ਸਿਰਜਣਹਾਰੇ

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਚਲੋ ਬਣਾਈਏ ਚਰਚ, ਮੰਦਰ ਤੇ ਮਸਜਿਦ, ਗੁਰੂਦੁਆਰੇ।
ਐਨੇ ਵਿੱਚ ਨੀ’ ਸਰਨਾ ਦੇਈਏ ਮੜ੍ਹ ਸੋਨੇ ਵਿੱਚ ਸਾਰੇ।

ਅਪਣੇ ਅਸੀ ਬਣਾ ਹੀ ਲਏ ਨੇ ਸ਼ਰਮ ਭੋਰਾ ਹੁਣ ਕਰੀਏ,
ਅੱਲਾ, ਗੋਡ, ਵਾਹਿਗੁਰੂ, ਭਗਵਨ ਬੇਘਰ ਹਨ ਵਿਚਾਰੇ।

ਵਿੱਚ ਟਿਕਾਈਏ ਅਤੇ ਸਜਾਈਏ ਅਪਣੀਆਂ ਸਿਰਜੀਆਂ ਚੀਜਾਂ,
ਉੱਚੀ-ਉੱਚੀ ਗਾਈਏ “ਇਹ ਸ਼੍ਰਿਸ਼ਟੀ ਦੇ ਸਿਰਜਣਹਾਰੇ।”

ਆਪਣੇ ਧੁਰ ਅੰਦਰ ਦੀ ਪਰ ਨਾ ਨਿਰਖ ਪਰਖ ਕੋਈ ਕਰੀਏ,
ਕੌਣ ਬੋਲਦੈ ਜਾਂ ਬੁਲਵਾਉਂਦੈ ਇਸ ਦੇਹੀ ਵਿਚਕਾਰੇ।

ਬਾਹਲ਼ਾ ਸਿਆਣਾ ਬਣ ਨਾ ਰੋਮੀ ਗੱਲ ਪਤੇ ਦੀ ਕਰਕੇ,
ਪਿੰਡ ਘੜਾਮੇਂ ਕਿਧਰੇ ਪੈ ਨਾ ਜਾਣ ਮਾਮਲੇ ਭਾਰੇ।

ਸੋਧੇ, ਫਤਵੇ, ਛੇਕ-ਛਕਈਏ ਸਹਿਣ ਤੈਥੋਂ ਨੀ’ ਹੋਣੇ,
ਰੋਲ਼ੂ ਜਦੋਂ ਪੁਜਾਰੀ ਲਾਣਾ ਸਰਕਾਰੇ ਦਰਬਾਰੇ।

ਰੋਮੀ ਘੜਾਮੇਂ ਵਾਲ਼ਾ।
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜਦੋਂ ਮੇਰੀ ਬਦਲੀ ਸਰਕਾਰੀ ਹਾਈ ਸਕੂਲ ਸਮਾਉਂ ਤੋਂ ਸਰਕਾਰੀ ਹਾਈ ਸਕੂਲ ਚਕੇਰੀਆਂ ਹੋਈ।*
Next articleਵੀਰ ਦਾ ਵਿਛੋੜਾ