HOME ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ (ਐਫ ਏ ਪੀ) ਅਵਾਰਡ ਸਮਾਰੋਹ ਵਿੱਚ ਐੱਮ. ਆਰ....

ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ (ਐਫ ਏ ਪੀ) ਅਵਾਰਡ ਸਮਾਰੋਹ ਵਿੱਚ ਐੱਮ. ਆਰ. ਸਿਟੀ ਪਬਲਿਕ ਸਕੂਲ ਦੀ ਸ਼ਾਨਦਾਰ ਉਪਲੱਬਧੀ

1
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਐੱਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਨੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ (ਐਫ ਏ ਪੀ ) -ਪੰਜਾਬ, ਵੱਲੋਂ ਕਰਵਾਏ ਗਏ ਪ੍ਰਸਿੱਧ ਅਵਾਰਡ ਸਮਾਰੋਹ ਵਿੱਚ ਕਈ ਮਹੱਤਵਪੂਰਨ ਸਨਮਾਨ ਹਾਸਲ ਕਰਕੇ ਆਪਣੀ ਕਾਬਲਿਯਤ ਦਾ ਲੋਹਾ ਮਨਵਾਇਆ। ਸਕੂਲ ਦੀ ਮਾਣਯੋਗ ਪ੍ਰਿੰਸੀਪਲ ਰਿਤੂ ਬਤਰਾ ਨੇ ਸਕੂਲ ਦੀ ਨੁਮਾਇੰਦਗੀ ਕਰਦਿਆਂ “ਪ੍ਰਾਈਡ ਆਫ਼ ਦ ਸਕੂਲ ਅਵਾਰਡ” ਪ੍ਰਾਪਤ ਕੀਤਾ, ਜੋ ਉਨ੍ਹਾਂ ਦੀ ਪ੍ਰੇਰਣਾਦਾਇਕ ਅਗਵਾਈ, ਨਿਰੰਤਰ ਮਿਹਨਤ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰਪਣ ਦਾ ਪ੍ਰਤੀਕ ਹੈ। ਇਸ ਮੌਕੇ ‘ਤੇ ਸਕੂਲ ਦੀ ਵਾਲੀਬਾਲ ਟੀਮ ਨੂੰ ਰਾਸ਼ਟਰੀ ਪੱਧਰ ‘ਤੇ ਭਾਗੀਦਾਰੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸੰਸਥਾ ਦਾ ਮਾਣ ਹੋਰ ਵਧਿਆ। ਖੇਡਾਂ ਦੇ ਖੇਤਰ ਵਿੱਚ ਲਗਾਤਾਰ ਉਤਕ੍ਰਿਸ਼ਟ ਪ੍ਰਦਰਸ਼ਨ ਅਤੇ ਵਿਦਿਆਰਥੀਆਂ ਨੂੰ ਮਜ਼ਬੂਤ ਮੰਚ ਪ੍ਰਦਾਨ ਕਰਨ ਲਈ ਐੱਮ. ਆਰ ਸਿਟੀ ਪਬਲਿਕ ਸਕੂਲ ਨੂੰ “ਸਰਵੋਤਮ ਖੇਡ ਸਕੂਲ” ਦੇ ਅਵਾਰਡ ਨਾਲ ਵੀ ਨਵਾਜ਼ਿਆ ਗਿਆ। ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਵੱਲੋਂ ਪ੍ਰਿੰਸੀਪਲ, ਖਿਡਾਰੀਆਂ, ਕੋਚ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚਾਈਆਂ ਛੂਹਣ ਦੀ ਕਾਮਨਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰੀ-ਨਿਰਵਾਣ ਦਿਵਸ ਮੌਕੇ ਸੰਵਿਧਾਨ ਬਚਾਉਣ ਦਾ ਪ੍ਰਣ ਲਿਆ ਜਾਵੇਗਾ : ਢੋਸੀਵਾਲ
Next articleਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੰਸੀ ਬਰਨਾਲਾ ਵਲੋਂ ”ਜਬਰ ਜੁਲਮ ” ਸ਼ਬਦ 10 ਦਸੰਬਰ ਨੂੰ ਵਰਲਵਾਈਡ ਹੋਵੇਗਾ ਰੀਲਿਜ਼