(ਘਟਦਾ ਜਾ ਰਿਹਾ ਨਾਲੇ ਬੁਣਨ ਤੇ ਪਾਉਣ ਦਾ ਰਿਵਾਜ਼)

ਹਰਪ੍ਰੀਤ ਪੱਤੋ

(ਸਮਾਜ ਵੀਕਲੀ)-ਅੱਜ ਕੱਲ ਨਾਲੇ ਬੁਣਨ, ਤੇ ਨਾਲੇ ਸਲਵਾਰਾਂ, ਨੀਕਰਾਂ, ਪੰਜਾਮਿਆਂ ਵਿੱਚ ਪਾਉਣ ਦਾ ਰਿਵਾਜ਼ ਘੱਟਦਾ ਜਾ ਰਿਹਾ। ਉਂਝ ਅਜੇ ਵੀ ਪੁਰਾਣੇ ਬੰਦੇ, ਤੇ ਔਰਤਾਂ ਇਹਨਾਂ ਨਾਲਿਆਂ ਦੀ ਵਰਤੋਂ ਕਰਦੇ ਹਨ। ਪਰ ਅਜੋਕੀ ਨੌਜਵਾਨ ਪੀੜ੍ਹੀ ਇਸ ਰੀਤੀ ਰਿਵਾਜ ਤੋਂ ਦੂਰ ਹੋ ਰਹੀ ਹੈ। ਹੁਣ

ਸੂਤੀ, ਰੇਸ਼ਮੀ ਨਾਲਿਆਂ ਦੀ ਥਾਂ, ਲਾਸਟਿਕ ਦੇ ਨਾਲਿਆਂ ਨੇ ਲ਼ੈ ਲਈ। ਜਦੋਂ ਕਿ ਨਾਲਾ ਤਾਂ ਸਾਡੇ ਵਿਰਸੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ।
ਨਾਲੇ ਬੁਣਨ ਦਾ ਵਿਧੀ ਵਿਧਾਨ,
ਪਹਿਲੇ ਸਮਿਆਂ ਵਿੱਚ ਪੁਰਾਣੀਆਂ ਔਰਤਾਂ ਨੇ
ਦੁਪਿਹਰ ਵੇਲੇ ਕਿਸੇ ਦੇ ਆਢ ਗੁਆਂਢ ਖੁੱਲ੍ਹੇ ਦਰਵਾਜ਼ੇ ਵਿੱਚ ਰਲ ਬੈਠ ਕੇ ਕਸੀਦਾ ਕੱਢਣਾ, ਚਰਖੇ ਕੱਤਣੇ, ਨਾਲੇ ਬੁਣਨੇ ਇਸ ਬਹਾਨੇ ਆਪਣੇ ਢਿੱਡ ਦੀਆਂ ਗੱਲਾਂ ਵੀ ਫੋਲ ਲੈਣੀਆਂ। ਉਸ ਸਮੇਂ ਨਾਲੇ ਬੁਣਨ ਦਾ ਰਿਵਾਜ਼ ਬਹੁਤ ਸੀ। ਰੰਗ ਬਰੰਗੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਪਾ ਕੇ, ਕੰਧ ਨਾਲ ਮੰਜਾਂ ਖੜਾ ਕਰਕੇ, ਉਸ ਦੇ ਸੰਘਿਆਂ ਵਿੱਚ ਇੱਕ ਲੰਬੀ ਸੋਟੀ ਟੰਗ ਕੇ ਜਿਸ ਵਿੱਚ ਦੀ ਰੇਸ਼ਮੀ ਲੰਬੇ ਲੰਬੇ ਕੋਈ ਸਵਾ ਕ ਮੀਟਰ ਰੇਸ਼ਮੀ ਜਾਂ ਸੂਤੀ ਤਾਗੇ ਲੰਘਾ ਕੇ  ਚੌੜਾਈ ਆਪਣੇ ਮੁਤਾਬਕ ਰੱਖ, ਤੇ ਉਸ ਦੇ ਦੂਜੇ ਸਿਰੇ ਫਿਰ ਲੰਬੀ ਸਾਰੀ ਸੋਟੀ ਉਹਨਾਂ ਧਾਗਿਆਂ ਵਿੱਚ ਦੀ ਲੰਘਾ ਔਰਤਾਂ ਨੇ ਆਪਣੇ ਪੈਰਾਂ ਦੇ ਅੰਗੂਠਿਆ ਵਿੱਚ ਘੁੱਟ ਕੇ ਫੜ ਥੱਲੇ ਨੂੰ ਖਿੱਚ
ਕਿ ਰੱਖਣਾ। ਉਸ ਧਾਗਿਆਂ ਵਿੱਚ ਕਾਨਿਆਂ ਦੀ ਪਤਲੀਆਂ ਪਤਲੀਆਂ ਪੋਰੀਆਂ ਭਾਵ ਤੀਲਾਂ ਨੂੰ ਪਰੋ ਲੈਣਾ। ਜੋ ਧਾਗਿਆ ਦੀ ਲੰਬਾਈ ਹੁੰਦੀ ਸੀ। ਉਸ ਨੂੰ ਤਾਣਾ, ਤੇ ਜੋ ਤਾਗੇ ਵਿੱਚ ਦੀ ਪਰੋਏ ਜਾਂਦੇ ਸਨ। ਉਸਨਾਂ ਨੂੰ ਪੇਟਾ, ਵਿੱਚ ਦੀ ਲੰਘਾਇਆ ਧਾਗਿਆ ਨੂੰ ਕਾਨੇ ਦੀਆਂ ਤੀਲਾਂ ਦੁਆਰਾ ਠੋਕਿਆ ਜਾਂਦਾ, ਉਹ ਦੀ ਤਹਿ ਲੱਗਣ ਨਾਲ, ਨਾਲੇ ਨੂੰ ਨਵੇਂ ਨਵੇਂ ਡਿਜ਼ਾਇਨਾਂ ਨਾਲ ਬੁਣਿਆ ਜਾਂਦਾ। ਜਿਵੇਂ ਅੱਠ ਕਲੀਆ, ਲਹਿਰੀਆ ਹੋਰ ਕਿਸਮਾਂ ਦੁਆਰਾ ਵੀ।
ਜਦੋਂ ਨਾਲਾ ਬੁਣ ਕੇ ਤਿਆਰ ਕਰ ਲਿਆ ਜਾਂਦਾ, ਤਾਂ ਉਸ ਨੂੰ ਸੋਟੀਆਂ ਵਿੱਚੋਂ ਕੱਢ ਕੇ ਉਸ ਦੇ ਸਿਰਿਆਂ ਤੇ ਹਰੜਾ ਭਾਵ (ਕਾਠੇ)
ਸਖ਼ਤ ਕਰਕੇ ਵਧੇ ਧਾਗਿਆ ਦੇ
(ਬੰਬਲਾ) ਦੇ ਦੋਵਾਂ ਸਿਰਿਆਂ ਤੇ ਫੁੱਲ ਬਣਾਏ ਜਾਂਦੇ। ਇਹ ਨਾਲਾ ਬੁਣਨ ਦੀ ਪ੍ਰਕਿਰਿਆ ਜੇ ਤਾਂ ਕਿਸੇ ਔਰਤ ਕੋਲ ਸਮਾਂ ਹੈ ਤਾਂ ਨਾਲਾ ਦੋ ਦਿਨਾਂ ਵਿੱਚ ਤਿਆਰ ਹੋ ਜਾਂਦਾ ਜੋ ਕੰਮਕਾਜੀ ਔਰਤਾਂ ਹਫ਼ਤਾ ਭਰ ਵੀ ਲਾ ਦਿੰਦੀਆਂ ਸਨ। ਖਾਸ ਕਰ ਇਹ ਨਾਲਾ ਘੱਗਰਿਆਂ ਦੀ ਸ਼ਾਨ ਹੁੰਦਾ ਹੈ। ਜੋ ਅੱਜ ਵੀ ਇਹਨਾਂ ਨਾਲਿਆਂ ਨੂੰ ਘੱਗਰਿਆਂ ਵਿੱਚ ਪਾ ਕੇ ਥੱਲੇ ਲਮਕਾਉਣ ਦਾ ਰਿਵਾਜ਼ ਹੈ। ਘੱਗਰੇ ਨੂੰ ਗਿੱਧਿਆਂ ਦਾ ਸ਼ਿੰਗਾਰ ਮੰਨਿਆ ਜਾਂਦਾ। ਵਿਆਹਾਂ ਸ਼ਾਦੀਆਂ ਦੇ ਮੌਕੇ ਬੋਟੀਏ ਵਿੱਚ ਪਾ ਕਿ ਦਿਖਾਉਣ ਲਈ ਸਪੈਸ਼ਲ ਰੱਖਿਆ ਜਾਂਦਾ ਸੀ।ਇਹਨਾਂ ਨਾਲਿਆਂ ਦਾ ਵਰਨਣ ਸਾਡੇ ਲੇਖਕਾਂ,ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਖੂਬ ਵਰਨਣ ਕੀਤਾ ਹੈ। ਸਾਡੇ ਬਹੁਤ ਹੀ ਮਸ਼ਹੂਰ ਗਾਇਕ ਗੁਰਦਾਸ ਮਾਨ ਜੀ ਨੇ ਆਪਣੇ ਗੀਤ ਰਾਹੀਂ ਇੱਕ
