HOME ਬਾਂਠ ਭਰਾਵਾਂ ਵਲੋਂ ਭਾਜਪਾ ‘ਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਰਾਜ...

ਬਾਂਠ ਭਰਾਵਾਂ ਵਲੋਂ ਭਾਜਪਾ ‘ਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦਾ ਕੀਤਾ ਨਿੱਘਾ ਸਵਾਗਤ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਬਲਾਚੌਰ ਰਿਟਾਇਰਡ ਆਈ ਪੀ ਐਸ ਅਸ਼ੋਕ ਬਾਂਠ ਅਤੇ ਭਾਜਪਾ ਸੀਨੀਅਰ ਆਗੂ ਅਤੇ ਰਿਟਾਇਰਡ ਇੰਸਪੈਕਟਰ ਸ਼ੁਭਾਸ਼ ਬਾਂਠ ਨੇ ਆਮ ਆਦਮੀ ਪਾਰਟੀ (ਆਪ)ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਅਤੇ ਹੋਰ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਹੈ। ਉਨਾਂ ਕਿਹਾ ਕਿ ਨੇ ਪੰਜਾਬ ਵਿਚ ‘ਆਪ’ ਦਾ ਦਬਦਬਾ ਲਗਾਤਾਰ ਘੱਟ ਰਿਹਾ ਹੈ ਅਤੇ ਲੋਕਾਂ ਦੇ ਨਾਲ-ਨਾਲ ਪਾਰਟੀ ਦੇ ਆਪਣੇ ਨੇਤਾਵਾਂ ਦਾ ਭਰੋਸਾ ਵੀ ਡਗਮਗਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਖ਼ਰਾਬ ਕਾਰਜਕਾਲ, ਵਧਦੇ ਭ੍ਰਿਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਦੀ ਨਾਕਾਮੀ ਕਾਰਨ ਸੂਬੇ ਦੇ ਲੋਕ ਨਿਰਾਸ਼ ਹਨ। ਇਸੇ ਕਰਕੇ ਹੁਣ ਕਈ ਨੇਤਾ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਸਹੀ ਸਮੇਂ ‘ਤੇ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ ‘ਚ ਆਉਣ ਵਾਲੇ ਹਰ ਨੇਤਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 25/04/2026
Next articleਆਮ ਆਦਮੀ ਪਾਰਟੀ ਮੁੜ ਡੂੰਘੇ ਸੰਕਟ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ :ਅਸ਼ੋਕ ਨਾਨੋਵਾਲ