ਲਾਲੜੂ ਦੇ ਸੈੰਕੜੇ ਲੋਕਾਂ ਨੇ ਵੱਖ ਵੱਖ ਰਿਵਾਇਤੀ ਪਾਰਟੀਆਂ ਨੂੰ ਕਿਹਾ ਅਲਵਿਦਾ, ਵਿਧਾਇਕ ਕੁਲਜੀਤ ਰੰਧਾਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਸ਼ਾਮਲ
ਲਾਲੜੂ, ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਲਾਲੜੂ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਮੋੜ ਆਇਆ ਜਦੋ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਲਾਲੜੂ ਵਾਰਡ ਨੰ 10 ਦੇ ਸੈਂਕੜੇ ਅਕਾਲੀ,ਕਾਂਗਰਸੀ ਤੇ ਬੀਜੇਪੀ ਸਮਰੱਥਕਾਂ ਸਾਥੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕੀਤੇ ਕੰਮਾਂ ਤੋਂ ਖ਼ੁਸ਼ ਹੋ ਕੇ ਫੜ੍ਹਿਆ ‘ਆਪ’ ਦਾ ਪੱਲਾ। ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਤੇ ਲੋਕਾਂ ਨੇ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ, ਇਮਾਨਦਾਰ ਨੇਤ੍ਰਿਤਵ ਅਤੇ ਲੋਕ-ਹਿਤੈਸ਼ੀ ਸੋਚ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ, ਬੁਨਿਆਦੀ ਸਹੂਲਤਾਂ ਵਿੱਚ ਸੁਧਾਰ, ਸਾਫ਼-ਸੁਥਰਾ ਪ੍ਰਸ਼ਾਸਨ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ ’ਤੇ ਹੱਲ ਕਰਨਾ ਵਿਧਾਇਕ ਰੰਧਾਵਾ ਦੀ ਕਾਰਗੁਜ਼ਾਰੀ ਨੂੰ ਹੋਰ ਨੇਤਾਵਾਂ ਤੋਂ ਵੱਖਰਾ ਬਣਾਉਂਦਾ ਹੈ। ਜਿਸ ਕਰਕੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਵਿਧਾਇਕ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਹਲਕਾ ਡੇਰਾਬੱਸੀ ਦੇ ਲੋਕਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ‘ਚ ਭੇਜਿਆ ਹੈ,ਉਹ ਉਨਾਂ ਦੇ ਹਰ ਇਕ ਆਵਾਜ਼ ਨੂੰ ਬੁਲੰਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ।ਉਨ੍ਹਾ ਕਿਹਾ ਕਿ ਇਹ ਸਰਹੱਦੀ ਖੇਤਰ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਅਣਦੇਖੀ ਵਿੱਚ ਰਖਿਆ ਸੀ ਅੱਜ ਲਗਾਤਾਰ ਵਿਕਾਸ ਕਾਰਜਾਂ ਹੋ ਰਹੇ ਹਨ,ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ‘ਚ ਲਗਾਤਾਰ ਕੰਮ ਕਰ ਰਹੀ ਹੈ, ਜਦੋਂਕਿ ਪਹਿਲਾਂ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਸੀ। ਜਿਸ ਦੇ ਤਹਿਤ ਲਾਲੜੂ ਖੇਤਰ ਵਿਚ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਲਗਦੇ ਹਨ, ਮੁੱਹਲਾ ਕਲੀਨਿਕ,ਜੀਰੋ ਬਿਜਲੀ ਬਿੱਲ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਰਕਾਰੀ ਨੌਕਰੀਆਂ ਦੀ ਸੌਗਾਤ ਮਿਲੀ। ਹੁਣ ਆਉਣ ਵਾਲੇ ਸਮੇਂ ‘ਚ ਪੰਜਾਬ ਦੇ ਲੋਕਾਂ ਦਾ ਭਵਿੱਖ ਹੋਰ ਜ਼ਿਆਦਾ ਵਧੀਆ ਹੋਵੇਗਾ। ਇਸ ਮੌਕੇ ਸ਼ਾਮਿਲ ਲੱਕੀ ਸੈਣੀ ਦੀ ਮੌਜੂਦਗੀ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਨਰਿੰਦਰ ਸਿੰਘ, ਮਨਦੀਪ ਸਿੰਘ ਲਖਵੀਰ ਸਿੰਘ, ਗੁਰਚਰਨ ਸਿੰਘ, ਰਾਹੁਲ ਕੁਮਾਰ, ਸੁਮਿਤ ਕੁਮਾਰ, ਸਕੀਲ ਮੁਹੰਮਦ, ਦਾਦਰ ਖਾਨ, ਯਾਦਵ, ਵਿਜੇ ਕੁਮਾਰ, ਰਿੰਕੂ ਧੀਮਾਨ, ਕਿਰਨ ਪਾਲ, ਰਵੀ ਸੈਣੀ,ਪ੍ਰੇਮਲਤਾ, ਗੁਰਪ੍ਰੀਤ ਸਿੰਘ ਅਵਤਾਰ ਸਿੰਘ ਤੇ ਹੋਰ ਆਦਿ ਨੇ ਅਪਣੇ ਸਾਥੀਆਂ ਸਮੇਤ ਆਪ ਚ ਸ਼ਾਮਿਲ ਹੋਏ,।। ਇਸ ਦੋਰਾਨ ਨਗਰ ਕੋਂਸਲ ਪ੍ਰਧਾਨ, ਬਲਾਕ ਪ੍ਰਧਾਨ, ਕੌਂਸਲਰ ਸਾਹਿਬਾਨ,ਤੇ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



