ਫ਼ਰੀਦਕੋਟ (ਸਮਾਜ ਵੀਕਲੀ) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਦੀ ਸ਼ਿਵਨਾਥ ਦਰਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆਂ ਕਿ ਪ੍ਰਵਾਸੀ ਲੇਖਿਕਾ “ਕਮਲ ਗਿੱਲ ਯੂਕੇ ਜੀ” ਦਾ ਦੂਸਰਾ ਨਾਵਲ “ਅਧੂਰੀ ਕਹਾਣੀ” ਸਭਾ ਵੱਲੋ 4 ਮਈ ਦਿਨ ਐਤਵਾਰ ਨੂੰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਲੋਕ ਅਰਪਣ ਕੀਤਾ ਜਾਵੇਗਾ। ਇਹ ਜਾਣਕਾਰੀ ਸਭਾ ਜਰਨਲ ਸਕੱਤਰ ਜਸਵਿੰਦਰ ਜੱਸ ਨੇ ਪ੍ਰੈੱਸ ਨਾਲ ਸਾਂਝੀ ਕੀਤੀ। ਓਨਾਂ ਦੱਸਿਆਂ ਇਸ ਸਮੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਸਮੇ ਸਭਾ ਚੇਅਰਮੈਨ ਬੀਰ ਇੰਦਰ ਸਰਾਂ , ਖਜਾਨਚੀ ਕਸ਼ਮੀਰ ਮਾਨਾ, ਮੀਤ ਪ੍ਰਧਾਨ ਲੋਕ ਗਾਇਕ ਰਾਜ ਗਿੱਲ ਭਾਣਾ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ, ਸਹਾਇਕ ਸਕੱਤਰ ਕੇ.ਪੀ ਸਿੰਘ ਸਰਾਂ, ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ,ਗੁਰਦੀਪ ਸਿੰਘ ਕੰਮੇਆਣਾ ਤੇ ਜਸਵੀਰ ਫੀਰਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj