HOME ਆਮ ਆਦਮੀ ਪਾਰਟੀ ਮੁੜ ਡੂੰਘੇ ਸੰਕਟ ਵਿੱਚ ਪੰਜਾਬ ਦੀ ਸਿਆਸਤ ਵਿੱਚ...

ਆਮ ਆਦਮੀ ਪਾਰਟੀ ਮੁੜ ਡੂੰਘੇ ਸੰਕਟ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ :ਅਸ਼ੋਕ ਨਾਨੋਵਾਲ

3
ਅਸ਼ੋਕ ਨਾਨੋਵਾਲ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਪੰਜਾਬ ਤੋਂ 6 ਅਤੇ 1 ਦਿੱਲੀ ਤੋਂ ਕੁੱਲ ਸੱਤ ਰਾਜ ਸਭਾ ਮੈਂਬਰਾਂ ਵਲੋਂ ਦਲ ਬਦਲੀ ‘ਆਪ ‘ ਦੇ ਰਾਜਨੀਤਿਕ ਢਾਂਚੇ ਅਤੇ ਲੀਡਰਸ਼ਿਪ ਦੇ ਅੰਦਰ ਇਕ ਡੂੰਘੇ ਸੰਕਟ ਨੂੰ ਉਜਾਗਰ ਕਰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ  ਸੀਨੀਅਰ ਆਗੂ ਅਸ਼ੋਕ ਨਾਨੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀਤਾ ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ, ਅੰਦਰੂਨੀ ਲੋਕਤੰਤਰ ਅਤੇ ਵਿਚਾਰਧਾਰਕ ਇਕਸੁਰਤਾ ਦੀ ਘਾਟ ਤੇ ਅਸਫਲਤਾ ਨੂੰ ਦਰਸਾਉਂਦਾ ਹੈ। ਅਸ਼ੋਕ ਨਾਨੋਵਾਲ ਕਿਹਾ ਕਿ ਕਿਸੇ ਪਾਰਟੀ ਦੇ ਆਪਣੇ ਸੰਸਦ ਮੈਂਬਰ ਇੰਨੀ ਗਿਣਤੀ ਵਿਚ ਇਸ ਨੂੰ ਛੱਡ ਦਿੰਦੇ ਹਨ, ਤਾਂ ਇਹ ਲੀਡਰਸ਼ਿਪ ਅਤੇ ਕੇਡਰ ਵਿਚਕਾਰ ਪੂਰੀ ਤਰ੍ਹਾਂ ਟੁੱਟਣ ਦਾ ਸੰਕੇਤ ਦਿੰਦਾ ਹੈ। ਇਸ ਲਈ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਜਾਬ ਨੂੰ ਰਾਜਨੀਤਿਕ ਪ੍ਰਯੋਗਾਂ ਲਈ ਇਕ ਪ੍ਰਯੋਗਸ਼ਾਲਾ ਨਹੀਂ ਬਣਾਇਆ ਜਾ ਸਕਦਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਂਠ ਭਰਾਵਾਂ ਵਲੋਂ ਭਾਜਪਾ ‘ਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦਾ ਕੀਤਾ ਨਿੱਘਾ ਸਵਾਗਤ
Next articleਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ-ਚੋਧਰੀ ਦਰਸ਼ਨ ਲਾਲ ਮੰਗੂਪੁਰ