ਬਰੇਂਪਟਨ (ਸਮਾਜ ਵੀਕਲੀ) ( ਰਮਿੰਦਰ ਵਾਲੀਆ ) ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਵ ਪੰਜਾਬੀ ਭਵਨ ਵਿਖੇ ਕਵੀ ਦਰਬਾਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ । 5 ਜਨਵਰੀ ਬਾਦ ਦੁਪਿਹਰ 2 ਵਜੇ ਤੋਂ 5 ਵਜੇ ਸ਼ਾਮ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਅੰਜੂ ਵੀ ਰੱਤੀ ਜੀ ਦਾ ਰੂਬਰੂ , ਸਨਮਾਨ ਸਮਾਰੋਹ ਤੇ ਨਵੇਂ ਸਾਲ ਦਾ ਪਲੇਠਾ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ ।ਸੰਸਥਾ ਦੀ ਚੇਅਰਪਰਸਨ ਰਮਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ ਡਾ. ਦਲਬੀਰ ਸਿੰਘ ਕਥੂਰੀਆ ਦੇ ਭਵਨ ਵਿਖੇ ਮਹੀਨਾਵਾਰ ਕਵੀ ਦਰਬਾਰ ਕਰਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਤੇ ਇਹ ਵੀ ਦੱਸਿਆ ਕਿ ਡਾ .ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਸਾਨੂੰ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ । ਸੱਭ ਤੋਂ ਪਹਿਲਾਂ ਰਿੰਟੂ ਭਾਟੀਆ ਨੇ ਅੰਜੂ ਵੀ ਰੱਤੀ ਦਾ ਰੂਬਰੂ ਹਾਜ਼ਰੀਨ ਦੇ ਸਾਹਮਣੇ ਸਟੇਜ ਤੇ ਕੀਤਾ । ਇਹ ਰੂਬਰੂ ਪ੍ਰੋਗਰਾਮ ਡਾ . ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਖੇ ਕੀਤਾ ਗਿਆ । ਰਿੰਟੂ ਭਾਟੀਆ ਨੇ ਦਰਸ਼ਕਾਂ ਦੇ ਸਾਹਮਣੇ ਸਟੇਜ ਤੇ ਹੀ ਅੰਜੂ ਵੀ ਰੱਤੀ ਨਾਲ ਉਹਨਾਂ ਦੀ ਜ਼ਿੰਦਗੀ ਅਤੇ ਲੇਖਣੀ ਬਾਰੇ ਸਵਾਲ ਜਵਾਬ ਕੀਤੇ । ਅੰਜੂ ਵੀ ਰੱਤੀ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ । ਸ਼ਾਦੀ ਦੇ ਬਾਦ ਉਸਨੂੰ ਪਰਿਵਾਰ ਵੱਲੋਂ ਮਿਲੇ ਸਹਿਯੋਗ ਸਦਕਾ ਉਹਨਾਂ ਆਪਣੀ ਪੜ੍ਹਾਈ ਜਾਰੀ ਰੱਖੀ , 3 ਐਮ ਏ ਪਾਸ ਕੀਤੀਆਂ , ਨੌਕਰੀ ਵੀ ਕੀਤੀ ਤੇ ਸ਼ਾਦੀ ਦੇ ਬਾਦ ਲਿਖਣਾ ਸ਼ੁਰੂ ਕੀਤਾ । ਰਿੰਟੂ ਭਾਟੀਆ ਬਹੁਤ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਹੋਸਟ ਕਰਦੇ ਹਨ , ਚਾਹੇ ਉਹ ਰੂਬਰੂ ਹੋਏ ਜਾਂ ਕਵੀ ਦਰਬਾਰ । ਉਹਨਾਂ ਦੀ ਹੋਸਟਿੰਗ ਕਾਬਿਲੇ – ਤਾਰੀਫ਼ ਹੁੰਦੀ ਹੈ । ਰੂਬਰੂ ਦੇ ਬਾਦ ਡਾ . ਦਲਬੀਰ ਸਿੰਘ ਕਥੂਰੀਆ ਜੀ ਨੇ ਅੰਜੂ ਵੀ ਰੱਤੀ ਨੂੰ ਕਿਤਾਬਾਂ ਦਾ ਸੈਟ , ਵਿਸ਼ੇਸ਼ ਸਨਮਾਨ ਪੱਤਰ ਅਤੇ ਦੋਸ਼ਾਲਾ ਦੇ ਕੇ ਕੀਤਾ । ਇਸ ਮੌਕੇ ਸਟੇਜ ਤੇ ਕੁਝ ਕਮੇਟੀ ਮੈਂਬਰਜ਼ , ਇਸਤ੍ਰੀ ਵਿੰਗ ਦੇ ਮੈਂਬਰਜ਼ ਅਤੇ ਮਿਸਿਜ਼ ਤਜਿੰਦਰ ਕੌਰ ਕਥੂਰੀਆ ਬਿਰਾਜਮਾਨ ਸਨ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਵਿਸ਼ਵ ਪੰਜਾਬੀ ਸਭਾ ਦੀ ਚੇਅਰਪਰਸਨ ਰਮਿੰਦਰ ਰੰਮੀ ਨੇ ਦੱਸਿਆ ਕਿ ਅੰਜੂ ਵੀ ਰੱਤੀ ਉਹਨਾਂ ਦੇ ( ਕਾਵਿ ਮਿਲਣੀ ) ਪ੍ਰੋਗਰਾਮ ਦੀ ਸੱਭ ਤੋਂ ਪਹਿਲੀ ਹੋਸਟ ਸੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵੀ ਅੰਜੂ ਵੀ ਰੱਤੀ , ਸਰਪ੍ਰਸਤ ਸੁਰਜੀਤ ਕੌਰ ਤੇ ਪ੍ਰਧਾਨ ਰਿੰਟੂ ਭਾਟੀਆ ਨੂੰ ਵੀ ਫ਼ਾਊਂਡਰ ਰਮਿੰਦਰ ਰੰਮੀ ਵੱਲੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ । ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ , ਜਿਸਦੀ ਹੋਸਟਿੰਗ ਨਾਮਵਰ ਸ਼ਾਇਰਾ ਤੇ ਲੇਖਿਕਾ ਸੁਰਜੀਤ ਕੌਰ ਜੀ ਨੇ ਕੀਤੀ । ਸੁਰਜੀਤ ਜੀ ਬਹੁਤ ਸਹਿਜ ਵਿੱਚ ਪ੍ਰੋਗਰਾਮ ਕਰਦੇ ਹਨ ਤੇ ਇਸ ਕਵੀ ਦਰਬਾਰ ਦਾ ਆਯੋਜਨ ਬਹੁਤ ਨਿਵੇਕਲੇ ਅੰਦਾਜ਼ ਵਿਚ ਕੀਤਾ ਗਿਆ ਸੀ । ਸੁਰਜੀਤ ਕੌਰ ਨੇ ਸ਼ਾਇਰਾਂ ਨੂੰ ਉਹਨਾਂ ਤੋਂ ਦੋ ਤਿੰਨ ਸਵਾਲ ਪੁੱਛੇ ਸੀ ਕਦੋਂ ਕਿਵੇਂ ਲਿਖਣਾ ਸ਼ੁਰੂ ਕੀਤਾ ਤੇ ਫਿਰ ਉਹਨਾਂ ਨੂੰ ਆਪਣੀ ਰਚਨਾ ਸੁਣਾਉਣ ਲਈ ਕਿਹਾ ਗਿਆ । ਕਵੀ ਦਰਬਾਰ ਵਿੱਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ । ਹਾਜ਼ਰੀਨ ਸ਼ਾਇਰਾਂ ਵਿੱਚ ਰਿੰਟੂ ਭਾਟੀਆ , ਮਕਸੂਦ ਚੌਧਰੀ , ਦੀਪ ਕੁਲਦੀਪ , ਅੰਜੂ ਵੀ ਰੱਤੀ , ਹਰਭਜਨ ਕੌਰ ਗਿੱਲ , ਸੁਰਿੰਦਰ ਸੂਰ , ਹਰਜੀਤ ਭੰਮਰਾ , ਸੁਖਚਰਨਜੀਤ ਕੌਰ ਗਿੱਲ , ਡਾ . ਦਰਸ਼ਨਦੀਪ ਜੀ , ਡਾ . ਮਨਜੀਤ ਸਿੰਘ ਮਝੈਲ , ਰਾਜਵੀਰ ਸਿੰਘ ਸੰਧੂ , ਰਮਿੰਦਰ ਰੰਮੀ , ਸੁਰਜੀਤ ਕੌਰ , ਹਰਜੀਤ ਕੌਰ ਦਿੱਲੀ , ਨਿਧਾਨ ਸਿੰਘ ਜੀ , ਮੀਤਾ ਖੰਨਾ ਜੀ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਤੇ ਗੀਤ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ । ਰਿੰਟੂ ਭਾਟੀਆ ਨੇ “ ਮਿੱਤਰ ਪਿਆਰੇ ਨੂੰ “ ਸ਼ਬਦ ਅਪਣੀ ਸੁਰੀਲੀ ਅਵਾਜ਼ ਵਿੱਚ ਪੇਸ਼ ਕੀਤਾ । ਜਿੱਥੇ ਕਵੀ ਦਰਬਾਰ ਦਾ ਅਗਾਜ਼ ਰਿੰਟੂ ਭਾਟੀਆ ਨੇ ਇੱਕ ਸੂਫ਼ੀ ਕਲਾਮ ਪੇਸ਼ ਕਰਕੇ ਕੀਤਾ ਤੇ ਅੰਤ ਤਾਜ ਸੇਖੋਂ ਅਤੇ ਉਹਨਾਂ ਦੇ ਪਤੀ ਗੁਰਚਰਨ ਸੇਖੋਂ ਜੀ ਨੇ ਟੱਪੇ ਸੁਣਾ ਕੇ ਕੀਤਾ ਜਿਸਨੇ ਮਾਹੌਲ ਨੂੰ ਹੋਰ ਰੁਸ਼ਨਾ ਦਿੱਤਾ ।ਮਿਸਿਜ਼ ਰੂਪ ਕਾਹਲੋਂ ਪ੍ਰਧਾਨ ਡਾ . ਇੰਦਰਜੀਤ ਸਿੰਘ ਬੱਲ ਸਰਪ੍ਰਸਤ , ਡਾ . ਸੋਹਨ ਸਿੰਘ ਪਰਮਾਰ ਪ੍ਰਧਾਨ ਤੇ ਹੋਰ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਡਾ . ਦਲਬੀਰ ਸਿੰਘ ਕਥੂਰੀਆ ਨੇ ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ । ਇੰਡੀਆ ਤੋਂ ਸ਼ਾਇਰ ਸੁਖਦੇਵ ਸਿੰਘ ਅਰਮਾਨ ਦੇ ਬੇਟੇ ਅਰਸ਼ਦੀਪ ਗਿੱਲ ਉਚੇਚੇ ਤੌਰ ਤੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਪਹੁੰਚੇ ਤੇ ਆਪਣੇ ਪਾਪਾ ਦੀਆਂ ਗ਼ਜ਼ਲਾਂ ਦੀਆਂ ਕਿਤਾਬਾਂ ( ਸੈਲਫੀਆਂ ਲੈਂਦੀ ਧੁੱਪ ) ਕਥੂਰੀਆ ਜੀ ਤੇ ਰਮਿੰਦਰ ਰੰਮੀ ਨੂੰ ਪਿਆਰ ਸਹਿਤ ਭੇਂਟ ਕੀਤੀਆਂ । ਯਾਦਗਾਰੀ ਗਰੁੱਪ ਫੋਟੋ ਦੇ ਬਾਦ ਚਾਹ ਪਾਣੀ ਸਨੈਕਸ ਦਾ ਪ੍ਰਬੰਧ ਸੀ , ਸੱਭਨੇ ਮਿਲਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਦਾ ਕਰ ਸੱਭਨੇ ਵਿਦਾ ਲਈ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਚੇਅਰਪਰਸਨ
ਵਿਸ਼ਵ ਪੰਜਾਬੀ ਸਭਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj