾਂ ਨੂੰ ਵੀ ਸ਼ੇਰ ਬਣਾ ਗਿਆ,
ਖੰਡੇ ਬਾਟੇ ਵਾਲਾ ਅੰਮ੍ਰਿਤ ਛਕਾ ਗਿਆ,
ਜੁਲਮ ਦੇ ਖਿਲਾਫ ਖਾਲਸਾ ਸਜਾ ਗਿਆ,
ਅੱਜ ਜੀ ਵਿਸਾਖੀ ਵਾਲਾ ਦਿਨ ਆ ਗਿਆ।
ਚੜਿਆ ਵਿਸਾਖ ਦਿਲ ਨੂੰ ਧੂਹ ਪਾ ਗਿਆ,
ਜਦੋਂ ਸਭ ਨੂੰ ਖੂਨੀ ਸਾਕਾ ਯਾਦ ਆ ਗਿਆ,
ਪੰਜਾਬ ਦੀ ਕੁਰਬਾਨੀ ਯਾਦ ਤਾਜ਼ਾ ਕਰਵਾ ਗਿਆ,
ਸ਼ੇਰਾਂ ਵਰਗੇ ਲੋਕਾਂ ਨੂੰ ਯਾਦ ਕਰਵਾ ਗਿਆ,
ਅੱਜ ਜੀ ਵਿਸਾਖੀ ਵਾਲਾ ਦਿਨ ਆ ਗਿਆ।
ਵਿਸਾਖ ਚੜ ਆਇਆ ਤੇ ਫ਼ਸਲ ਪਕਾ ਗਿਆ,
ਕੰਮ ਕਾਰ ਮੁਕਾ ਕੇ ਹਰ ਕੋਈ ਮੇਲੇ ਆ ਗਿਆ,
ਮੇਲੇ ਵਿੱਚ ਖੁਸ਼ੀਆਂ ਤੇ ਰੌਣਕਾਂ ਵਧਾ ਗਿਆ,
ਤਰਾਂ ਤਰਾਂ ਦੇ ਮੇਲਿਆਂ ‘ ਚ ਪਕਵਾਨ ਬਣਾ ਗਿਆ,
ਅੱਜ ਜੀ ਵਿਸਾਖੀ ਵਾਲਾ ਦਿਨ ਆ ਗਿਆ।
ਵਿਸਾਖੀ ਵਾਲਾ ਦਿਨ ਖੁਸ਼ੀਆਂ ਦਿਖਾ ਗਿਆ,
ਪੱਕੀਆਂ ਨੇ ਫ਼ਸਲਾਂ ਚਾਰ ਪੈਸੇ ਵਟਾ ਗਿਆ,
ਕੀਤੀ ਹੋਈ ਮਿਹਨਤ ਦਾ ਮੁੱਲ ਪਵਾ ਗਿਆ,
ਚੇਹਰਿਆਂ ਤੇ ਲੋਕਾਂ ਦੇ ਲਾਲੀਆਂ ਲਿਆ ਗਿਆ,
ਅੱਜ ਜੀ ਵਿਸਾਖੀ ਵਾਲਾ ਦਿਨ ਆ ਗਿਆ।
ਗੱਭਰੂ ਜਵਾਨ ਜੌਹਰ ਦਿਖਾ ਮੇਲੇ ਵਿੱਚ ਛਾ ਗਿਆ,
ਛਿੰਝਾਂ ਅਤੇ ਅਖਾੜੇ ਵਿੱਚ ਪੂਰਾ ਜ਼ੋਰ ਦਿਖਾ ਗਿਆ,
ਧਰਮਿੰਦਰ ਇਹ ਦਿਨ ਖੁਸ਼ੀਆਂ ਦਿਖਾ ਗਿਆ,
ਹਰ ਥਾਂ ਮੇਲਿਆਂ ‘ ਚ ਗਿੱਧੇ ਭੰਗੜੇ ਪਵਾ ਗਿਆ,
ਅੱਜ ਜੀ ਵਿਸਾਖੀ ਵਾਲਾ ਦਿਨ ਆ ਗਿਆ।