ਸਰੋਤਿਆਂ ਵਲੋਂ ਪਹਿਲਾ ਵੀ ਸਭਿਆਚਾਰਕ , ਪੰਜਾਬੀ, ਤੇ ਧਾਰਮਿਕ ਗੀਤਾਂ ਨੂੰ ਦਿੱਤਾ ਭਰਵਾ ਹੁੰਗਾਰਾ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦੀ ਪੰਦਰਵਾੜੇ ਅਤੇ ਛੋਟੇ ਸ਼ਹਿਬਜਾਦੀਆਂ ਦੀ ਲਾਸਾਨੀ ਕੁਰਬਾਨੀ ਤੇ ਸ਼ਹਾਦਤ ਨੂੰ ਸਮਰਪਿਤ ਸ਼ਬਦ ” ਜਬਰ ਜੁਲਮ ” ਪੰਜਾਬ ਦੇ ਪ੍ਰਸਿੱਧ ਕਲਾਕਾਰ ਤੇ ਸਾਰਿਆਂ ਦਾ ਚਹੇਤਾ ਛੋਟਾ ਵੀਰ ਬੰਸੀ ਬਰਨਾਲਾ ਵਲੋਂ 10 ਦਸੰਬਰ ਨੂੰ ਇਹ ਸ਼ਬਦ ਵਰਲਵਾਈਡ ਰੀਲਿਜ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸ਼ਬਦ ਦੇ ਨੂੰ ਲੇਖਕ ਬਾਬਾ ਦਲਵੀਰ ਸਿੰਘ ਜੀ ਨੇ ਕਲਮਬੰਦ ਕੀਤਾ ਹੈ ਅਤੇ ਸੰਗੀਤ ਦੀਆਂ ਧੁਨਾ ਜੱਸੀ ਇੰਡੀਆ ਨੇ ਦਿੱਤੀਆ ਹਨ | ਇਸ ਨੂੰ ਪ੍ਰੋਡਿਊਸਰ ਗੁਰਮੀਤ ਮਹਿਮੀ ਤੇ ਰੂਬੀਨਾ ਮਹਿਮੀ ਨੇ ਵਰਡ ਦੀ ਨੰਬਰ ਇਕ ਕੰਪਨੀ ਜੀ ਆਰ ਐਮ ਇੰਟਰਟੇਨਮੇੰਟ ਵਰਡਵਾਈਡ ਵਲੋਂ ਰੀਲਿਜ ਕੀਤਾ ਜਾਵੇਗਾ | ਇਸ ਦੀ ਵੀਡਿਓ ਰੋਹਿਤ ਅੰਗੂਰਾਲ ਅਤੇ ਐਡੀਟਰ ਸੋਨੂੰ ਮੱਟੂ, ਮੇਕਅਪ ਸੋਮਿਲ ਰਤਨ , ਡਰੋਨ ਕਵਰੇਜ਼ ਸਤਵਿੰਦਰ ਵੀਰ ਦੀ ਟੀਮ ਵਲੋਂ ਬਹੁਤ ਮਿਹਨਤ ਨਾਲ ਇਸ ਸ਼ਬਦ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤਾ ਹੈ | ਬੰਸੀ ਬਰਨਾਲਾ ਨੇ ਕਿਹਾ ਕਿ ਉਨਾ ਵਲੋਂ ਪਹਿਲਾ ਵੀ ਧਾਰਮਿਕ, ਪੰਜਾਬੀ ਤੇ ਸਭਿਆਚਾਰਕ ਗੀਤਾ ਨੂੰ ਸਰੋਤਿਆਂ ਵਲੋਂ ਖੂਬ ਪਿਆਰ ਦਿੱਤਾ ਗਿਆ | ਇਸ ਸ਼ਬਦ ਨੂੰ ਵੀ ਭਰਵਾ ਹੁੰਗਾਰਾ ਮਿਲੇਗਾ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



