ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ਾਂ ਨਾਲ ਸਾਡੀ ਭਾਈਚਾਰਕ ਸਾਂਝ ਨਹੀਂ ਟੁੱਟਣੀ –ਧਰਮਪਾਲ ਤਲਵੰਡੀ ਜੱਟਾਂ

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਪਿੰਡ ਚੱਕ ਰਾਮੂੰ ਜ਼ਿਲ੍ਹਾ SBS nagar ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਧਰਮਪਾਲ ਤਲਵੰਡੀ ਮਾਸਟਰ ਲਾਲ ਚੰਦ ਔਜਲਾ ਬਲਵੀਰ ਚੰਦ ਕਰਨਾਨਾ ਮਾਸਟਰ ਸੁਰਿੰਦਰ ਕੁਮਾਰ ਚੱਕ ਰਾਮੂੰ ਦਾ ਜਿਨਾਂ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਆਪਣੇ ਵਿਚਾਰ ਪੇਸ਼ ਕੀਤੇ। ਧਰਮ ਪਾਲ ਤਲਵੰਡੀ ਨੇ ਕਿਹਾ ਕਿ ਜਿਹੜੇ ਲੋਕ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੋੜਦੇ ਹਨ ਅਸਲ ਵਿੱਚ ਉਨ੍ਹਾਂ ਦੀ ਮਨਸ਼ਾ ਪੰਜਾਬ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਹੈ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਨਾਟਕ ਮੰਡਲੀ ਵੱਲੋਂ ਬਾਬਾ ਸਾਹਿਬ ਦੇ ਜੀਵਨ ਅਧਾਰ ਪ੍ਰੋਗਰਾਮ ਪੇਸ਼ ਕੀਤਾ ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰਿਟਾ ਸਬ ਇੰਸਪੈਕਟਰ ਸਰਦਾਰ ਜਗਤਾਰ ਸਿੰਘ ਪੰਜਾਬ ਪੁਲਿਸ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਨੌਕਰੀ ਦੌਰਾਨ ਵੀ ਉਹ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਰਹੇ। ਸਟੇਜ ਸਕੱਤਰ ਦੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਰਾਮ ਬਿੱਲੂ ਨੇ ਨਿਭਾਈ ।ਇਸ ਮੌਕੇ ਤੇ ਸਰਦਾਰ ਗੁਰਦੀਪ ਸਿੰਘ ਰਿਟਾਇਰ ASI , ਸਾਬਕਾ ਸਰਪੰਚ ਸੇਵਾ ਸਿੰਘ ,ਅਵੀ ਬੰਗੜ, ਹਰਬੰਸ ਲਾਲ ਪੰਚ ਸੰਤੋਖ ਲਾਲ ਸਾਬਕਾ ਪੰਚ ,ਇੰਦਰਜੀਤ ਲਾਲਾ ,ਦਰਸ਼ਨ ਬੰਗੜ ਅਤੇ ਨਗਰ ਨਿਵਾਸੀ ਬੀਬੀਆਂ ਭੈਣਾਂ ਬਜ਼ੁਰਗ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅੰਤ ਵਿੱਚ ਵੱਖ ਵੱਖ ਕਲਾਸਾਂ ਵਿੱਚੋ ਅੱਵਲ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਆਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਸਾਹਲੋਂ ਵਿਖੇ ਲੱਖਾਂ ਦੀ ਲਾਗਤ ਨਾਲ ਬਣਨ ਵਾਲੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਸਥਾਪਤ
Next articleਸਿੱਖਿਆ ਕ੍ਰਾਂਤੀ