(ਸਮਾਜ ਵੀਕਲੀ)
ਸਿੱਖਿਆ ਵਾਲੀ,ਕ੍ਰਾਂਤੀ ਆਈ,
ਕਰਦੀ ਆ ਗਈ,ਮਾਰੋ ਮਾਰ l
ਨੀਂਹ ਪੱਥਰਾਂ ਦੀ, ਧੂੜ ਉਡਾ,
ਫੋਕਾ ਇਹ, ਕਰਦੇ ਪ੍ਰਚਾਰ l
ਉਨ੍ਹਾਂ ਲਈ,ਕੰਮ ਹੈ ਲੱਭਿਆ,
ਸੀ,ਨੇਤਾ ਜਿਹੜੇ ਹੋਏ ਬੇਕਾਰ l
ਬਾਥਰੂਮ ਤੇ ਚਾਰਦਿਵਾਰੀ,
ਸਿੱਖਿਆ ਵਿੱਚ,ਬੜੇ ਸੁਧਾਰ?
ਬਣੇ ਮਾਹੌਲ, ਪੜ੍ਹਾਈ ਵਾਲਾ,
ਇਸ ਬਾਰੇ ਨਾ,ਕੋਈ ਵਿਚਾਰ l
ਇਹਦੇ ਬਾਰੇ ,ਕੋਈ ਨਾ ਬੋਲੋ,
ਸਿੱਖਿਆ ਸਾਰੀ,ਬਣੀ ਵਪਾਰ l
ਬਣ ਗਏ ਨੇ ,ਵਾਅਦੇ ਲਾਰੇ,
ਔਖਾ ਕਰਨਾ ਹੈ,ਇਤਬਾਰ l
ਮੌਕਾ ਦੇ, ਉਡੀਕ ਰਹੇ ਮੌਕਾ,
ਲੋਕਾਂ ਨੇ ਦੇਣਾ,ਹੈ ਦੁਰਕਾਰ l
‘ਕੁਲਫੀ਼’ਤੇ,’ਮਿੱਠੀਆਂ ਮਿਰਚਾਂ’,
ਹੁਣ ਨਾ ਵਿਕਣੇ ਕਿਸੇ ਬਜਾ਼ਰ l
ਜਸਵੀਰ ਮੋਰੋਂ, ਨੀਤ, ਨੀਤੀ,
ਸਾਫ਼ ਕਰਦੀ, ਹੈ ਕਿਰਦਾਰ l



