HOME ਹੁਣ ਬੀਬੀ ਮਾਣੂਕੇ ਦੇ ਪਿੰਡ ਵਿੱਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ

ਹੁਣ ਬੀਬੀ ਮਾਣੂਕੇ ਦੇ ਪਿੰਡ ਵਿੱਚ ਗੋਲੀ ਮਾਰ ਕੇ ਨੌਜਵਾਨ ਦਾ ਕਤਲ

ਲੁਧਿਆਣਾ  (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਕੋਈ ਵੀ ਤਿੰਨ ਹੁਣ ਪੰਜਾਬ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਿਸ ਦਿਨ ਕਿਸੇ ਨਾ ਕਿਸੇ ਪਾਸੇ ਗੋਲੀਆਂ ਦੀ ਤਾੜ ਤਾੜ ਨਾ ਹੁੰਦੀ ਹੋਵੇ ਜਿਸ ਤਰ੍ਹਾਂ ਰੋਜ਼ਾਨਾ ਹੀ ਇੱਕ ਨਹੀਂ ਨਿਕਲਣ ਥਾਵਾਂ ਉੱਤੇ ਹੈਰਮ ਹੋ ਰਹੀ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਵਿੱਚ ਨੌਜਵਾਨੀ ਜੋ ਗੈਂਗਸਟਰ ਗਰੁੱਪਾਂ ਵਿੱਚ ਵਿਚਰ ਰਹੀ ਹੈ ਉਸ ਨੂੰ ਪੁਲਿਸ ਸਰਕਾਰ ਦਾ ਤੇ ਲੋਕਾਂ ਦਾ ਕੋਈ ਡਰ ਭੈ ਨਹੀਂ ਹੈ ਸਭ ਤੋਂ ਵੱਡੀ ਹੈਰਾਨੀ ਕਿ ਇਹ ਨੌਜਵਾਨ ਹਥਿਆਰ ਕਢਾਉਣੀਆਂ ਮੰਗ ਲਈ ਫਿਰਦੇ ਹਨ। ਕੱਲ ਤਰਨ ਤਾਰਨ ਜਿਲੇ ਦੇ ਆਮਨਾ ਆਪ ਨਾਲ ਸੰਬੰਧਿਤ ਸਰਪੰਚ ਦੀ ਹੱਤਿਆਕ ਵਿਆਹ ਸਮਾਗਮ ਦੌਰਾਨ ਕਰ ਦਿੱਤੀ ਗਈ ਤੇ ਅੱਜ ਜਗਰਾਉਣ ਲਈ ਵੀਕ ਬੀਬੀ ਸਰਬਜੀਤ ਕੌਰ ਮਾਣੂਕੇ ਉਹਦਾ ਇੱਕ ਪਿੰਡ ਮਾਣੂਕੇ ਵਿੱਚ ਗੋਲੀਆਂ ਚਲਾ ਕੇ ਆਈ ਨੌਜਵਾਨਾਂ ਨੇ ਪਿੰਡ ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਜਗਰਾਉਂ ਨੇੜਲੇ ਪਿੰਡ ਮਾਣੂੰਕੇ ਵਿਖੇ ਇਕ ਨੌਜਵਾਨ ਦਾ ਅੱਜ ਦੁਪਹਿਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਰਨ ਵਾਲਾ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਤੇ ਇਸ ਵੇਲੇ ਤਿੰਨ ਬੱਚਿਆਂ ਦਾ ਪਿਤਾ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨਾ (32) ਪੁੱਤਰ ਗੁਰਦੀਪ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਮਾਣੂੰਕੇ ਦੀ ਦਾਣਾ ਮੰਡੀ ਨੇੜੇ ਹਥਿਆਰਾਂ ਨਾਲ ਆਏ ਕੁਝ ਹਮਲਾਵਰਾਂ ਨੇ ਨੌਜਵਾਨ ਉੱਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਹੋਏ ਵਿਅਕਤੀ ਨੂੰ ਜਦੋਂ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ ਤਾਂ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਸਬੰਧੀ ਸੂਚਨਾ ਮਿਲਣ ‘ਉਤੇ ਥਾਣਾ ਹਠੂਰ ਦੇ ਮੁਖੀ ਪੁਲੀਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਮੁਤਾਬਕ ਪਿੰਡ ਦੇ ਹੀ ਇਕ ਹੋਰ ਕਬੱਡੀ ਖਿਡਾਰੀ ਮਦਦ ਕਰਨ ਤੋਂ ਪੈਦਾ ਰੰਜਿਸ਼ ਕਰਕੇ ਇਹ ਹੱਤਿਆ ਕੀਤੀ ਗਈ। ਪੁਲੀਸ ਅਧਿਕਾਰੀਆਂ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੇ ਨਾਲ ਨਾਲ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨਾਲ ਇਨਸਾਫ਼ ਪ੍ਰਣਾਲੀ ਨਾਲ ਕੋਝਾ ਮਜ਼ਾਕ ਪਰਮਜੀਤ ਸਿੰਘ ਸਰਨਾ
Next articleਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ !