ਗ਼ਜ਼ਲ

ਦੀਪ ਸੈਂਪਲਾ

(ਸਮਾਜ ਵੀਕਲੀ)

ਤੇਰੇ ਹੁਸਨ ਦੀ ਕਿਸ਼ਤੀ ਦੇ ਕਿੰਨੇ ਬਣੇ ਨੇ ਮਲਾਹ
ਕੌਣ ਕੌਣ ਡੁੱਬਿਆ ਤੇ ਕੌਣ ਦੱਸੀਂ ਪਾਰ ਹੋਇਆ।

ਦੱਸੀਂ ਕਿੰਨਿਆਂ ਦਿਲਾਂ ਨੂੰ ਕਿੰਨੀ ਵਾਰ ਇਜ਼ਹਾਰ ਹੋਇਆ।
ਕਿੰਨੀਂ ਵਾਰ ਕਿੰਨਿਆਂ ਨਾਲ ਕਿੰਨੀ ਥਾਂ ਪਿਆਰ ਹੋਇਆਂ।

ਕਿੰਨੇ ਗ‌ਏ ਨੇਂ ਮਿਟਾਕੇ ਜਿਸਮਾਂ ਦੀ ਭੁੱਖ ਤੇਰੇ ਕੋਲੋਂ
ਦੱਸੀਂ ਹੁਸਨ ਤੇਰੇ ਦਾ ਕੌਣ ਕੌਣ ਪਹਿਰੇਦਾਰ ਹੋਇਆ।

ਤੇਰੀ ਚਾਲ ਤੇਰੀ ਬਾਜ਼ੀ ਸਭ ਮੋਹਰੇ ਰਹੇ ਤੇਰੇ
ਦੱਸੀਂ ਦੀਪ ਸੈਂਪਲਾਂ ਵੀ ਜਿੱਤਕੇ ਵੀ ਕਿੰਝ ਹਾਰ ਹੋਇਆ।

ਕੌਣ ਕੌਣ ਰੱਖਿਆ ਤੂੰ ਦੱਸੀਂ ਦਿਲ ਚ ਵਸਾਕੇ
ਕੌਣ‌ ਕੌਣ ਦੱਸੀਂ ਤੇਰੇ ਖੋਟੇ ਮਨ ਚੋਂ ਵਿਸਾਰ ਹੋਇਆ।

ਕਿੰਨੇ ਰਾਹਾਂ ਵਿਚ ਛੱਡੇ ਕਿੰਨਿਆਂ ਨੂੰ ਲਾਰੇ ਲਾਵੇ
ਕਿੰਨਿਆਂ ਨੂੰ ਹਾਂ ਕਿਤੀ ਕਿੰਨਿਆਂ ਨੂੰ ਇਨਕਾਰ ਹੋਇਆ।

ਜਹਿੜੇ ਨਖਰੇ ਸੀ ਕਦੇ ਬਿਨਾਂ ਤੋਹਫਿਆਂ ਤੋਂ ਝੱਲੇ
ਉਸ ਨਖਰੇ ਦਾ ਭਾਅ ਕਿਵੇਂ ਦਿਨਾਂ ਚ ਹਜ਼ਾਰ ਹੋਇਆ।

ਲੇਖਕ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

 

Previous articleਰੰਗ ਇਲਾਹੀ ਬਸੰਤ ਦੇ
Next articleਸਤਿਕਾਰ