ਕਨੇਡਾ ਟੂਰ ਤੇ ਆਈ ਹੋਈ ਜੋੜੀ “ਜੋੜੀ ਨੰਬਰ-ਵੰਨ “ਲੱਖਾ ਨਾਜ਼” ਸੋਸ਼ਲ ਮੀਡੀਆ ਤੇ ਚਰਚਾ ਵਿੱਚ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- “ਅਸੀਂ ਯੂਰਪ ਵਾਲੇ ਹਾਂ, ਫੱਟੇ ਚੱਕ ਦਿਆਂਗੇ” ਗੀਤ ਨਾਲ ਬੇਹੱਦ ਪ੍ਰਸਿੱਧੀ ਖੱਟਣ ਵਾਲੀ ਜੋੜੀ, ਜੋੜੀ ਨੰਬਰ ਵੰਨ “ਲੱਖਾ -ਨਾਜ਼” ਅੱਜਕੱਲ੍ਹ ਕਨੇਡਾ ਟੂਰ ਤੇ ਆਏ ਹੋਏ ਹਨ, ਜਿੱਥੇ ਉਹ ਵੱਖ – ਵੱਖ ਪੰਜਾਬੀ ਸੱਭਿਆਚਾਰਕ ਸਟੇਜਾਂ ਤੇ ਸਰੋਤਿਆਂ ਦੇ ਰੂ ਬ ਰੂ ਹੋ ਰਹੇ ਹਨ। ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ ਦੀ ਇਸ ਪ੍ਰਸਿੱਧ ਦੋਗਾਣਾ ਜੋੜੀ, ਜੋੜੀ ਨੰਬਰ ਵੰਨ “ਲੱਖਾ ਨਾਜ਼ ” ਨੇ ਦੱਸਿਆ ਕਿ ਉਹ ਇੱਥੇ ਕਈ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ। ਜਿਨਾਂ ਵਿੱਚ ਉਹਨਾਂ ਨੂੰ ਉਹਨਾਂ ਦੇ ਸਰੋਤਿਆਂ ਵੱਲੋਂ ਭਰਵਾਂ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ । ਆਪਣੇ ਪ੍ਰਮੋਟਰਾਂ, ਸਪੋਟਰਾਂ ਅਤੇ ਵੋਟਰਾਂ ਦਾ ਉਹ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਜੋ ਉਹਨਾਂ ਦੀ ਸੱਭਿਆਚਾਰਕ ਗਤੀਵਿਧੀ ਨੂੰ ਆਪਣੇ ਦਿਲੋਂ ਜਾਨੋ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਹ ਜੋੜੀ ਉਹ ਸੁਭਾਗੀ ਜੋੜੀ ਹੈ, ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ ਅਤੇ ਹਰ ਵਿਦੇਸ਼ੀ ਮੁਲਕ ਵਿੱਚ ਆਪਣਾ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਨੂੰ ਸ਼ਰਸ਼ਾਰ ਕੀਤਾ ਹੈ । ਇੱਥੇ ਇਸ ਜੋੜੀ ਨੇ ਕਈ ਵਾਰ ਰੇਡੀਓ ਤੇ ਇੰਟਰਵਿਊਜ ਕੀਤੀ ਗਈ ਜਿਸ ਨਾਲ ਸਰੋਤੇ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਦੇ ਹਨ । ਕਨੇਡਾ ਦੀਆਂ ਵੱਖ – ਵੱਖ ਹੁਸੀਨ ਵਾਦੀਆਂ, ਸਮੁੰਦਰੀ ਲਹਿਰਾਂ ਅਤੇ ਹੋਰ ਦਿਲਕਸ਼ ਨਜ਼ਾਰਿਆਂ ਵਿੱਚ ਇਹ ਜੋੜੀ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਪ੍ਰਮੋਸ਼ਨ ਕਰਦੀ ਸਹਿਜੇ ਹੀ ਸੋਸ਼ਲ ਮੀਡੀਆ ਤੇ ਨਜ਼ਰ ਆ ਜਾਂਦੀ ਹੈ । ਹਾਲ ਹੀ ਵਿੱਚ “ਬਿਨਾਂ ਬੈਂਡ ਚੱਲ ਇੰਗਲੈਂਡ” ਪੰਜਾਬੀ ਫਿਲਮ ਦੀ ਪ੍ਰਮੋਸ਼ਨ ਕਰਦਿਆਂ ਵੀ ਇਹ ਜੋੜੀ ਸੋਸ਼ਲ ਮੀਡੀਆ ਤੇ ਦੇਖੀ ਗਈ  । ਇੱਥੇ ਇਹ ਵੀ ਦੱਸਣਾ ਵਾਜਿਬ ਹੈ ਕਿ “ਲੱਖਾ -ਨਾਜ਼” ਦੀ ਗਾਇਕ ਜੋੜੀ ਇੱਥੇ ਕਈ ਆਪਣੇ ਨਵੇਂ ਗੀਤਾਂ ਦੀ ਰਿਕਾਰਡਿੰਗ ਵੀ ਕਰ ਰਹੀ ਹੈ ਅਤੇ ਕਈ ਗੀਤਾਂ ਦਾ ਫਿਲਮਾਂਕਣ ਵੀ ਇੱਥੇ ਕੀਤਾ , ਜੋ ਜਲਦ ਹੀ ਸਰੋਤਿਆਂ ਦੇ ਰੂ -ਬ -ਰੂ ਕੀਤੇ ਜਾਣਗੇ  । ਪੰਜਾਬ ਦੇ ਸੱਭਿਆਚਾਰਕ, ਧਾਰਮਿਕ ਖੇਤਰ ਵਿੱਚ ਇਸ ਜੋੜੀ ਨੇ ਅਣਗਿਣਤ ਸਟੇਜਾਂ ਲਾ ਕੇ ਸਰੋਤਿਆਂ ਦੇ ਦਿਲ ਜਿੱਤੇ ਹਨ । ਆਸ ਕਰਦੇ ਹਾਂ ਕਿ ਇਹ ਜੋੜੀ ਸਫ਼ਲਤਾ ਪੂਰਵਕ ਇਸ ਟੂਰ ਨੂੰ ਨੇਪਰੇ ਚਾੜ੍ਹਦਿਆਂ ਸਰੋਤਿਆਂ ਦੇ ਦਿਲਾਂ ਤੇ ਗਹਿਰੀ ਛਾਪ ਛੱਡੇਗੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRare species of bamboo rat spotted in Bengal
Next articleTop UK lawyers fear Jagtar Johal won’t receive ‘due process’ in India: Report