ਸਮਾਧ ਭਾਈ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਲੂਰ ਸਕੂਲ ਦੀ ਕ੍ਰਿਕਟ ਟੀਮ ਨੇ ਕੀਤਾ ਪਹਿਲੇ ਸਥਾਨ ‘ਤੇ ਕਬਜ਼ਾ 

ਮੋਗਾ/ ਭਲੂਰ 29 ਅਗਸਤ (ਬੇਅੰਤ ਗਿੱਲ) ਸਰਕਾਰੀ ਹਾਈ ਸਕੂਲ ਭਲੂਰ ਦੇ ਇੰਚਾਰਜ ਗੁਰਦੀਪ ਸਿੰਘ ਦੀ ਦੇਖ ਰੇਖ ਹੇਠ ਜਿੱਥੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨ ਜਾਰੀ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਖੇਡਾਂ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਕੂਲ ਵਿੱਚ ਸਟਾਫ਼ ਦੀ ਵੱਡੀ ਘਾਟ ਹੋਣ ਦੇ ਬਾਵਜੂਦ ਵੀ ਸਕੂਲ ਮੁਖੀ ਲਗਾਤਾਰ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ ਜੋੜਨ ਲਈ ਪ੍ਰਪੱਕਤਾ ਨਾਲ ਸੇਵਾਵਾਂ ਨਿਭਾਅ ਰਹੇ ਹਨ। ਇਸ ਸਕੂਲ ਨੇ ਜਿੱਥੇ ਪਹਿਲਾਂ ਅੱਠਵੀਂ, ਦੱਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ, ਉੱਥੇ ਹੀ ਹੁਣ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੇ ਖੇਡਾਂ ਵਿਚ ਵੀ ਵੱਡੀ ਮੱਲ ਮਾਰੀ ਹੈ। ਜੇਕਰ ਇਸ ਸਕੂਲ ਵੱਲ ਪਿੰਡ ਦੀ ਪੰਚਾਇਤ ਥੋੜਾ ਬਹੁਤ ਵੀ ਧਿਆਨ ਦੇਈ ਰੱਖਦੀ ਤਾਂ ਅੱਜ ਇਹ ਸਕੂਲ ਮੋਹਰੀ ਸਕੂਲਾਂ ਵਿਚ ਗਿਣਿਆ ਜਾਂਦਾ। ਪਰ ਅਫਸੋਸ ! ਇਹ ਸਕੂਲ ਲਵਾਰਿਸ ਚੱਲ ਰਿਹਾ ਹੈ। ਫਿਰ ਵੀ ਸਾਨੂੰ ਮਾਣ ਹੈ ਕਿ ਇਸ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਪਿੰਡ ਸਮਾਧ ਭਾਈ ਵਿਖੇ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਦੌਰਾਨ ਅੰਡਰ 19 ਅਧੀਨ ਕ੍ਰਿਕਟ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਉੱਪਰ ਸਮੁੱਚੇ ਸਕੂਲ ਨੂੰ ਮਾਣ ਹੈ। ਬੱਚੀਆਂ ਦੀ ਇਸ ਜਿੱਤ ‘ਤੇ ਬੋਲਦਿਆਂ ਮਾ ਬਿੱਕਰ ਸਿੰਘ ਅਤੇ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਅੱਜ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਨਿਪੁੰਨ ਹੋਣ ਦੀ ਵੀ ਵੱਡੀ ਲੋੜ ਹੈ। ਖੇਡਾਂ ਜਿੱਥੇ ਇਨਸਾਨ ਨੂੰ ਤੰਦਰੁਸਤੀ ਦਾ ਜੀਵਨ ਦਿੰਦੀਆਂ ਹਨ, ਉੱਥੇ ਹੀ ਖੇਡਾਂ ਜਰੀਏ ਇਨਸਾਨ ਉੱਚੀਆਂ ਮੰਜ਼ਿਲਾਂ ਨੂੰ ਛੂਹ ਲੈਂਦਾ ਹੈ। ਅੱਜ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹੜੇ ਆਪਣੀ ਗੇਮ ਦੇ ਸਹਾਰੇ ਖੁਸ਼ਹਾਲ ਜੀਵਨ ਜੀਅ ਰਹੇ ਹਨ। ਇਸ ਲਈ ਪੜ੍ਹਾਈ ਦੇ ਨਾਲ ਨਾਲ ਸਾਨੂੰ ਆਪਣੀ ਖੇਡ ਨੂੰ ਵੀ ਇਮਾਨਦਾਰੀ ਨਾਲ ਨਿਖਾਰਨਾ ਚਾਹੀਦਾ ਹੈ। ਇਸ ਕ੍ਰਿਕਟ ਟੀਮ ਵਿਚ ਕੁਲਵੀਤਾ ਕੌਰ ਨੇ ਇਕ ਕੈਪਟਨ ਵਜੋਂ  ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸੇ ਤਰ੍ਹਾਂ ਕਾਜਲ ਕੌਰ, ਜਸਪ੍ਰੀਤ ਕੌਰ, ਮਮਤਾ, ਮਨਵੀਰ ਕੌਰ, ਰਾਜਵੀਰ ਕੌਰ, ਕੋਮਲਪ੍ਰੀਤ ਕੌਰ, ਨਵਜੋਤ ਕੌਰ, ਨਵਦੀਪ ਕੌਰ ਤੇ ਸੁਖਪ੍ਰੀਤ ਕੌਰ ਨੇ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਮੈਚਾਂ ਵਿਚ ਭਾਗ ਲਿਆ। ਇਸ ਟੀਮ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਕਰਨ ਵਿਚ ਸਕੂਲ ਮੁਖੀ ਗੁਰਦੀਪ ਸਿੰਘ, ਸਮੂਹ ਸਟਾਫ ਅਤੇ ਹਰਦੀਪ ਸਿੰਘ ਨੇ ਰੋਲ ਅਦਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਜਿੰਦਰ ਕੌਰ ਕਲਸੀ ਜੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ ਸਮਾਗਮ
Next articleਬੀਐੱਸਸੀ ਨਰਸਿੰਗ ਦੀਆਂ 50 ਫੀਸਦੀ ਸੀਟਾਂ ਖਾਲੀ  ਰਹਿਣ ਦਾ ਖਦਸ਼ਾ : ਡਾ. ਮਨਜੀਤ ਸਿੰਘ ਢਿੱਲੋਂ