ਅੱਜ ਕੱਲ ਦੀ ਜਵਾਨੀ ਤੇ ਤੰਜ ਕਸਿਆ, ” ਸੁਥਨਾ ਚ’ ਪਾਈਆਂ ਰਬੜਾ, ਕਿੱਥੋਂ ਭਾਲਦਾ ਰੇਸ਼ਮੀ ਨਾਲੇ ” ਹੋਰ ਉਸ ਸਮੇਂ ਦੇ ਕਲਾਕਾਰਾਂ ਨੇ ਆਪਣੇ ਗੀਤਾਂ ਵਿੱਚ ਨਾਲੇ ਦਾ ਜ਼ਿਕਰ ਬੜੇ ਗਹਿਰੇ ਸ਼ਬਦਾਂ ਵਿੱਚ ਕੀਤਾ ਹੈ।
ਇਹ ਕਹਾਵਤ ਵੀ ਮਸ਼ਹੂਰ ਸੀ,”ਜੇ ਗਿਆ ਸ਼ਹਿਰ ਬਰਨਾਲੇ, ਉੱਥੋਂ ਲੈ ਆਵੀਂ ਰੇਸ਼ਮੀ ਨਾਲੇ,” ਅੱਜ ਇਹ ਨਾਲੇ ਸਾਡੇ ਵਿਰਸੇ ਸਭਿਆਚਾਰ ਨਾਲ ਸਬੰਧਿਤ ਹੋਣ ਕਰਕੇ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਹਨ।
ਇਹ ਚੀਜ਼ਾਂ ਖਾਸ ਕਰਕੇ ਕਦੇ ਵੀ ਪੰਜਾਬੀਆਂ ਦੇ ਚੇਤਿਆਂ ਚੋਂ ਨਹੀਂ ਭੁੱਲ ਸਕਦੀਆਂ, ਚਾਹੇ ਸਾਡੇ ਦੇਸ਼ ਪੰਜਾਬ ਵਿੱਚ ਕਿੰਨਾ ਵੀ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਕਿਉਂ ਨਾ ਹੋਵੇ। ਇਹਨਾਂ ਚੀਜ਼ਾਂ ਕਰਕੇ ਹੀ ਪੂਰੀ ਦੁਨੀਆਂ ਵਿੱਚ ਸਾਡੀ ਵੱਖਰੀ ਪਛਾਣ ਹੈ।
ਜੇ ਪੱਛਮੀ ਸੱਭਿਆਚਾਰ ਇੱਥੇ ਭਾਰੂ ਹੈ। ਤਾਂ ਉਹ ਲੋਕ ਵੀ ਸਾਡੇ ਵਿਰਸੇ ਸਭਿਆਚਾਰ ਨੂੰ ਪਿਆਰ ਹੀ ਨਹੀਂ ਕਰਦੇ, ਸਗੋਂ ਅਪਣਾ ਰਹੇ ਹਨ।
ਪੁਰਾਤਨ ਰੀਤੀ ਰਿਵਾਜਾਂ ਕਰਕੇ ਹੀ ਅੱਜ ਸਾਨੂੰ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਹੈ।
ਆਉ ਸਾਡਾ ਇਹ ਵਿਰਸਾ ਸਭਿਆਚਾਰ ਕਿਤੇ ਸਾਡੇ ਚੇਤਿਆਂ ਚੋਂ ਭੁੱਲ ਨਾ ਜਾਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ਮਹਾਂ-ਨਾਇਕ,ਸੁੰਦਰੀ ਫੂਲਨ ਦੇਵੀ ਭਾਲਦੈ
Next articleਕਵਿਤਾ