ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਬਲਾਚੌਰ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਵਲੋਂ ਕੀਤੀ ਖਿਲਾਫ਼ ਬਗਾਵਤ ਨੇ ਸਿਆਸੀ ਹਲਚਲ ਦੀ ਤਰਥੱਲੀ ਮਚਾ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਫੋਕੀ ਬਿਆਨ ਬਾਜ਼ੀ ਕਰਕੇ ਡੰਗ ਟਪਾ ਰਹੀ ਜਿਸ ਨਾਲ ਹੁਣ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਦੀ ਕਾਬਲੀਅਤ ਅਤੇ ਅਸਲੀਅਤ ਜੱਗ ਜ਼ਾਹਿਰ ਹੋ ਗਈ ਹੈ ਕਿ ਇਹ ਸਰਕਾਰ ਸਿਰਫ ਵਾਅਦੇ ਹੀ ਕਰਦੀ ਹੈ ਪਰ ਨਹੀ ਕਰਦੀ ਉਨਾਂ ਨੇ ਕਿਹਾ ਇਹਨਾਂ ਦਿੱਤੀਆਂ ਅਸਤੀਫੀਆ ਨਾਲ ਆਮ ਆਦਮੀ ਪਾਰਟੀ ਦੇ ਅੰਤ ਦੀ ਸ਼ੁਰੂਆਤ ਹੈ, ਜੋ ਅੱਜ ਕੇਜਰੀਵਾਲ ਦੇ ਰਾਜ ਸਭਾ ਮੈਂਬਰਾਂ ਨੇ ਕਰ ਦਿੱਤੀ ਹੈ ਕਿਉਂਕਿ ਜੋ ਲੋਕ ਕਦੇ ਵੱਡੇ-ਵੱਡੇ ਸਿਧਾਂਤਾਂ ਦੀ ਗੱਲ ਕਰਦੇ ਸੀ ਅੱਜ ਉਹ ਹੈਲੀਕਾਪਟਰਾਂ ਤੇ ਸ਼ੀਸ਼ ਮਹਿਲ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸੱਤ ਸਿਤਾਰਾ ਰਾਜਨੀਤੀ ਉੱਤੇ ਲੱਗੇ ਹੋਏ ਹਨ ਜਿਸ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਪਾਰਟੀ ਖੜ੍ਹੀ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਉਹੀ ਹੋ ਰਿਹਾ ਹੈ ਜੋ ਉਸ ਨੇ ਵੋਟਾਂ ਲੈਣ ਲਈ ਪੰਜਾਬ ਦੇ ਭੋਲੇ ਭਾਲੇ ਵੋਟਰਾਂ ਨਾਲ ਕੀਤਾ ਸੀ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



