ਮੌਸਮ ਦੇ ਰੰਗ

ਸੁਰਿੰਦਰ ਕੌਰ ਸੈਣੀ
(ਸਮਾਜ ਵੀਕਲੀ) 
ਚੰਗੇ-ਮੰਦੇ ਦਿਨ ਜਿੰਦਗੀ ਚ ਆਉਂਦੇ ਰਹਿੰਦੇ ਨੇ,
ਅਵੱਲੇ ਦਿਲਾਂ ਉਤੇ ਲੱਗੇ ਫੱਟ ਕਦੇ ਨਾ ਭਰਦੇ ਨੇ,
ਮਹਾਮਾਰੀ ਹੱਸਦੇ-ਵੱਸਦੇ ਘਰਾਂ ਨੂੰ ਉੱਜਾੜ ਦਿੰਦੀ,
ਸਦੀਆਂ ਤੱਕ ਫਿਰ ਚੇਤੇ ਕਰ-ਕਰ ਲੋਕ ਡਰਦੇ ਨੇ ,
ਕੁਦਰਤ ਦੇ ਨਾਲ ਛੇੜ-ਛਾੜ ਰੱਬ ਨੂੰ ਮੰਜ਼ੂਰ ਨਹੀ ,
ਆਪਣੇ  ਪੁੱਟੇ ਟੋਏ ਵਿਚ ਆਪੇ ਡਿੱਗ ਕੇ ਮਰਦੇ ਨੇ,
ਔਲਾਦ ਦਾ ਪਿੰਡਾ ਢਕਣ ਵਾਲੇ ਭੁੱਖੇ ਤੜਪਦੇ ਨੇ,
ਸੁਧ – ਬੁਧ ਗਵਾ ਕੇ ਬਿਰਧ ਆਸ਼ਰਮ ਜ਼ਰਦੇ ਨੇ,
ਕੱਲ੍ਹ ਦੇ ਝੂਠੇ ਆਸਰਿਆਂ ਤੇ ਦੁਨੀਆਂ ਹੈ ਚਲਦੀ,
ਭਵਿੱਖ ਦੀ ਪੂੰਜੀ ਪੁੱਤਰ ਨਸ਼ਿਆਂ ਵਿਚ ਮਰਦੇ ਨੇ ,
ਲਾਕਡਾਉਣ ਨੂੰ ਮਜਾਕ ਸਮਝਣ ਵਾਲੇ ਪਾਗਲ ਨੇ ,
ਵਿਗੜਿਆ- ਤਿਗੜਿਆਂ ਤੇ ਪੁਲਿਸ ਡੰਡੇ ਵਰ੍ਹਦੇ ਨੇ,
ਸੋਨੇ- ਰੰਗੀ ਕਣਕ ਵੇਖ-ਵੇਖ ਕਿਸਾਨ ਖੁਸ਼ ਹੁੰਦੇ ਨੇ,
ਸੈਣੀ,ਰਜ਼ਾ- ਰੱਬ ਦੀ ਅੱਗੇ ਸਭ ਮੌਸਮ ਤੋਂ ਡਰਦੇ ਨੇ,
ਸੁਰਿੰਦਰ ਕੌਰ ਸੈਣੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਦੁਨੀਆਂ
Next article ਏਹੁ ਹਮਾਰਾ ਜੀਵਣਾ ਹੈ -365